ਜਸਬੀਰ ਜੱਸੀ ਮੁੜ ਤੋਂ ਹੋਏ ਲਾਈਵ, ਸਰਦਾਰ ਅਲੀ ਨੂੰ ਦਿੱਤਾ ਜਵਾਬ,ਕਿਹਾ ‘ਸ਼ੇਖ ਫਰੀਦ ਜੀ ਅਤੇ ਪੀਰ ਬੁੱਧੂ ਸ਼ਾਹ ਨੂੰ ਹੋਰਨਾਂ ਨਾਲ ਨਾ ਮਿਲਾਓ’
ਜਸਬੀਰ ਜੱਸੀ ਦੀ ਇੱਕ ਇੰਟਰਵਿਊ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਇਸ ਇੰਟਰਵਿਊ ‘ਚ ਉਨ੍ਹਾਂ ਨੇ ਮਜ਼ਾਰਾਂ ਅਤੇ ਕਬਰਾਂ ‘ਤੇ ਗਾਉਣ ਨੂੰ ਲੈ ਕੇ ਗੱਲ ਆਖੀ ਸੀ । ਜਿਸ ਤੋਂ ਬਾਅਦ ਇੱਕ ਸ਼ਖਸ ਨੇ ਲੰਮਾ ਚੌੜਾ ਕਮੈਂਟ ਕਰਕੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ । ਜਿਸ ਦਾ ਜਵਾਬ ਉਨ੍ਹਾਂ ਨੇ ਲਾਈਵ ਹੋ ਕੇ ਦਿੱਤਾ ਸੀ । ਹੁਣ ਮੁੜ ਤੋਂ ਜਸਬੀਰ ਜੱਸੀ ਲਾਈਵ ਹੋਏ ਹਨ ਅਤੇ ਉਨ੍ਹਾਂ ਨੇ ਸਰਦਾਰ ਅਲੀ ਨਾਂਅ ਦੇ ਸ਼ਖਸ ਨੂੰ ਜਵਾਬ ਦਿੱਤਾ ਹੈ ।
ਜਸਬੀਰ ਜੱਸੀ (jasbir jassi)ਦੀ ਇੱਕ ਇੰਟਰਵਿਊ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਇਸ ਇੰਟਰਵਿਊ ‘ਚ ਉਨ੍ਹਾਂ ਨੇ ਮਜ਼ਾਰਾਂ ਅਤੇ ਕਬਰਾਂ ‘ਤੇ ਗਾਉਣ ਨੂੰ ਲੈ ਕੇ ਗੱਲ ਆਖੀ ਸੀ । ਜਿਸ ਤੋਂ ਬਾਅਦ ਇੱਕ ਸ਼ਖਸ ਨੇ ਲੰਮਾ ਚੌੜਾ ਕਮੈਂਟ ਕਰਕੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ । ਜਿਸ ਦਾ ਜਵਾਬ ਉਨ੍ਹਾਂ ਨੇ ਲਾਈਵ ਹੋ ਕੇ ਦਿੱਤਾ ਸੀ । ਹੁਣ ਮੁੜ ਤੋਂ ਜਸਬੀਰ ਜੱਸੀ ਲਾਈਵ ਹੋਏ ਹਨ ਅਤੇ ਉਨ੍ਹਾਂ ਨੇ ਸਰਦਾਰ ਅਲੀ ਨਾਂਅ ਦੇ ਸ਼ਖਸ ਨੂੰ ਜਵਾਬ ਦਿੱਤਾ ਹੈ ।
ਜਿਸ ‘ਚ ਤੁਸੀਂ ਸੁਣ ਸਕਦੇ ਹੋ ਕਿ ਜਸਬੀਰ ਜੱਸੀ ਆਖ ਰਹੇ ਹਨ ਕਿ ਲੋਕਾਂ ‘ਚ ਜਾਗਰੂਕਤਾ ਆ ਰਹੀ ਹੈ ਪਰ ਕੁਝ ਲੋਕਾਂ ਵੱਲੋਂ ਗੁੰਮਰਾਹ ਵੀ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਮੇਰੀ ਕਿਸੇ ਦੇ ਨਾਲ ਵੀ ਕੋਈ ਨਿੱਜੀ ਰੰਜਿਸ਼ ਜਾ ਗਿਲਾ ਸ਼ਿਕਵਾ ਨਹੀਂ ਹੈ, ਮੇਰੇ ਮਨ ‘ਚ ਤਾਂ ਪੰਜਾਬ ਲਈ ਦਰਦ ਹੈ । ਜਿਸ ਕਰਕੇ ਮੈਨੂੰ ਬੋਲਣਾ ਪਿਆ ਹੈ ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਰਦਾਰ ਅਲੀ ਨਾਂਅ ਦੇ ਇੱਕ ਸ਼ਖਸ ਵੱਲੋਂ ਕੀਤੇ ਗਏ ਕਮੈਂਟ ਦਾ ਜਵਾਬ ਵੀ ਦਿੱਤਾ ਹੈ । ਜਸਬੀਰ ਜੱਸੀ ਨੇ ਕਿ ਸਰਦਾਰ ਅਲੀ ਨੇ ਇੱਕ ਵੀਡੀਓ ਪਾਇਆ ਹੈ।ਜਿਸ ‘ਚ ਸਰਦਾਰ ਅਲੀ ਨੇ ਕਿਹਾ ਕਿ ਮਜ਼ਾਰਾਂ ‘ਚ ਗਾਉਣ ਵਾਸਤੇ ਕਾਬਲੀਅਤ ਚਾਹੀਦੀ ਹੈ । ਜਿਸ ‘ਤੇ ਜਸਬੀਰ ਜੱਸੀ ਨੇ ਕਿਹਾ ਹੈ ਕਿ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਕਾਬਲੀਅਤ ਕੀ ਹੁੰਦੀ ਹੈ । ਜਸਬੀਰ ਜੱਸੀ ਅੱਗੇ ਵੀਡੀਓ ‘ਚ ਬੋਲਦੇ ਸੁਣਾਈ ਦੇ ਰਹੇ ਹਨ ਕਿ ‘ਬਾਬਾ ਸ਼ੇਖ ਫਰੀਦ ਸਾਹਿਬ, ਪੀਰ ਬੁੱਧੂ ਸ਼ਾਹ ਜੀ ਨੂੰ ਹੋਰਨਾਂ ਨਾਲ ਨਾ ਜੋੜੋ’।