World Environment Day : ਜੈਕੀ ਸ਼ਰਾਫ ਨੇ ਵਾਤਾਵਰਣ ਦਿਵਸ ਮੌਕੇ ਫੈਨਜ਼ ਨੂੰ ਕੀਤੀ ਖਾਸ ਅਪੀਲ, ਕਿਹਾ, 'ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਰੁੱਖ ਲਗਾਓ'

5 ਜੂਨ ਨੂੰ ਦੇਸ਼ ਤੇ ਵਿਦੇਸ਼ਾਂ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਵਾਤਾਵਰਣ ਵਿੱਚ ਆ ਰਹੇ ਬਦਲਾਅ ਤੇ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਸ ਖਾਸ ਮੌਕੇ ਉੱਤੇ ਬਾਲੀਵੁੱਡ ਦੇ ਦਿੱਗਜ਼ ਅਭਿਨੇਤਾ ਜੈਕੀ ਸ਼ਰਾਫ ਵੀ ਫੈਨਜ਼ ਨੂੰ ਰੁੱਖ ਲਗਾਉਣ ਦੀ ਅਪੀਲ ਕਰਦੇ ਨਜ਼ਰ ਆਏ।

By  Pushp Raj June 5th 2024 06:54 PM

Jackie Shroff on World Environment Day : ਅੱਜ 5 ਜੂਨ ਨੂੰ ਦੇਸ਼ ਤੇ ਵਿਦੇਸ਼ਾਂ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਵਾਤਾਵਰਣ ਵਿੱਚ ਆ ਰਹੇ ਬਦਲਾਅ ਤੇ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਸ ਖਾਸ ਮੌਕੇ ਉੱਤੇ ਬਾਲੀਵੁੱਡ ਦੇ ਦਿੱਗਜ਼ ਅਭਿਨੇਤਾ ਜੈਕੀ ਸ਼ਰਾਫ ਵੀ ਫੈਨਜ਼ ਨੂੰ ਰੁੱਖ ਲਗਾਉਣ ਦੀ ਅਪੀਲ ਕਰਦੇ ਨਜ਼ਰ ਆਏ। 

ਜੈਕੀ ਸ਼ਰਾਫ ਦੀ ਗੱਲ ਕਰੀਏ ਤਾਂ ਅਕਸਰ ਹੀ ਉਨ੍ਹਾਂ ਨੂੰ ਨਵੇਂ ਅੰਦਾਜ਼ ਤੇ ਭਰਪੂਰ ਐਨਰਜੀ ਨਾਲ ਵਾਤਾਵਰਣ ਪ੍ਰਤੀ ਕੰਮ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਜੈਕੀ ਸ਼ਰਾਫ ਨੂੰ ਤੁਸੀਂ ਅਕਸਰ ਹੀ ਪੈਪਰਾਜ਼ੀਸ ਵੱਲੋਂ ਕਈ ਥਾਵਾਂ ਉੱਤੇ ਸਪਾਟ ਕਰਦਿਆਂ  ਵੇਖਿਆ ਹੋੇਵੇਗਾ, ਪਰ ਤੁਸੀਂ ਅਕਸਰ ਹੀ ਜੈਕੀ ਸ਼ਰਾਫ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇ ਵਿੱਚ ਉਨ੍ਹਾਂ ਦੇ ਯੂਨਿਕ ਸਟਾਈਲ ਨੂੰ ਵੀ ਵੇਖਿਆ ਹੋਵੇਗਾ। 
View this post on Instagram

A post shared by Jackie Shroff (@apnabhidu)


ਜੈਕੀ ਸ਼ਰਾਫ ਅਕਸਰ ਹੀ ਆਪਣੇ ਗਲੇ ਵਿੱਚ ਛੋਟੇ ਜਿਹੇ ਬੂੱਟੇ ਦਾ ਹਾਰ ਪਹਿਨੇ ਜਾਂ ਹੱਥ ਵਿੱਚ ਨਿੱਕਾ ਜਿਹਾ ਬੂੱਟਾ ਲੈ ਕੇ ਵਿਖਾਈ ਦਿੰਦੇ ਹਨ। ਦਰਅਸਲ ਅਦਾਕਾਰ ਆਪਣੇ ਇਸ ਸਟਾਈਲ ਨਾਲ  ਲੋਕਾਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਕਰਦੇ ਹਨ। 

ਹਾਲ ਹੀ ਵਿਸ਼ਵ ਵਾਤਾਵਰਣ ਦਿਵਸ ਦੇ ਖਾਸ ਮੌਕੇ ਉੱਤੇ ਜੈਕੀ ਸ਼ਰਾਫ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਲੋਕਾਂ ਨੂੰ ਵਾਤਾਵਰਣ ਨੂੰ ਬਚਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆਏ। 

