ਕਪਿਲ ਸ਼ਰਮਾ ਨੂੰ ਹਵਾਈ ਸਫ਼ਰ ਦੌਰਾਨ ਹੋਣ ਪਿਆ ਖੱਜਲ ਖੁਆਰ, ਕਾਮੇਡੀਅਨ ਨੇ ਏਅਰਲਾਈਨ ਕੰਪਨੀ 'ਤੇ ਕਢਿਆ ਗੁੱਸਾ
ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਕਪਿਲ ਸ਼ਰਮਾ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ, ਪਰ ਇਸ ਦੀ ਵਜ੍ਹਾ ਉਨ੍ਹਾਂ ਦਾ ਸ਼ੋਅ ਨਹੀਂ ਸਗੋਂ ਉਨ੍ਹਾਂ ਦਾ ਇੱਕ ਟਵੀਟ ਹੈ ਜੋ ਕਿ ਇੱਕ ਨਿੱਜੀ ਏਅਰਲਾਈਨ ਦੀ ਸ਼ਿਕਾਇਤ ਵਿੱਚ ਲਿਖਿਆ ਗਿਆ ਹੈ।
Kapil Sharma Indigo Controversy News: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਕਪਿਲ ਸ਼ਰਮਾ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ, ਪਰ ਇਸ ਦੀ ਵਜ੍ਹਾ ਉਨ੍ਹਾਂ ਦਾ ਸ਼ੋਅ ਨਹੀਂ ਸਗੋਂ ਉਨ੍ਹਾਂ ਦਾ ਇੱਕ ਟਵੀਟ ਹੈ ਜੋ ਕਿ ਇੱਕ ਨਿੱਜੀ ਏਅਰਲਾਈਨ ਦੀ ਸ਼ਿਕਾਇਤ ਵਿੱਚ ਲਿਖਿਆ ਗਿਆ ਹੈ।
ਦਰਅਸਲ ਕਪਿਲ ਸ਼ਰਮਾ ਨੂੰ ਹਾਲ ਹੀ 'ਚ ਹਵਾਈ ਸਫ਼ਰ ਦੇ ਦੌਰਾਨ ਉਸ ਸਮੇਂ ਗੁੱਸਾ ਆ ਗਿਆ ਜਦੋਂ ਉਨ੍ਹਾਂ ਦੀ ਫਲਾਈਟ ਡੇਢ ਘੰਟੇ ਤੋਂ ਵੱਧ ਲੇਟ ਹੋ ਗਈ। ਅਸਲ ਵਿੱਚ ਕਪਿਲ ਸ਼ਰਮਾ ਨੇ ਰਾਤ 8 ਵਜੇ ਦੀ ਫ਼ਲਾਈਟ ਵਾਲੀ ਟਿਕਟ ਖ਼ਰੀਦੀ ਸੀ ਪਰ ਕਈ ਕਾਰਨਾਂ ਕਰ ਕੇ ਉਡਾਨ 'ਚ ਦੇਰੀ ਹੋਣ 'ਤੇ ਉਨ੍ਹਾਂ ਨੇ ਅਪਣਾ ਗੁੱਸਾ ਸੋਸ਼ਲ ਮੀਡੀਆ 'ਤੇ ਏਅਰਲਾਈਨ ਕੰਪਨੀ ਵਿਰੁਧ ਇੱਕ ਪੋਸਟ ਪਾ ਕੇ ਕਢਿਆ।
ਕਪਿਲ ਸ਼ਰਮਾ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਟਵੀਟ ਕਰਦੇ ਹੋਏ ਲਿਖਿਆ, ''ਪਿਆਰੇ ਇੰਡੀਗੋ, ਪਹਿਲਾਂ ਤੁਸੀਂ ਸਾਨੂੰ ਬੱਸ ਅੰਦਰ 50 ਮਿੰਟਾਂ ਤੱਕ ਉਡੀਕ ਕਰਵਾਈ। ਹੁਣ ਤੁਹਾਡੀ ਟੀਮ ਕਹਿ ਰਹੀ ਹੈ ਕਿ ਪਾਇਲਟ ਟ੍ਰੈਫਿਕ 'ਚ ਫਸ ਗਿਆ, ਸਾਨੂੰ ਰਾਤ 8 ਵਜੇ ਉਡਾਣ ਭਰਨੀ ਸੀ ਅਤੇ ਹੁਣ 9:20 ਹੋ ਚੁੱਕੇ ਹਨ, ਅਜੇ ਵੀ ਕਾਕਪਿਟ 'ਚ ਕੋਈ ਪਾਇਲਟ ਨਹੀਂ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਇਹ 180 ਮੁਸਾਫ਼ਰ ਮੁੜ ਇੰਡੀਗੋ 'ਚ ਉਡਾਣ ਭਰਨਗੇ? ਕਦੇ ਵੀ ਨਹੀਂ।''
