ਕਰਨ ਕੁੰਦਰਾ ਨਾਲ ਤੇਜਸਵੀ ਪ੍ਰਕਾਸ਼ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਪਹੁੰਚੀ, ਵੀਡੀਓ ਹੋਈ ਵਾਇਰਲ
ਟੀਵੀ ਜਗਤ ਦੀ ਪਸੰਦੀਦਾ ਕਲਾਕਾਰ ਜੋੜੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਨੂੰ ਅਕਸਰ ਕਈ ਥਾਵਾਂ 'ਤੇ ਇੱਕਠੇ ਸਪਾਟ ਕੀਤਾ ਜਾਂਦਾ ਹੈ। ਹਾਲ ਹੀ 'ਚ ਇਸ ਜੋੜੇ ਨੂੰ ਮੁੰਬਈ ਵਿਖੇ ਇੱਕ ਗੁਰਦੁਆਰਾ ਸਾਹਿਬ 'ਚ ਸਪਾਟ ਕੀਤਾ ਗਿਆ। ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਪਹੁੰਚੇ ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Karan Kundra and Tejasswi at Gurudwara Sahib: ਟੈਲੀਵਿਜ਼ਨ ਦੀ ਮਸ਼ਹੂਰ ਜੋੜੀ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਆਪਣੀ ਕੈਮਿਸਟਰੀ ਲਈ ਮਸ਼ਹੂਰ ਹਨ। 'ਬਿੱਗ ਬੌਸ' 'ਚ ਮਿਲਣ ਵਾਲੇ ਕਈ ਜੋੜੇ ਕੁਝ ਸਮੇਂ ਲਈ ਡੇਟ ਕਰਨ ਤੋਂ ਬਾਅਦ ਵੱਖ ਹੁੰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਕਰਨ ਅਤੇ ਤੇਜਸਵੀ ਦੀ ਜੋੜੀ ਗਲੈਮਰ ਦੀ ਦੁਨੀਆ ਦੀ ਸਭ ਤੋਂ ਚਰਚਿਤ ਜੋੜੀ ਬਣ ਗਈ ਹੈ।
ਹਾਲ ਹੀ 'ਚ ਕਰਨ ਕੁੰਦਰਾ ਨਾਲ ਤੇਜਸਵੀ ਪ੍ਰਕਾਸ਼ ਨੂੰ ਮੁੰਬਈ ਵਿਖੇ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਸਪਾਟ ਕੀਤਾ ਗਿਆ। ਇਹ ਜੋੜਾ ਇੱਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ। ਜਿਵੇਂ ਹੀ ਇਹ ਜੋੜਾ ਗੁਰੂ ਘਰ ਤੋਂ ਮੱਥਾ ਟੇਕ ਬਾਹਰ ਆਇਆ ਤਾਂ ਪੈਪਾਰਾਜ਼ੀਸ ਨੇ ਇਸ ਕਪਲ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਕੈਮਰੇ 'ਚ ਕੈਪਚਰ ਕਰ ਲਿਆ।
ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਦੀ ਇਸ ਵੀਡੀਓ ਨੂੰ ਪੈਪਰਾਜ਼ੀਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ। ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਕਰਨ ਕੁੰਦਰਾ ਤੇ ਤੇਜਸਵੀ ਨੂੰ ਇੱਕਠੇ ਗੁਰਦੁਆਰਾ ਸਾਹਿਬ ਤੋਂ ਬਾਹਰ ਆਉਂਦੇ ਹੋਏ ਵੇਖ ਸਕਦੇ ਹੋ। ਇਸ ਦੌਰਾਨ ਦੋਹਾਂ ਨੇ ਰੁਮਾਲ ਸਿਰ ਢੱਕੇ ਹੋਏ ਹਨ। ਇਸ ਦੌਰਾਨ ਤੇਜਸਵੀ ਨੂੰ ਕੜਾਹ ਪ੍ਰਸਾਦਿ ਗ੍ਰਹਿਣ ਕਰਦੇ ਹੋਏ ਵੇਖਿਆ ਗਿਆ। ਇਸ ਮਗਰੋਂ ਦੋਵੇਂ ਜਲਦੀ ਹੀ ਆਪਣੀ ਗੱਡੀ 'ਚ ਬੈਠ ਕੇ ਚੱਲੇ ਗਏ।
ਤੇਜ਼ਰਨ ਦੇ ਫੈਨਜ਼ ਇਸ ਕਪਲ ਦੀ ਇਸ ਵੀਡੀਓ ਨੂੰ ਵੇਖ ਕੇ ਬਹੁਤ ਖੁਸ਼ ਹਨ। ਫੈਨਜ਼ ਕਪਲ ਦੀ ਇਸ ਵੀਡੀਓ ਨੂੰ ਵੇਖ ਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਜੋੜੇ ਨੂੰ ਜਲਦ ਹੀ ਵਿਆਹ ਕਰਵਾਉਣ ਦੀ ਸਲਾਹ ਦੇ ਰਹੇ ਹਨ।
ਹੋਰ ਪੜ੍ਹੋ: Sana Khan: ਪ੍ਰੈਗਨੈਂਟ ਸਨਾ ਖ਼ਾਨ ਨੂੰ ਖਿੱਚਦੇ ਨਜ਼ਰ ਆਏ ਉਸ ਦੇ ਪਤੀ ਅਨਸ ਸਈਦ, ਫੈਨਜ਼ ਨੇ ਲਗਾਈ ਕਲਾਸ
ਇੱਕ ਯੂਜ਼ਰ ਨੇ ਵੀਡੀਓ 'ਤੇ ਕਮੈਂਟ ਕਰਦੇ ਹੋਏ ਕਿਹਾ,'ਰੱਬ ਦੋਹਾਂ ਨੂੰ ਹਰ ਬੁਰੀ ਨਜ਼ਰ ਤੋਂ ਬਚਾ ਕੇ ਰੱਖੇ। ' ਇੱਕ ਹੋਰ ਯੂਜ਼ਰ ਨੇ ਲਿਖਿਆ, 'ਤੇਜੂ ਕਿੰਨੀ ਪਿਆਰੀ ਲੱਗ ਰਹੀ ਹੈ, ... choti sardarni vibes!!!" ਵਰਕ ਫਰੰਟ ਦੀ ਗੱਲ ਕਰੀਏ ਤਾਂ ਜਿੱਥੇ ਤੇਜਸਵੀ ਪ੍ਰਕਾਸ਼ ਇਸ ਸਮੇਂ 'ਨਾਗਿਨ 6' 'ਚ ਨਜ਼ਰ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਰਨ ਕੁੰਦਰਾ ਦਾ 'ਇਸ਼ਕ ਮੈਂ ਘਾਇਲ' ਸ਼ੋਅ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ।