ਜੈਸਮੀਨ ਸੈਂਡਲਾਸ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਜੈਸਮੀਨ ਸੈਂਡਲਾਸ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਜਿਸ ਦਾ ਇੱਕ ਵੀਡੀਓ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗਾਇਕਾ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾ ਰਹੀ ਹੈ ਅਤੇ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ ।

By  Shaminder September 7th 2023 11:00 AM
ਜੈਸਮੀਨ ਸੈਂਡਲਾਸ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਜੈਸਮੀਨ ਸੈਂਡਲਾਸ (Jasmine Sandlas) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਜਿਸ ਦਾ ਇੱਕ ਵੀਡੀਓ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗਾਇਕਾ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾ ਰਹੀ ਹੈ ਅਤੇ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਜਿਉਂ ਹੀ ਜੈਸਮੀਨ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਹੋਰ ਪੜ੍ਹੋ :  ‘ਕੌਣ ਬਣੇਗਾ ਕਰੋੜਪਤੀ’ ਦੇ ਪਹਿਲੇ ਕਰੋੜਪਤੀ ਜਸਕਰਣ ਸਿੰਘ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਕੀਤੀ ਮੁਲਾਕਾਤ, ਵੇਖੋ ਵੀਡੀਓ

ਜੈਸਮੀਨ ਸੈਂਡਲਾਸ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ 

ਗਾਇਕਾ ਜੈਸਮੀਨ ਸੈਂਡਲਾਸ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਨ੍ਹਾਂ ਦੇ ਗੀਤਾਂ ‘ਚ ਵੀ ਗਾਇਕਾ ਦਾ ਬੇਬਾਕ ਅੰਦਾਜ਼ ਝਲਕਦਾ ਦਿਖਾਈ ਦਿੰਦਾ ਹੈ ।ਕਈ ਵਾਰ ਉਹ ਗੀਤਾਂ ‘ਚ ਵੀ ਅਜਿਹੀ ਭਾਸ਼ਾ ਸ਼ੈਲੀ ਦਾ ਇਸਤੇਮਾਲ ਕਰਦੀ ਹੈ ਕਿ ਉਸ ਨੂੰ ਲੋਕਾਂ ਦੇ ਵੱਲੋਂ ਟ੍ਰੋਲ ਕੀਤਾ ਜਾਂਦਾ ਹੈ ।


ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਇੱਕ ਗੀਤ ਆਇਆ ਸੀ । ਜਿਸ ‘ਚ ਉਨ੍ਹਾਂ ਨੇ ਕਾਫੀ ਰਿਵੀਲਿੰਗ ਡਰੈੱਸ ਪਾਈ ਹੋਈ ਸੀ । ਜਿਸ ਤੋਂ ਬਾਅਦ ਗਾਇਕਾ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਟ੍ਰੋਲ ਕੀਤਾ ਸੀ । 

ਗੈਰੀ ਸੰਧੂ ਦੇ ਨਾਲ ਦੋਸਤੀ ਕਰਕੇ ਰਹੀ ਚਰਚਾ ‘ਚ 

ਗਾਇਕਾ ਗੈਰੀ ਸੰਧੂ ਦੇ ਨਾਲ ਦੋਸਤੀ ਕਰਕੇ ਵੀ ਕਾਫੀ ਚਰਚਾ ‘ਚ ਰਹੀ ਹੈ । ਦੋਵੇਂ ਕਈ ਸਾਲਾਂ ਤੱਕ ਰਿਲੇਸ਼ਨਸ਼ਿਪ ‘ਚ ਸਨ । ਪਰ ਕੁਝ ਸਮਾਂ ਪਹਿਲਾਂ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਸੀ । ਗੈਰੀ ਸੰਧੂ ਨੂੰ ਇੱਕ ਵਾਰ ਲਾਈਵ ਸ਼ੋਅ ਦੇ ਦੌਰਾਨ ਜੈਸਮੀਨ ਨੇ ਬੁਲਾਇਆ ਵੀ ਸੀ।


ਪਰ ਗੈਰੀ ਸੰਧੂ ਨੇ ਵੀ ਇੱਕ ਲਾਈਵ ਸ਼ੋਅ ਦੇ ਦੌਰਾਨ ਕਹਿ ਦਿੱਤਾ ਸੀ ਕਿ ਹੁਣ ਤਾਂ ਉਨ੍ਹਾਂ ਦਾ ਬੇਟਾ ਵੀ ਹੋ ਗਿਆ । ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਲਈ ਵੱਖੋ ਵੱਖ ਹੋ ਗਏ ਸਨ । 

View this post on Instagram

A post shared by Jasmine Sandlas (@jasminesandlas)



Related Post