Satish Kaushik's birthday: ਅਨੁਪਮ ਖੇਰ ਨੇ ਮਰਹੂਮ ਦੋਸਤ ਸਤੀਸ਼ ਕੌਸ਼ਿਕ ਨੂੰ ਦਿੱਤਾ ਸੱਦਾ, ਕਿਹਾ- 'ਦੋਸਤ ਵਾਪਿਸ ਆ ਜਾ ਧੂਮਧਾਮ ਨਾਲ ਮਨਾਵਾਂਗੇ ਤੇਰਾ ਬਰਥਡੇਅ'

ਅੱਜ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦਾ ਜਨਮਦਿਨ ਹੈ। ਇਸ ਮੌਕੇ 'ਤੇ ਅਨੁਪਮ ਖੇਰ ਨੇ ਆਪਣੇ ਮਰਹੂਮ ਦੋਸਤ ਸਤੀਸ਼ ਕੌਸ਼ਿਕ ਲਈ ਉਨ੍ਹਾਂ ਦੇ ਜਨਮਦਿਨ 'ਤੇ ਇੱਕ ਨੋਟ ਲਿਖਿਆ ਹੈ ਤੇ ਉਨ੍ਹਾਂ ਦਾ ਜਨਮਦਿਨ ਧੂਮਧਾਮ ਨਾਲ ਮਨਾਉਂਣ ਦੀ ਗੱਲ ਆਖੀ ਹੈ।

By  Pushp Raj April 13th 2023 04:07 PM

Anupam Kher on Satish Kaushik's birthday: ਅੱਜ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਸਤੀਸ਼ ਕੌਸ਼ਿਕ ਦੀ ਜਨਮਦਿਨ ਹੈ। ਬੇਸ਼ੱਕ ਸਤੀਸ਼ ਕੌਸ਼ਿਕ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ, ਪਰ ਅੱਜ ਵੀ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਯਾਦ ਕਰਦੇ ਹਨ। ਆਪਣੇ ਮਰਹੂਮ ਦੋਸਤ ਦੇ ਜਨਮਦਿਨ ਦੇ ਮੌਕੇ 'ਤੇ ਅਨੁਪਮ ਖੇਰ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਨੋਟ ਲਿਖਿਆ ਹੈ। 


ਅਨੁਪਮ ਖੇਰ ਨੇ ਆਪਣੇ ਮਰਹੂਮ ਦੋਸਤ ਤੇ ਅਭਿਨੇਤਾ ਸਤੀਸ਼ ਕੌਸ਼ਿਕ ਦਾ ਜਨਮਦਿਨ ਸ਼ਾਨਦਾਰ ਤਰੀਕੇ ਨਾਲ ਮਨਾਉਣ ਜਾ ਰਹੇ ਹਨ।ਅਨੁਪਮ ਖੇਰ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਸਤੀਸ਼ ਜੀ ਦੇ ਜਨਮਦਿਨ ਨੂੰ ਸਤੀਸ਼ ਦੇ ਪਰਿਵਾਰ ਅਤੇ ਦੋਸਤਾਂ ਨਾਲ ਸੰਗੀਤ, ਪਿਆਰ ਅਤੇ ਹਾਸੇ ਨਾਲ ਮਨਾਉਣਗੇ। ਸਮਾਰੋਹ ਤੋਂ ਪਹਿਲਾਂ ਅਨੁਪਮ ਨੇ ਸਤੀਸ਼ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਇੱਕ ਵੀਡੀਓ ਸਾਂਝੀ ਕੀਤੀ।

