ਜਸਬੀਰ ਜੱਸੀ ਨੇ ਬੇਬੇ ਤੋਂ ਪੁੱਛਿਆ ਕਿਸ ਦੀ ਬਣੇਗੀ ਸਰਕਾਰ, ਜਾਣੋ ਬੇਬੇ ਨੇ ਕੀ ਦਿੱਤਾ ਜਵਾਬ

ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ‘ਬੇਬੇ ਕੱਲ੍ਹ ਕਿਸ ਦੀ ਸਰਕਾਰ ਬਣੇਗੀ ।ਬੇਬੇ ਨੇ ਕਿਹਾ ਪੁੱਤ ਕੋਈ ਬਣ ਜੇ ਆਪਾਂ ਨੂੰ ਕੀ ਸੁੱਖ’।

By  Shaminder June 4th 2024 01:49 PM

ਜਸਬੀਰ ਜੱਸੀ (Jasbir jassi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ‘ਬੇਬੇ ਕੱਲ੍ਹ ਕਿਸ ਦੀ ਸਰਕਾਰ ਬਣੇਗੀ ।ਬੇਬੇ ਨੇ ਕਿਹਾ ਪੁੱਤ ਕੋਈ ਬਣ ਜੇ ਆਪਾਂ ਨੂੰ ਕੀ ਸੁੱਖ’।ਜਸਬੀਰ ਜੱਸੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ ਅਤੇ ਰੁਝਾਨ ਜਾਰੀ ਹਨ । 


ਹੋਰ ਪੜ੍ਹੋ : ਅਦਾਕਾਰਾ ਸਰਗੁਨ ਮਹਿਤਾ ਨੇ ਦੱਸਿਆ ਕਿਉਂ ਬਣਾਇਆ ਸ਼ੋਅ ‘ਬਾਦਲ ਪੇ ਪਾਓਂ ਹੈਂ’

ਜਸਬੀਰ ਜੱਸੀ ਦਾ ਵਰਕ ਫ੍ਰੰਟ 

ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।


ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾਂ ਦੀ ਗੱਲ ਕਰੀਏ ਤਾਂ ਦਿਲ ਲੈ ਗਈ ਕੁੜੀ ਗੁਜਰਾਤ ਦੀ, ਕੋਕਾ ਤੇਰਾ ਕੁਝ ਕੁਝ ਕਹਿੰਦਾ, ਕੁੜੀ ਜ਼ਹਿਰ ਦੀ ਪੁੜੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।ਜਸਬੀਰ ਜੱਸੀ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ । ਉਨ੍ਹਾਂ ਨੇ ਹਾਲ ਹੀ ‘ਚ ਆਈ ਫ਼ਿਲਮ ‘ਸਰਾਭਾ’ ‘ਚ ਵੀ ਕੰਮ ਕੀਤਾ ਹੈ।  

View this post on Instagram

A post shared by Jassi (@jassijasbir)


 

 




Related Post