Kangna Ranaut: ਦਵਾਰਕਾਧੀਸ਼ ਦੇ ਦਰਸ਼ਨ ਕਰਨ ਪਹੁੰਚੀ ਕੰਗਨਾ ਰਣੌਤ, ਫਿਲਮ 'ਤੇਜਸ' ਦੇ ਫਲਾਪ ਹੋਣ ਤੋਂ ਬੇਹੱਦ ਪਰੇਸ਼ਾਨ ਹੈ ਅਦਾਕਾਰਾ

ਬਾਲੀਵੁੱਡ ਦੀ ਕੌਟ੍ਰੋਵਰਸੀ ਕੁਈਨ ਕੰਗਨਾ ਰਣੌਤ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਕੰਗਨਾ ਦੀ ਫਿਲਮ ਤੇਜਸ ਰਿਲੀਜ਼ ਹੋਈ ਜੋ ਕਿ ਬਾਕਸ ਆਫਿਸ 'ਤੇ ਬੂਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ। ਇਸ ਗੱਲ ਤੋਂ ਪਰੇਸ਼ਾਨ ਕੰਗਨਾ ਰਣੌਤ ਹਾਲ ਹੀ 'ਚ ਦਵਾਰਕਾਧੀਸ਼ ਦੇ ਦਰਸ਼ਨ ਕਰਨ ਪੁੱਜੀ, ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

By  Pushp Raj November 3rd 2023 12:04 PM

Kangna Ranaut visit Dwarkadhish temple: ਬਾਲੀਵੁੱਡ ਦੀ ਕੌਟ੍ਰੋਵਰਸੀ ਕੁਈਨ ਕੰਗਨਾ ਰਣੌਤ  (Kangna Ranaut) ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਕੰਗਨਾ ਦੀ ਫਿਲਮ ਤੇਜਸ ਰਿਲੀਜ਼ ਹੋਈ ਜੋ ਕਿ ਬਾਕਸ ਆਫਿਸ 'ਤੇ ਬੂਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ। ਇਸ ਗੱਲ ਤੋਂ ਪਰੇਸ਼ਾਨ ਕੰਗਨਾ ਰਣੌਤ ਹਾਲ ਹੀ 'ਚ ਦਵਾਰਕਾਧੀਸ਼ ਦੇ ਦਰਸ਼ਨ ਕਰਨ ਪੁੱਜੀ, ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

ਦੱਸ ਦਈਏ ਕਿ ਕੰਗਨਾ ਦੀ ਫਿਲਮ ਤੇਜਸ ਲਈ ਆਪਣੇ ਬਜਟ ਨੂੰ ਪੂਰਾ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਤੇਜਸ ਨੂੰ ਪਹਿਲਾਂ ਹੀ ਕਈ ਥੀਏਟਰਾਂ ਤੋਂ ਹਟਾ ਦਿੱਤਾ ਗਿਆ ਹੈ। ਫਿਲਮ ਦੇ ਫਲਾਪ ਹੋਣ ਤੋਂ ਬਾਅਦ ਕੰਗਨਾ ਸ਼੍ਰੀ ਕ੍ਰਿਸ਼ਨ ਦੇ ਦਰਸ਼ਨਾਂ ਲਈ ਦਵਾਰਕਾਧੀਸ਼ ਮੰਦਰ ਪਹੁੰਚੀ। ਇਥੋਂ ਉਸ ਨੇ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਸ ਨੂੰ ਦੇਖਦੇ ਹੋਏ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।