ਅਨੁਪਮ ਖੇਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦੇ ਨਾਲ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਨਪਮ ਖੇਰ ਤੇ ਸਤੀਸ਼ ਕੌਸ਼ਿਕ ਦੀ ਅਟੁੱਟ ਦੋਸਤੀ ਬਾਰੇ ਹਰ ਕੋਈ ਜਾਣਦਾ ਹੈ। ਸਾਂਝੀ ਕੀਤੀਆਂ ਗਈਆਂ ਤਸਵੀਰਾਂ ਤੇ ਵੀਡੀਓ 'ਚ ਅਦਾਕਾਰ ਅਨਿਲ ਕਪੂਰ, ਅਨੁਪਮ ਅਤੇ ਸਤੀਸ਼ ਦੇ ਇੱਕ ਹੋਰ ਕਰੀਬੀ ਦੋਸਤ ਵੀ ਹਨ। ਕੁਝ ਤਸਵੀਰਾਂ 'ਚ ਅਨੁਪਮ, ਉਨ੍ਹਾਂ ਦੀ ਮਾਂ ਦੁਲਾਰੀ ਖੇਰ ਵੀ ਸਤੀਸ਼, ਉਨ੍ਹਾਂ ਦੀ ਪਤਨੀ ਸ਼ਸ਼ੀ ਅਤੇ ਬੇਟੀ ਵੰਸ਼ਿਕਾ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

View this post on Instagram

A post shared by Anupam Kher (@anupampkher)


ਆਪਣੀ ਪੋਸਟ ਨੂੰ ਸ਼ੇਅਰ ਕਰਦਿਆਂ ਅਨੁਪਮ ਖੇਰ ਨੇ ਲਿਖਿਆ, "ਮੇਰੇ ਪਿਆਰੇ ਦੋਸਤ ਸਤੀਸ਼ ਕੌਸ਼ਿਕ! ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ! ਅੱਜ ਵਿਸਾਖੀ ਵਾਲੇ ਦਿਨ ਤੁਸੀਂ 67 ਸਾਲ ਦੇ ਹੋ ਜਾਂਦੇ, ਪਰ ਤੁਹਾਡੇ ਜੀਵਨ ਦੇ 48 ਸਾਲਾਂ ਲਈ ਮੈਨੂੰ ਤੁਹਾਡਾ ਜਨਮ ਦਿਨ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਅੱਜ ਸ਼ਾਮ ਅਸੀਂ ਤੁਹਾਡਾ ਜਨਮ ਦਿਨ ਸ਼ਾਨਦਾਰ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕਰਾਂਗੇ! ਸ਼ਸ਼ੀ ਅਤੇ ਵੰਸ਼ਿਕਾ ਦੇ ਨਾਲ ਵਾਲੀ ਸੀਟ ਖਾਲੀ ਰਹੇਗੀ। ਦੋਸਤ ਵਾਪਿਸ ਆ ਜਾ ਅਸੀਂ ਤੇਰਾ ਬਰਥਡੇਅ ਧੂਮਧਾਮ ਨਾਲ ਮਨਾਵਾਂਗੇ।'


ਹੋਰ ਪੜ੍ਹੋ: ਆਖ਼ਿਰ ਕਿਉਂ ਸਲਮਾਨ ਖ਼ਾਨ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਕੁੜੀਆਂ ਨੂੰ ਪੂਰੇ ਕੱਪੜੇ ਪਾਉਣ ਦੀ ਦਿੱਤੀ ਹਿਦਾਇਤ, ਪਲਕ ਤਿਵਾਰੀ ਨੇ ਕੀਤਾ ਖੁਲਾਸਾ

ਇਸ ਤੋਂ ਪਹਿਲਾਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ  ਅਨੁਪਮ ਖੇਰ ਨੇ ਸਤੀਸ਼ ਬਾਰੇ ਕਿਹਾ ਸੀ, 'ਅਸੀਂ ਇਕੱਠੇ ਸੁਪਨੇ ਵੇਖੇ ਸਨ। ਅਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਜੁਲਾਈ 1975 ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਕੀਤੀ ਸੀ। ਉਹ ਮੇਰੇ ਤੋਂ ਪਹਿਲਾਂ ਮੁੰਬਈ ਚਲਾ ਗਿਆ ਸੀ। ਅਸੀਂ ਲੜਦੇ ਸੀ, ਝਗੜਾ ਕਰਦੇ ਸੀ, ਇੱਕ ਦੂਜੇ ਨਾਲ ਈਰਖਾ ਕਰਦੇ ਸੀ, ਪਰ ਸਭ ਤੋਂ ਵੱਧ, ਅਸੀਂ ਹਰ ਰੋਜ਼ ਸਵੇਰੇ 8-8.30 ਵਜੇ ਇੱਕ ਦੂਜੇ ਨੂੰ ਫ਼ੋਨ ਕਰਦੇ ਸੀ।"


Related Post