KK First Death Anniversary: ਕੇਕੇ ਦੀ ਪਹਿਲੀ ਬਰਸੀ ਮੌਕੇ ਜਾਣੋ ਉਨ੍ਹਾਂ ਕਾਰਨਾਂ ਬਾਰੇ ਜਿਸ ਦੇ ਚੱਲਦੇ ਹੋਏ ਗਾਇਕ ਦੀ ਮੌਤ

ਮਸ਼ਹੂਰ ਬਾਲੀਵੁੱਡ ਗਾਇਕ ਕੇਕੇ ਬੀਤੇ ਸਾਲ 31 ਮਈ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਅੱਜ ਗਾਇਕ ਦੀ ਪਹਿਲੀ ਬਰਸੀ ਹੈ। ਇਸ ਮੌਕੇ ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਆਓ ਜਾਣਦੇ ਹਾਂ ਉਨ੍ਹਾਂ ਕਾਰਨਾਂ ਬਾਰੇ ਜਿਸ ਦੇ ਚੱਲਦੇ ਗਾਇਕ ਦੀ ਮੌਤ ਹੋ ਗਈ।

By  Pushp Raj May 31st 2023 05:22 PM

KK First Death Anniversary:  ਅੱਜ ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇਕੇ ਦੀ ਪਹਿਲੀ ਬਰਸੀ ਹੈ। ਬੀਤੇ ਸਾਲ ਕੋਲਕਾਤਾ ਵਿਖੇ ਮਿਊਜ਼ਿਕ ਕੰਸਰਟ ਦੌਰਾਨ ਉਨ੍ਹਾਂ ਨੂੰ ਸਾਹ ਲੈਣ ਸਬੰਧੀ ਸਮੱਸਿਆ ਆਉਣ ਮਗਰੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਅੱਜ ਅਸੀਂ ਤੁਹਾਨੂੰ ਉਨ੍ਹਾਂ ਕਾਰਨਾਂ ਬਾਰੇ ਦੱਸਾਂਗੇ ਜੋ ਕਿ ਗਾਇਕ ਦੀ ਮੌਤ ਦਾ ਕਾਰਨ ਬਣੇ। 


ਬੀਤੇ ਸਾਲ 31 ਮਈ 2022 ਨੂੰ ਕੋਲਕਾਤਾ ਵਿੱਚ ਇੱਕ ਮਿਊਜ਼ਿਕ ਕੰਸਰਟ ਦੌਰਾਨ ਗਾਇਕ ਕੇਕੇ ਦਾ ਦਿਹਾਂਤ ਹੋਣਾ ਇੱਕ ਦੁਖਦਾਈ ਘਟਨਾ ਸੀ, ਜਿਸ ਕਾਰਨ ਪੂਰਾ ਦੇਸ਼ ਦਹਿਸ਼ਤ ਵਿੱਚ ਸੀ | ਜਿਸ ਕੰਸਰਟ 'ਚ ਕੇ.ਕੇ ਪਰਫਾਰਮ ਕਰ ਰਹੇ ਸਨ, ਉੱਥੇ ਕਈ ਅਜਿਹੀਆਂ ਲਾਪਰਵਾਹੀਆਂ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਗਾਇਕ ਦੀ ਮੌਤ ਦਾ ਕਾਰਨ ਦੱਸਿਆ ਗਿਆ ਹੈ। ਗਾਇਕ ਕੇਕੇ ਦੀ ਪਹਿਲੀ ਬਰਸੀ 'ਤੇ ਜਾਣਾਂਗੇ ਉਨ੍ਹਾਂ 5 ਵੱਡੀਆਂ ਗਲਤੀਆਂ ਬਾਰੇ ਜਿਨ੍ਹਾਂ ਕਾਰਨ ਗਾਇਕ ਦੀ ਮੌਤ ਹੋ ਗਈ।

ਗਾਇਕ ਦੀ ਮੌਤ ਦਾ ਪਹਿਲਾਂ ਕਾਰਨ ਸੀ ਕੰਸਰਟ ਹਾਲ ਸੀ ਜਿੱਥੇ ਉਹ ਪਰਫਾਰਮ ਕਰ ਰਹੇ ਸੀ | ਦਰਸ਼ਕਾਂ ਨਾਲ ਖਚਾਖਚ ਭਰੇ ਇਸ ਕੰਸਰਟ ਹਾਲ ਵਿੱਚ ਏਸੀ ਦੀ ਕੋਈ ਸਹੂਲਤ ਨਹੀਂ ਸੀ, ਜਦੋਂ ਕਿ ਕੇ.ਕੇ ਨੇ ਇਸ ਬਾਰੇ ਵਾਰ-ਵਾਰ ਸ਼ਿਕਾਇਤ ਕੀਤੀ ਸੀ ਅਤੇ ਉਹ ਪਸੀਨੇ ਨਾਲ ਭਿੱਜੇ ਹੋਏ ਹਨ ਤੇ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ।   ਇਸ ਦੇ ਬਾਵਜੂਦ ਉਹ ਗਰਮੀ ਦੀ ਪਰਵਾਹ ਕੀਤੇ ਬਿਨਾਂ ਆਪਣੀ ਪਰਫਾਰਮੈਂਸ ਦੇ ਰਹੇ ਸਨ।

