‘ਸਿੱਖ ਹਰ ਥਾਂ ‘ਤੇ ਮੁਸੀਬਤ ‘ਚ ਫਸੇ ਲੋਕਾਂ ਲਈ ਪਹੁੰਚ ਜਾਂਦੇ ਨੇ, ਪਰ ਜਦੋਂ ਪੰਜਾਬ ‘ਤੇ ਮੁਸੀਬਤ ਪਈ ਤਾਂ ਕੋਈ ਨਹੀਂ ਆਇਆ ਅੱਗੇ’- ਜਸਬੀਰ ਜੱਸੀ

ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ । ਸਰਹੱਦਾਂ ਦੇ ਨਾਲ ਲੱਗਦੇ ਕਈ ਇਲਾਕਿਆਂ ‘ਚ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ । ਇਸ ਦੇ ਨਾਲ ਹੀ ਮਾਲਵਾ ਇਲਾਕਾ ਹੜ੍ਹਾਂ ਦੀ ਲਪੇਟ ‘ਚ ਆ ਚੁੱਕਿਆ ਹੈ । ਪਟਿਆਲਾ,ਮੂਨਕ, ਮੋਹਾਲੀ, ਚੰਡੀਗੜ੍ਹ ਸਣੇ ਕਈ ਇਲਾਕਿਆਂ ‘ਚ ਪਾਣੀ ਭਰ ਚੁੱਕਿਆ ਹੈ ਅਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਰਹਿਣ ਨੂੰ ਮਜ਼ਬੂਰ ਹਨ ।

By  Shaminder July 14th 2023 10:47 AM -- Updated: July 14th 2023 10:49 AM

ਪੰਜਾਬ ਦੇ ਕਈ ਇਲਾਕੇ ਹੜ੍ਹਾਂ (Punjab Flood) ਦੀ ਮਾਰ ਝੱਲ ਰਹੇ ਹਨ । ਸਰਹੱਦਾਂ ਦੇ ਨਾਲ ਲੱਗਦੇ ਕਈ ਇਲਾਕਿਆਂ ‘ਚ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ । ਇਸ ਦੇ ਨਾਲ ਹੀ ਮਾਲਵਾ ਇਲਾਕਾ ਹੜ੍ਹਾਂ ਦੀ ਲਪੇਟ ‘ਚ ਆ ਚੁੱਕਿਆ ਹੈ । ਪਟਿਆਲਾ,ਮੂਨਕ, ਮੋਹਾਲੀ, ਚੰਡੀਗੜ੍ਹ ਸਣੇ ਕਈ ਇਲਾਕਿਆਂ ‘ਚ ਪਾਣੀ ਭਰ ਚੁੱਕਿਆ ਹੈ ਅਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਰਹਿਣ ਨੂੰ ਮਜ਼ਬੂਰ ਹਨ । ਕਿਉਂਕਿ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋ ਚੁੱਕਿਆ ਹੈ ।  


ਹੋਰ ਪੜ੍ਹੋ : ਜਸਬੀਰ ਜੱਸੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਸਿੱਖ ਹੀ ਕਰ ਰਹੇ ਇੱਕ ਦੂਜੇ ਦੀ ਮਦਦ 

ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪੰਜਾਬ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਹੀ ਇੱਕ ਦੂਜੇ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ । ਜੋ ਪੰਜਾਬ ਕੁਦਰਤੀ ਆਫਤ ਆਉਣ ‘ਤੇ ਕਿਸੇ ਵੀ ਸੂਬੇ ਦੀ ਮਦਦ ਕਰਨ ਤੋਂ ਪਿਛਾਂਹ ਨਹੀਂ ਹੱਟਦਾ ਅੱਜ ਉਸ ਦੀ ਮਦਦ ਦੇ ਲਈ ਕੋਈ ਵੀ ਸੂਬਾ ਅੱਗੇ ਨਹੀਂ ਆਇਆ । ਗਾਇਕ ਜਸਬੀਰ ਜੱਸੀ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।


ਜਿਸ ‘ਚ ਉਨ੍ਹਾਂ ਨੇ ‘ਪੰਜਾਬੀਆਂ ਨੂੰ ਵਖਵਾਦੀ ਤੇ ਖਾਲਿਸਤਾਨੀ ਕਹਿਣ ਵਾਲਿਆਂ ਵਿਚੋਂ ਅੱਜ ਹੈ ਕੋਈ ਜੋ ਹੜ ਪੀੜਿਤਾਂ ਦੀ ਮਦਦ ਲਈ ਪਹੁੰਚਿਆ?ਇਹ ਉਹੀ ਪੰਜਾਬੀ ਨੇ ਸਿੱਖ ਨੇ ਜਿਹੜੇ ਮੁਸੀਬਤ ਚ ਫਸੇ ਲੋਕਾਂ ਲਈ ਦੁਨੀਆ ਦੇ ਕਿਸੇ ਵੀ ਕੋਨੇ ਤਕ ਪੁੱਜ ਜਾਂਦੇ ਨੇ,ਗੁਰੂ ਦਾ ਲੰਗਰ ਲਾਉਂਦੇ ਨੇ ਹੁਣ ਜਦੋਂ ਇਹਨਾਂ ਤੇ ਮੁਸੀਬਤ ਆਣ ਪਈ ਹੈ ਤਾਂ ਕੋਈ ਹੈ ਜੋ ਅਗੇ ਆਇਆ’?। ਜਸਬੀਰ ਜੱਸੀ ਦੀ ਇਸ ਪੋਸਟ ‘ਤੇ ਫੈਨਸ ਦੇ ਨਾਲ ਨਾਲ ਆਮ ਲੋਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਪੰਜਾਬੀਆਂ ਨੂੰ ਵਖਵਾਦੀ ਤੇ ਖਾਲਿਸਤਾਨੀ ਕਹਿਣ ਵਾਲਿਆਂ ਵਿਚੋਂ ਅੱਜ ਹੈ ਕੋਈ ਜੋ ਹੜ ਪੀੜਿਤਾਂ ਦੀ ਮਦਦ ਲਈ ਪਹੁੰਚਿਆ?ਇਹ ਉਹੀ ਪੰਜਾਬੀ ਨੇ ਸਿੱਖ ਨੇ ਜਿਹੜੇ ਮੁਸੀਬਤ ਚ ਫਸੇ ਲੋਕਾਂ ਲਈ ਦੁਨੀਆ ਦੇ ਕਿਸੇ ਵੀ ਕੋਨੇ ਤਕ ਪੁੱਜ ਜਾਂਦੇ ਨੇ,ਗੁਰੂ ਦਾ ਲੰਗਰ ਲਾਉਂਦੇ ਨੇ ਹੁਣ ਜਦੋਂ ਇਹਨਾਂ ਤੇ ਮੁਸੀਬਤ ਆਣ ਪਈ ਹੈ ਤਾਂ ਕੋਈ ਹੈ ਜੋ ਅਗੇ ਆਇਆ? #PunjabFlood

— Jassi (@JJassiOfficial) July 14, 2023



Related Post