ਜਾਣੋ ਕਿਉਂ ਸਪਨਾ ਚੌਧਰੀ ਤੇ ਵੀਰ ਸਾਹੂ ਨੇ ਆਪਣੇ ਪਰਿਵਾਰ ਨੂੰ ਬਿਨਾਂ ਦੱਸੇ ਗੁਪਚੁਪ ਤਰੀਕੇ ਨਾਲ ਕਰਵਾਇਆ ਸੀ ਵਿਆਹ, ਸਾਲਾਂ ਬਾਅਦ ਕੀਤਾ ਖੁਲਾਸਾ

ਹਰਿਆਣਾ ਦੀ ਦੇਸੀ ਕੁਈਨ ਨਾਂ ਨਾਲ ਮਸ਼ਹੂਰ ਸਪਨਾ ਚੌਧਰੀ ਹਾਲ ਹੀ 'ਚ ਇੱਕ ਵਾਰ ਫਿਰ ਤੋਂ ਚਰਚਾ 'ਚ ਹੈ। ਸਪਨਾ ਚੌਧਰੀ ਨੇ ਜਨਵਰੀ 2020 'ਚ ਵੀਰ ਸਾਹੂ ਨਾਲ ਗੁਪਚੁਪ ਤਰੀਕੇ ਨਾਲ ਵਿਆਹ ਕਰ ਲਿਆ ਸੀ, ਜਿਸ ਦਾ ਪਤਾ ਉਨ੍ਹਾਂ ਦੇ ਫੈਨਜ਼ ਨੂੰ ਕਈ ਮਹੀਨਿਆਂ ਬਾਅਦ ਲੱਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਸਪਨਾ ਅਤੇ ਵੀਰ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ।

By  Pushp Raj April 12th 2023 11:24 AM

Sapna Chaudhary and Veer Sahu video: ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਸੋਸ਼ਲ ਮੀਡੀਆ ਸਨਸੈਸ਼ਨ ਸਪਨਾ ਚੌਧਰੀ ਨੂੰ ਕੌਣ ਨਹੀਂ ਜਾਣਦਾ। ਸਪਨਾ ਦੀ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਇੰਗ ਹੈ। ਸਪਨਾ ਨੇ ਆਪਣੇ ਡਾਂਸ ਤੇ ਬੇਬਾਕ ਅੰਦਾਜ਼ ਲਈ ਬੇਹੱਦ ਮਸ਼ਹੂਰ ਹੈ। ਹਾਲ ਹੀ ਵਿੱਚ ਸਪਨਾ ਤੇ ਉਸ ਦੇ ਪਤੀ ਵੀਰ ਸਾਹੂ ਨੇ ਆਪਣੇ ਵਿਆਹ ਬਾਰੇ ਫੈਨਜ਼ ਨਾਲ ਗੱਲਬਾਤ ਕੀਤੀ। 


ਦੱਸ ਦਈਏ ਕਿ ਸਾਲ 2020 'ਚ ਸਪਨਾ ਚੌਧਰੀ ਦੀ ਜ਼ਿੰਦਗੀ 'ਚ ਇੱਕ ਖੂਬਸੂਰਤ ਮੋੜ ਆਇਆ ਜਦੋਂ ਉਸ ਨੇ ਗਾਇਕ ਵੀਰ ਸਾਹੂ ਨਾਲ ਵਿਆਹ ਕੀਤਾ। ਹਾਲਾਂਕਿ ਇਸ ਦੀ ਖ਼ਬਰ ਕਈ ਮਹੀਨਿਆਂ ਬਾਅਦ ਲੋਕਾਂ ਨੂੰ ਮਿਲੀ। ਜਦੋਂ ਸਪਨਾ ਚੌਧਰੀ ਅਕਤੂਬਰ 2020 'ਚ ਮਾਂ ਬਣੀ ਤਾਂ ਲੋਕਾਂ ਨੂੰ ਉਸ ਦੇ ਵਿਆਹ ਬਾਰੇ ਪਤਾ ਲੱਗਾ, ਪਰ ਕੀ ਤੁਸੀਂ ਜਾਣਦੇ ਹੋ ਸਪਨਾ ਨੇ ਇਹ ਗੱਲ ਨਾਂ ਮਹਿਜ਼ ਆਪਣੇ ਫੈਨਜ਼ ਸਗੋਂ ਆਪਣੇ ਪਰਿਵਾਰ ਵਾਲਿਆਂ ਤੋਂ ਵੀ ਲੁੱਕੋ ਕੇ ਰੱਖੀ ਸੀ।

