49 ਸਾਲ ਦੀ ਉਮਰ 'ਚ ਕਿਵੇਂ ਫਿੱਟ ਰਹਿੰਦੀ ਹੈ ਕਾਜੋਲ, ਅਦਾਕਾਰਾ ਨੇ ਫੈਨਜ਼ ਨਾਲ ਸਾਂਝੀ ਕੀਤੀ ਜਿਮ ਰੂਟੀਨ
ਕਾਜੋਲ ਬਾਲੀਵੁੱਡ ਦੀਆਂ ਸਭ ਤੋਂ ਪਸੰਦੀਦਾ ਅਭਿਨੇਤਰੀਆਂ ਵਿੱਚੋਂ ਇੱਕ ਹੈ। ਹਾਲ ਹੀ ਵਿੱਚ ਕਾਜੋਲ ਨੇ ਆਪਣੇ ਫੈਨਜ਼ ਨਾਲ ਆਪਣਾ ਫਿੱਟਨੈਸ ਰੂਟੀਨ ਸਾਂਝਾ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਉਹ 49 ਸਾਲਾਂ ਦੀ ਉਮਰ ਵਿੱਚ ਖੁਦ ਨੂੰ ਕਿਵੇਂ ਫਿੱਟ ਰਹਿੰਦੀ ਹੈ।
Kajol Workout Routine: ਕਾਜੋਲ ਬਾਲੀਵੁੱਡ ਦੀਆਂ ਸਭ ਤੋਂ ਪਸੰਦੀਦਾ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਦਾਕਾਰਾ ਦੇ ਦੇਸ਼ ਭਰ ਵਿੱਚ ਬਹੁਤ ਸਾਰੇ ਫੈਨਜ਼ ਹਨ। ਕਾਜੋਲ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ।
ਹਾਲ ਹੀ ਵਿੱਚ ਕਾਜੋਲ ਨੇ ਆਪਣੇ ਫੈਨਜ਼ ਨਾਲ ਆਪਣਾ ਫਿੱਟਨੈਸ ਰੂਟੀਨ ਸਾਂਝਾ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਉਹ 49 ਸਾਲਾਂ ਦੀ ਉਮਰ ਵਿੱਚ ਖੁਦ ਨੂੰ ਕਿਵੇਂ ਫਿੱਟ ਰਹਿੰਦੀ ਹੈ। ਕਾਜੋਲ ਨੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ, ਜਿੱਥੇ ਉਹ ਆਪਣੇ ਫਾਲੋਅਰਜ਼ ਦਾ ਮਨੋਰੰਜਨ ਕਰਨ ਲਈ ਇੰਟਰਐਕਟਿਵ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਕਾਜੋਲ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਜਿਮ ਵਰਕਆਊਟ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਵਿੱਚ ਉਸ ਨੇ ਦੱਸਿਆ ਕਿ ਉਹ ਖ਼ੁਦ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਜਿਮ ਕਰਦੀ ਹੈ।
ਸ਼ੇਅਰ ਕੀਤੀ ਤਸਵੀਰ 'ਚ ਉਹ ਆਲ-ਬਲੈਕ ਐਥਲੀਜ਼ ਪਹਿਨੀ ਨਜ਼ਰ ਆ ਰਹੀ ਹੈ ਅਤੇ ਉਹ ਪਾਈਲੇਟਸ ਮਸ਼ੀਨ 'ਤੇ ਲੇਟ ਰਹੀ ਹੈ। ਕਾਜੋਲ ਨੂੰ ਕੈਮਰੇ ਦੇ ਸਾਹਮਣੇ ਖੁੱਲ੍ਹ ਕੇ ਪੋਜ਼ ਦਿੰਦੇ ਹੋਏ ਸ਼ਾਨਦਾਰ ਸਨਗਲਾਸ ਪਹਿਨੇ ਹੋਏ ਵੀ ਦੇਖਿਆ ਗਿਆ।
ਹੋਰ ਪੜ੍ਹੋ : 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਅਦਾਕਾਰ ਗੁਰਚਰਨ ਸਿੰਘ ਹੋਏ ਲਾਪਤਾ, ਪਿਤਾ ਨੇ ਪੁਲਿਸ ਕੋਲ ਕਰਵਾਈ ਗੁਮਸ਼ੁਦਗੀ ਦੀ ਰਿਪੋਰਟ'
ਫੈਨਜ਼ ਅਦਾਕਾਰਾ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਸ ਦੀ ਫਿੱਟਨੈਸ ਦੀ ਤਾਰੀਫ ਕਰ ਰਹੇ ਹਨ। ਫੈਨਜ਼ ਨੇ ਕਿਹਾ ਕਿ ਖ਼ੁਦ ਨੂੰ ਫਿੱਟ ਰੱਖਣਾ ਇੱਕ ਚੰਗੀ ਗੱਲ ਹੈ। ਇਸ ਦੇ ਨਾਲ ਹੀ ਜੈਕੀ ਸ਼੍ਰਾਫ ਸਣੇ ਕਈ ਹੋਰ ਬਾਲੀਵੁੱਡ ਸੈਲਬਸ ਨੇ ਵੀ ਇਸ ਪੋਸਟ ਉੱਤੇ ਰਿਐਕਸ਼ਨ ਦਿੱਤਾ ਹੈ।