ਕੇਕੇ ਦੀ ਮੌਤ ਦਾ ਦੂਜਾ ਕਾਰਨ ਕੰਸਰਟ ਹਾਲ ਵਿੱਚ ਦਰਸ਼ਕਾਂ ਦੀ ਭੀੜ ਹਾਲ ਦੀ ਸਮਰਥਾਂ ਤੋਂ ਵੱਧ ਹੋਣਾ ਸੀ। ਮੀਡੀਆ ਰਿਪੋਰਟਾਂ ਮੁਤਾਬਕ 3 ਹਜ਼ਾਰ ਦੀ ਸਮਰੱਥਾ ਵਾਲੇ ਇਸ ਕੰਸਰਟ ਹਾਲ 'ਚ ਉਸ ਸਮੇਂ ਗਾਇਕ ਨੂੰ ਸੁਨਣ ਲਈ ਤਕਰੀਬਨ 7 ਹਜ਼ਾਰ ਤੋਂ ਵੱਧ ਦਰਸ਼ਕ ਪਹੁੰਚੇ ਹੋਏ ਸਨ। ਅਜਿਹੇ 'ਚ ਪ੍ਰਬੰਧਕਾਂ ਨੂੰ ਇੱਕ ਖੁੱਲ੍ਹੇ ਮੈਦਾਨ ਵਰਗੀ ਥਾਂ ਦੀ ਚੋਣ ਕਰਨੀ ਚਾਹੀਦੀ ਸੀ। 

Singer KK collapse video | KK Last Video

Lost Another Legend💔

#KK #singerkk #bollywood #rip #krishnakumarkunnath #legend #ripkk #krishnakumarkunnathliveshow #kklive #kolkata pic.twitter.com/ZFPg6Q0LHg

— youthistaan.com (@youthistaan) May 31, 2022

ਗਾਇਕ ਦੀ ਮੌਤ ਦੇ ਤੀਜੇ ਕਾਰਨ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਮਾਰੋਹ ਹਾਲ ਵਿੱਚ ਇੰਨੀ ਮਾੜੀ ਹਾਲਤ ਹੋਣ ਦੇ ਬਾਵਜੂਦ ਐਮਰਜੈਂਸੀ ਦੀ ਕੋਈ ਸਹੂਲਤ ਨਹੀਂ ਸੀ। ਅਜਿਹੇ 'ਚ  ਕੇਕੇ  ਦੀ ਤਬੀਅਤ ਵਿਗੜ ਗਈ ਅਤੇ ਸਾਹ ਲੈਣ 'ਚ ਤਕਲੀਫ ਹੋਣ ਦੇ ਬਾਵਜੂਦ ਦਰਸ਼ਕਾਂ ਦੀ ਭੀੜ ਵਲੋਂ ਜਲਦੀ ਗਾਇਕ ਨੂੰ ਹਾਲ 'ਚੋਂ ਬਾਹਰ ਨਹੀਂ ਜਾਣ ਦਿੱਤਾ ਗਿਆ। 

ਚੌਥਾ ਕਾਰਨ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕੇਕੇ ਸਟੇਜ 'ਤੇ ਆਪਣੀ ਖਰਾਬ ਸਿਹਤ ਬਾਰੇ ਪ੍ਰਬੰਧਕਾਂ ਨੂੰ ਵਾਰ-ਵਾਰ ਦੱਸ ਰਹੇ ਸਨ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਜਦੋਂ ਗਾਇਕ ਸਟੇਜ ਤੋਂ ਹੇਠਾਂ ਉਤਰ ਕੇ ਵਾਪਸ ਚਲੇ ਗਏ। ਗਾਇਕ ਦੇ ਬੇਹੋਸ਼ ਹੋਣ ਮਗਰੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ | ਵਾਇਰਲ ਵੀਡੀਓ 'ਚ ਦੇਖਿਆ ਗਿਆ ਕਿ ਕੇਕੇ ਲਿਫਟ 'ਚ ਬੇਚੈਨੀ ਨਾਲ ਇਧਰ-ਉਧਰ ਘੁੰਮ ਰਹੇ ਸਨ।


ਹੋਰ ਪੜ੍ਹੋ: Viral: ਅਕਸ਼ੈ ਕੁਮਾਰ ਤੋਂ ਲੈ ਕੇ ਕਾਰਤਿਕ ਆਰੀਅਨ ਤੱਕ, ਮੋਟੇ ਹੋਣ 'ਤੇ ਇੰਝ ਨਜ਼ਰ ਆਉਂਦੇ ਬਾਲੀਵੁਡ ਦੇ ਇਹ ਦਿੱਗਜ਼ ਅਦਾਕਾਰ, ਵੇਖੋ ਤਸਵੀਰਾਂ

ਪੰਜਵਾਂ ਕਾਰਨ ਜਦੋਂ ਗਾਇਕ ਦੀ ਸਿਹਤ ਵਿਗੜ ਰਹੀ ਸੀ ਤਾਂ ਉਸ ਦੌਰਾਨ ਉਸ ਨੂੰ ਸੀਪੀਆਰ (ਕਾਰਡੀਓ ਪਲਮੋਨਰੀ ਰੀਸਸੀਟੇਸ਼ਨ) ਇਲਾਜ ਕਰਵਾਉਣਾ ਚਾਹੀਦਾ ਸੀ। ਜੇਕਰ ਉਸ ਸਮੇਂ ਕੇਕੇ ਨੂੰ ਸਹੀ ਸਮੇਂ 'ਤੇ ਡਾਕਟਰੀ ਸਹਾਇਤਾ ਮਿਲੀ ਹੁੰਦੀ ਤਾਂ ਉਹ ਅੱਜ ਸਾਡੇ ਨਾਲ ਹੁੰਦੇ | ਅਜਿਹੇ 'ਚ ਹਸਪਤਾਲ ਲਿਜਾਣ 'ਚ ਦੇਰੀ ਹੋਣ ਕਾਰਨ ਗਾਇਕ ਦੀ ਰਸਤੇ 'ਚ ਹੀ ਮੌਤ ਹੋ ਗਈ।


Related Post