ਦੋਹਾਂ ਦੇ ਪਰਿਵਾਕ ਮੈਂਬਰਾਂ ਨੂੰ ਨਹੀਂ ਸੀ ਵਿਆਹ ਦੀ ਜਾਣਕਾਰੀ 

ਇੱਕ ਇੰਟਰਵਿਊ 'ਚ ਸਪਨਾ ਚੌਧਰੀ ਨੇ ਦੱਸਿਆ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਵੀਰ ਸਾਹੂ ਨੇ ਉਸ ਨੂੰ ਅਤੇ ਉਸ ਨੇ ਵੀਰ ਨੂੰ ਪ੍ਰਪੋਜ਼ ਕੀਤਾ ਸੀ ਅਤੇ ਫਿਰ ਤੁਰੰਤ ਦੋਹਾਂ ਨੇ ਵਿਆਹ ਕਰਨ ਦਾ ਅਹਿਮ ਫੈਸਲਾ ਲੈ ਲਿਆ। ਇਸ ਬਾਰੇ ਨਾਂ ਤਾਂ ਸਪਨਾ ਦੇ ਪਰਿਵਾਰ ਨੂੰ ਪਤਾ ਸੀ ਤੇ ਨਾਂ ਹੀ ਵੀਰ ਸਾਹੂ ਦੇ ਪਰਿਵਾਰ ਨੂੰ ਕੁਝ ਪਤਾ ਸੀ। 

ਦੋਹਾਂ ਨੇ ਪਹਿਲਾਂ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਅਤੇ ਆਪੋ-ਆਪਣੇ ਘਰ ਜਾ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਦੋਹਾਂ ਨੇ ਫੈਸਲਾ ਕੀਤਾ ਸੀ ਕਿ ਉਹ ਇੱਕ ਸ਼ਾਨਦਾਰ ਪਾਰਟੀ ਕਰਨਗੇ ਪਰ ਉਸੇ ਸਮੇਂ ਵੀਰ ਦੇ ਪਰਿਵਾਰ 'ਚ ਕਿਸੇ ਕਰੀਬੀ ਦੀ ਮੌਤ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ।


ਹੋਰ ਪੜ੍ਹੋ: Baisakhi 2023: ਵਿਸਾਖੀ ਦੇ ਮੌਕੇ 'ਤੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੀ ਵੱਡੀ ਸੌਗਾਤ, ਸਿੱਖ ਸ਼ਰਧਾਲੂਆਂ ਲਈ ਜਾਰੀ ਕੀਤੇ ਗਏ 2856 ਵੀਜ਼ੇ

ਫੈਨਜ਼ ਅੱਗੇ ਕਿਉਂ ਨਹੀਂ ਕਰ ਸਕੇ ਵਿਆਹ ਬਾਰੇ ਖੁਲਾਸਾ

ਦੋਵਾਂ ਵੱਲੋਂ  ਆਪਣੇ ਵਿਆਹ ਦਾ ਖੁਲਾਸਾ ਕਰਨ ਤੋਂ ਪਹਿਲਾਂ ਹੀ ਮਾਰਚ ਵਿੱਚ ਲਾਕਡਾਊਨ ਹੋ ਗਿਆ ਅਤੇ ਫਿਰ ਅਕਤੂਬਰ 2020 ਵਿੱਚ ਜਦੋਂ ਸਪਨਾ ਚੌਧਰੀ ਮਾਂ ਬਣੀ ਤਾਂ ਲੋਕ ਜਾਣ ਕੇ ਹੈਰਾਨ ਰਹਿ ਗਏ, ਕਿਉਂਕਿ ਉਦੋਂ ਤੱਕ ਉਨ੍ਹਾਂ ਦੇ ਵਿਆਹ ਬਾਰੇ ਕਿਸੇ ਨੂੰ ਨਹੀਂ ਪਤਾ ਸੀ। ਇਸ ਦੇ ਨਾਲ ਹੀ ਸਪਨਾ ਨੇ ਇਹ ਵੀ ਦੱਸਿਆ ਕਿ ਉਹ ਹਮੇਸ਼ਾ ਤੋਂ ਹੀ ਗਾਇਕ ਬਨਣਾ ਚਾਹੁੰਦੀ ਸੀ ਪਰ ਉਸ ਦੀ ਆਵਾਜ਼ ਕੋਈ ਖ਼ਾਸ ਨਹੀਂ ਕਿਉਂਕਿ ਵੀਰ ਸਾਹੂ ਇੱਕ ਬਹੁਤ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਬਹੁਤ ਚੰਗੇ  ਗਾਇਕ ਵੀ ਹਨ,  ਇਸ ਲਈ ਉਸ ਦੀ ਇਹ ਖੂਬੀ ਦੇਖ ਕੇ ਉਸ ਨੇ ਆਪਣਾ ਦਿਲ ਦੇ ਬੈਠੀ ਸੀ।


Related Post