ਕਿਆਰਾ ਅਡਵਾਨੀ ਨੇ ਪਤੀ ਸਿਧਾਰਥ ਮਲੋਹਤਰਾ ਲਈ ਬਣਾਇਆ ਨਾਸ਼ਤਾ, ਤਸਵੀਰ ਸਾਂਝੀ ਕਰ ਵਿਖਾਈ ਝਲਕ
ਹਾਲ ਹੀ ਵਿੱਚ, ਨਵੀਂ ਵਿਆਹੀ ਅਦਾਕਾਰਾ ਕਿਆਰਾ ਅਡਵਾਨੀ ਨੇ ਆਪਣੇ ਪਤੀ ਸਿਧਾਰਥ ਮਲਹੋਤਰਾ ਲਈ ਨਾਸ਼ਤਾ ਤਿਆਰ ਕੀਤਾ। ਜਿਸ ਦੀ ਇੱਕ ਝਲਕ ਉਸ ਨੇ ਫੈਨਜ਼ ਨਾਲ ਵੀ ਸਾਂਝੀ ਕੀਤੀ। ਫੈਨਜ਼ ਅਦਾਕਾਰਾ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ।
Kiara Advani prepare breakfast for husband: ਬਾਲੀਵੁੱਡ ਦਾ ਮੋਸਟ ਬਿਊਟੀਫੁਲ ਕਪਲ ਸਿਧਾਰਥ ਮਲੋਹਤਰਾ ਤੇ ਕਿਆਰਾ ਅਡਵਾਨੀ ਅਕਸਰ ਆਪਣੀ ਲਵ ਲਾਈਫ ਤੇ ਮੈਰਿਡ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਫੈਨਜ਼ ਵੀ ਇਸ ਜੋੜੀ 'ਤੇ ਭਰਪੂਰ ਪਿਆਰ ਲੁਟਾਉਂਦੇ ਹਨ।
ਦੱਸ ਦਈਏ ਕਿ ਫ਼ਿਲਮੀ ਦੁਨੀਆ ਦੇ ਨਾਲ-ਨਾਲ ਇਹ ਜੋੜੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਹ ਜੋੜੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਦੇ ਰੁਬਰੂ ਹੁੰਦੀ ਹੈ ਤੇ ਉਨ੍ਹਾਂ ਨਾਲ ਆਪਣੀ ਜ਼ਿੰਦਗੀ ਬਾਰੇ ਹਰ ਦੇ ਅਪਡੇਸਟ ਸਾਂਝੇ ਕਰਦੀ ਹੈ।
ਹਾਲ ਹੀ ਵਿੱਚ ਕਿਆਰਾ ਅਡਵਾਨੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਅਦਾਕਾਰਾ ਨੇ ਪਤੀ ਸਿਧਾਰਥ ਲਈ ਬਣਾਏ ਗਏ ਨਾਸ਼ਤੇ ਦੀ ਝਲਕ ਸਾਂਝੀ ਕੀਤੀ ਹੈ। ਕਿਆਰਾ ਵੱਲੋਂ ਸਾਂਝੀ ਕੀਤੀ ਗਈ ਇੰਸਟਾ ਸਟੋਰੀ ਵਿੱਚ ਤੁਸੀਂ ਵੇਖ ਸਕਦੇ ਹੋ ਕਿ, ਕਿਆਰਾ ਸਿਧਾਰਥ ਦਾ ਐਤਵਾਰ ਦਾ ਨਾਸ਼ਤਾ ਦਿਖਾਉਂਦੀ ਹੈ, ਜੋ ਇੱਕ ਵੱਡੇ 'ਸੁਪਰਮੈਨ' ਕਟੋਰੇ ਵਿੱਚ ਪਰੋਸਿਆ ਗਿਆ ਸੀ। ਕਿਆਰਾ ਨੇ ਇਸ ਨੂੰ ਤਿਆਰ ਕੀਤਾ ਸੀ। ਇਸ ਦੇ ਉੱਪਰ, ਕਿਆਰਾ ਨੇ ਲਿਖਿਆ, "ਉਨ੍ਹਾਂ ਦੇ ਨਾਸ਼ਤੇ ਦਾ ਬਾਓਲ @sidmalhotra।"
ਹਾਲਾਂਕਿ ਕਿਆਰਾ ਅਤੇ ਸਿਧਾਰਥ ਨੇ ਵਿਆਹ ਤੋਂ ਪਹਿਲਾਂ ਆਪਣੇ ਰਿਸ਼ਤੇ ਨੂੰ ਗੁਪਤ ਰੱਖਿਆ ਸੀ ਪਰ ਵਿਆਹ ਤੋਂ ਬਾਅਦ ਇਹ ਜੋੜਾ ਹਰ ਖਾਸ ਮੌਕੇ 'ਤੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਪਿੱਛੇ ਨਹੀਂ ਹੱਟਦਾ। ਉਦਾਹਰਨ ਲਈ, 14 ਫਰਵਰੀ, 2023 ਨੂੰ, ਵਿਆਹ ਤੋਂ ਬਾਅਦ ਆਪਣੇ ਪਹਿਲੇ ਵੈਲੇਨਟਾਈਨ ਡੇਅ ਦੇ ਮੌਕੇ 'ਤੇ, ਕਿਆਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਅਤੇ ਸਿਧਾਰਥ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਪਿਆਰ ਕਾ ਰੰਗ ਚੜ੍ਹਾ ਹੈ।''
ਹੋਰ ਪੜ੍ਹੋ: Rapper Bohemia: ਰੈਪਰ ਬੋਹੀਮੀਆ ਦੇ ਪ੍ਰੋਮੋਟਰ ਨੇ ਅੱਧ ਵਿਚਕਾਰ ਛੱਡਿਆ ਟੂਰ, ਗਾਇਕ 'ਤੇ ਲਾਏ ਗੰਭੀਰ ਇਲਜ਼ਾਮ
ਫੈਨਜ਼ ਸਿਡ ਤੇ ਕਿਆਰਾ ਦੀ ਇਸ ਖੂਬਸੂਰਤ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ। ਫ਼ਿਲਮ ਸ਼ੇਰਸ਼ਾਹ ਤੋਂ ਬਾਅਦ ਰੀਲ ਲਾਈਫ ਤੋਂ ਰਿਅਲ ਲਾਈਫ ਬਣੀ ਇਸ ਜੋੜ 'ਤੇ ਫੈਨਜ਼ ਕਮੈਂਟ ਕਰਕੇ ਆਪਣਾ ਪਿਆਰ ਬਰਸਾਉਂਦੇ ਹੋਏ ਨਜ਼ਰ ਆਏ। ਫੈਨਜ਼ ਨੇ ਕਿਆਰਾ ਵੱਲੋਂ ਪਤੀ ਲਈ ਨਾਸ਼ਤਾ ਤਿਆਰ ਕਰਨ 'ਤੇ ਖੂਬ ਤਾਰੀਫ ਕੀਤੀ।