ਅਦਾਕਾਰ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਦੇ ਵਿੱਚ ਉਹ ਸਮੁੰਦਰ ਕੰਢੇ ਬੱਚਿਆਂ ਤੇ ਵਲੰਟੀਅਰਸ ਦੇ ਨਾਲ ਸਫਾਈ ਕਰਦੇ, ਰੁੱਖ ਲਗਾਉਂਦੇ ਅਤੇ ਵੱਖ-ਵੱਖ  ਤਰ੍ਹਾਂ ਦੇ ਸਮਾਜ ਸੇਵਾ ਕਰਦੇ ਅਤੇ ਬੂਟੇ ਨੂੰ ਆਪਣੇ ਫੈਸ਼ਨ ਸਟਾਈਲ ਨਾਲ ਜੋੜ ਕੇ ਲੋਕਾਂ ਨੂੰ ਇਹ ਅਪੀਲ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅੰਤ ਵਿੱਚ  ਜੈਕੀ ਦਾਦਾ ਆਪਣੇ ਸਾਰੇ ਫੈਨਜ਼ ਨੂੰ ਇਹ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਜੇਕਰ ਤੁਸੀਂ ਰੁੱਖ ਲਗਾਓਗੇ ਤਾਂ ਵਾਤਾਵਰਣ ਆਪਣੇ ਬੱਚਿਆਂ ਦੇ ਭਵਿੱਖ ਤੇ ਆਉਣ ਵਾਲੀ ਪੀੜੀਆਂ ਲਈ ਬਚਾ ਪਾਓਗੇ, ਜੇਕਰ ਨਹੀਂ ਲਗਾਓਗੇ ਤਾਂ ਮਰ ਜਾਓਗੇ। ਕਿਉਂਕਿ ਇਸ ਵਾਰ ਮੈਂ ਸੁਣਿਆ ਕਿ ਮੈਂ ਕਈ ਥਾਵਾਂ ਬਾਰੇ ਸੁਣਿਆ ਕਿ ਉੱਥੇ 50 ਡਿਗਰੀ ਤਾਪਮਾਨ ਹੈ ਤੇ ਇਸ ਨੂੰ 60 ਡਿਗਰੀ ਪਹੁੰਚਣ ਲਈ ਸਮਾਂ ਨਹੀਂ ਲਗੇਗਾ। ਕਿਰਪਾ ਕਰਕੇ ਵਾਤਾਵਰਣ ਬਚਾਉਣ ਪ੍ਰਤੀ ਧਿਆਨ ਦੇਣਾ ਜ਼ਰੂਰੀ ਹੈ, ਇਸ ਗੱਲ ਉੱਤੇ ਧਿਆਨ ਦੇਣ ਦੀ ਲੋੜ ਹੈ। 

View this post on Instagram

A post shared by Asif Bhamla (@bhamlafoundation)



ਹੋਰ ਪੜ੍ਹੋ : ਅਨਮੋਲ ਕਵਾਤਰਾ ਨੇ ਮਸ਼ਹੂਰ ਯੂਟਿਊਬਰ ਧੁਰਵ ਰਾਠੀ ਦੀ ਜਮ ਕੇ ਕੀਤੀ ਤਾਰੀਫ, ਜਾਣੋ ਕੀ ਕਿਹਾ

ਫੈਨਜ਼ ਜੈਕੀ ਸ਼ਰਾਫ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ।  ਇੱਕ ਯੂਜ਼ਰ ਨੇ ਲਿਖਿਆ, 'ਇੰਨਾ ਵਧੀਆ ਅਤੇ ਬਹੁਤ ਵਧੀਆ - ਉਮੀਂਦ ਹੈ ਕਿ ਸਾਰੇ ਲੋਕ ਉਦਾਹਰਨ ਦੀ ਪਾਲਣਾ ਕਰਨਗੇ - ਸੰਸਾਰ ਨੂੰ ਅਜਿਹੇ ਵਿਨਾਸ਼ਕਾਰੀ ਜਲਵਾਯੂ ਪਰਿਵਰਤਨਾਂ ਵਿੱਚੋਂ ਲੰਘਦਾ ਦੇਖ ਕੇ - ਇਹ ਸਾਡੇ ਲਈ ਆਪਣੀ ਮਾਂ ਧਰਤੀ ਦੀ ਰੱਖਿਆ ਕਰਨਾ ਲਾਜ਼ਮੀ ਹੈ 🌍 👏❤️🙌।'


Related Post