Dear @IndiGo6E first you made us wait in the bus for 50 minz, and now your team is saying pilot is stuck in traffic, what ? Really ? we supposed to take off by 8 pm n it’s 9:20, still there is no pilot in cockpit, do you think these 180 passengers will fly in indigo again ? Never…
— Kapil Sharma (@KapilSharmaK9) November 29, 2023ਕਪਿਲ ਸ਼ਰਮਾ ਦੇ ਮੁਤਾਬਕ ਉਨ੍ਹਾਂ ਨੂੰ ਕਿਸੇ ਦੂਜੇ ਜਹਾਜ਼ 'ਤੇ ਚੜ੍ਹਨ ਲਈ ਕਿਹਾ ਗਿਆ ਪਰ ਟਰਮੀਨਲ 'ਚ ਮੁੜ ਜਾਣ ਕਾਰਨ ਉਨ੍ਹਾਂ ਨੂੰ ਸਿਕਿਉਰਟੀ ਚੈਕਿੰਗ 'ਚੋਂ ਮੁੜ ਲੰਘਣਾ ਪਵੇਗਾ ਜਿਸ ਹੋਰ ਦੇਰੀ ਹੋਣ ਦੇ ਨਤੀਜੇ ਵਜੋਂ ਉਨ੍ਹਾਂ ਇੱਕ ਹੋਰ ਵਿਅੰਗਮਈ ਟਵੀਟ ਕੀਤਾ, ''ਹੁਣ ਉਹ ਸਾਰੇ ਮੁਸਾਫ਼ਰਾਂ ਨੂੰ ਜਹਾਜ਼ 'ਚੋਂ ਉਤਰਨ ਲਈ ਕਹਿ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇੱਕ ਹੋਰ ਉਡਾਨ 'ਚ ਲਿਜਾਇਆ ਜਾਵੇਗਾ, ਪਰ ਸਾਨੂੰ ਮੁੜ ਟਰਮੀਨਲ 'ਚ ਜਾ ਕੇ ਸਿਕਿਉਰਿਟੀ ਚੈਕਿੰਗ ਕਰਵਾਉਣੀ ਪਵੇਗੀ।''ਖ਼ਬਰ ਲਿਖੇ ਜਾਣ ਤੱਕ ਜਹਾਜ਼ ਉਡਾਨ ਨਹੀਂ ਭਰ ਸਕਿਆ ਸੀ ਅਤੇ ਮੁਸਾਫ਼ਰਾਂ ਨੂੰ ਜਹਾਜ਼ 'ਚੋਂ ਉਤਾਰ ਕੇ ਦੂਜੇ ਜਹਾਜ਼ 'ਚ ਲਿਜਾਇਆ ਜਾ ਰਿਹਾ ਸੀ।
ਕਪਿਲ ਸ਼ਰਮਾ ਦਾ ਇਹ ਟਵੀਟ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਕਈ ਫੈਨਜ਼ ਨੇ ਕਮੈਂਟ ਕਰਦੇ ਹੋਏ ਏਅਰਲਾਈਨ ਦੇ ਖਿਲਾਫ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਹੈ। ਹੋਰਨਾਂ ਕਈ ਲੋਕਾਂ ਨੇ ਵੀ ਕਮੈਂਟ ਸੈਕਸ਼ਨ ਵਿੱਚ ਆਪਣਾ ਵੀ ਅਜਿਹਾ ਹੀ ਤਰਜ਼ਬਾ ਸਾਂਝਾ ਕੀਤਾ ਹੈ।