ਕੰਗਨਾ ਨੇ ਆਪਣੀ ਇੱਕ ਰੀਲ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਕਿਸ਼ਤੀ ਵਿੱਚ ਬੈਠੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕੰਗਨਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਫੋਟੋ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ- ਕੁਝ ਦਿਨਾਂ ਤੋਂ ਮੇਰਾ ਦਿਲ ਬਹੁਤ ਦੁਖੀ ਸੀ, ਮੈਨੂੰ ਦਵਾਰਕਾਧੀਸ਼ ਦੇ ਦਰਸ਼ਨ ਕਰਨ ਦਾ ਮਨ ਹੋ ਰਿਹਾ ਸੀ, ਜਿਵੇਂ ਹੀ ਮੈਂ ਸ਼੍ਰੀ ਕ੍ਰਿਸ਼ਨ ਦੀ ਇਸ ਬ੍ਰਹਮ ਨਗਰੀ ਦਵਾਰਕਾ ਪਹੁੰਚੀ ਤਾਂ ਇੱਥੇ ਦੀ ਧੂੜ ਦੇਖ ਕੇ ਅਜਿਹਾ ਮਹਿਸੂਸ ਹੋਇਆ। ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। ਤੁਸੀਂ ਟੁੱਟ ਕੇ ਮੇਰੇ ਪੈਰੀਂ ਪੈ ਗਏ ਹੋ। ਮੇਰਾ ਮਨ ਸਥਿਰ ਹੋ ਗਿਆ ਅਤੇ ਮੈਂ ਬੇਅੰਤ ਆਨੰਦ ਮਹਿਸੂਸ ਕੀਤਾ। ਹੇ ਦਵਾਰਕਾ ਦੇ ਮਾਲਕ, ਆਪਣੀ ਅਸੀਸ ਇਸੇ ਤਰ੍ਹਾਂ ਬਣਾਈ ਰੱਖੋ। ਹਰੇ ਕ੍ਰਿਸ਼ਨ।

ਕੰਗਨਾ ਨੂੰ ਉਸ ਦੇ ਪੋਸਟ ਲਈ ਟ੍ਰੋਲ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ- ਇਹ ਬੱਸ ਰੀਲਾਂ ਬਣਾਉਣ ਜੋਗੀ ਹੈ। ਫਿਲਮਾਂ ਬਣਾਉਣਾ ਤੁਹਾਡੇ ਵੱਸ ਦੀ ਗੱਲ ਨਹੀਂ ਹੈ। ਇਕ ਹੋਰ ਨੇ ਲਿਖਿਆ- ਮੈਨੂੰ ਉਸ ਨੂੰ ਇਸ ਤਰ੍ਹਾਂ ਦੇਖ ਕੇ ਬੁਰਾ ਲੱਗਦਾ ਹੈ। ਉਹ ਡਿਪ੍ਰੈਸ਼ਨ 'ਚ ਜਾ ਰਹੀ ਹੈ, ਇਹ ਸਾਫ ਦਿਖਾਈ ਦੇ ਰਿਹਾ ਹੈ। ਇਕ ਨੇ ਲਿਖਿਆ- ਜੇਕਰ ਫਿਲਮ ਫਲਾਪ ਹੋ ਜਾਂਦੀ ਹੈ ਤਾਂ ਮਨ ਜ਼ਰੂਰ ਅਸਥਿਰ ਹੋ ਜਾਵੇਗਾ।ਕੰਗਨਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਪੀਲੇ ਰੰਗ ਦੀ ਸਾੜ੍ਹੀ ਪਾਈ ਸੀ। ਇਸ ਦੇ ਨਾਲ ਹੀ ਉਸ ਨੇ ਮੱਥੇ 'ਤੇ ਵੱਡੀ ਬਿੰਦੀ ਲਗਾਈ ਹੋਈ ਸੀ। ਕੰਗਨਾ ਆਪਣੇ ਸਿੰਪਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

View this post on Instagram

A post shared by Kangana Ranaut (@kanganaranaut)


ਹੋਰ ਪੜ੍ਹੋ: ਮਸ਼ਹੂਰ ਗਾਇਕਾ ਆਕ੍ਰਿਤੀ ਕੱਕੜ ਬਣੀ ਮਾਂ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ, ਫੈਨਜ਼ ਦੇ ਰਹੇ ਵਧਾਈ 


ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਐਮਰਜੈਂਸੀ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਨੂੰ ਕੰਗਨਾ ਨੇ ਖੁਦ ਡਾਇਰੈਕਟ ਕੀਤਾ ਹੈ। ਫਿਲਮ 'ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ ਦੀ ਕਹਾਣੀ 1975 'ਚ ਆਈ ਐਮਰਜੈਂਸੀ 'ਤੇ ਆਧਾਰਿਤ ਹੈ। ਐਮਰਜੈਂਸੀ ਵਿੱਚ ਕੰਗਨਾ ਦੇ ਨਾਲ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। 

View this post on Instagram

A post shared by Kangana Ranaut (@kanganaranaut)



Related Post