ਕੀ ਸ਼੍ਰੀਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਨੂੰ ਡੇਟ ਕਰ ਰਹੇ ਹਨ ਏਪੀ ਢਿੱਲੋਂ, ਅਫਵਾਹਾਂ ਨੇ ਫੜਿਆ ਜ਼ੋਰ
ਅਦਾਕਾਰਾ ਸ਼੍ਰੀ ਦੇਵੀ ਦੀ ਧੀ ਖੁਸ਼ੀ ਕਪੂਰ ਦੀਆਂ ਏਪੀ ਢਿੱਲੋਂ ਦੇ ਨਾਲ ਡੇਟਿੰਗ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।ਇਸ ਗੱਲ ‘ਚ ਸੱਚਾਈ ਕਿੰਨੀ ਕੁ ਹੈ ਇਹ ਕਹਿਣਾ ਤਾਂ ਥੋੜਾ ਮੁਸ਼ਕਿਲ ਹੈ । ਪਰ ਜਿਸ ਗੱਲੋਂ ਇਹ ਸਾਰੀਆਂ ਅਫਵਾਹਾਂ ਫੈਲ ਰਹੀਆਂ ਹਨ । ਉਸ ਦਾ ਕਾਰਨ ਹੈ ਏਪੀ ਢਿੱਲੋਂ ਦੇ ਵੱਲੋਂ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਉਨ੍ਹਾਂ ਦਾ ਗੀਤ ‘ਟਰੂ ਸਟੋਰੀਜ਼’ ।
ਅਦਾਕਾਰਾ ਸ਼੍ਰੀ ਦੇਵੀ (SriDevi) ਦੀ ਧੀ ਖੁਸ਼ੀ ਕਪੂਰ (Khushi Kapoor) ਦੀਆਂ ਏਪੀ ਢਿੱਲੋਂ ਦੇ ਨਾਲ ਡੇਟਿੰਗ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।ਇਸ ਗੱਲ ‘ਚ ਸੱਚਾਈ ਕਿੰਨੀ ਕੁ ਹੈ ਇਹ ਕਹਿਣਾ ਤਾਂ ਥੋੜਾ ਮੁਸ਼ਕਿਲ ਹੈ । ਪਰ ਜਿਸ ਗੱਲੋਂ ਇਹ ਸਾਰੀਆਂ ਅਫਵਾਹਾਂ ਫੈਲ ਰਹੀਆਂ ਹਨ । ਉਸ ਦਾ ਕਾਰਨ ਹੈ ਏਪੀ ਢਿੱਲੋਂ ਦੇ ਵੱਲੋਂ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਉਨ੍ਹਾਂ ਦਾ ਗੀਤ ‘ਟਰੂ ਸਟੋਰੀਜ਼’ ਜਿਸ ‘ਚ ਖੁਸ਼ੀ ਕਪੂਰ ਦਾ ਜ਼ਿਕਰ ਗਾਇਕ ਦੇ ਵੱਲੋਂ ਕੀਤਾ ਗਿਆ ਹੈ ।
ਹੋਰ ਪੜ੍ਹੋ : ਵਿਆਹ ਤੋਂ ਬਾਅਦ ਪਹਾੜੀ ਵਾਦੀਆਂ ‘ਚ ਹਨੀਮੂਨ ਮਨਾਉਣ ਗਏ ਕਰਣ ਦਿਓਲ ਅਤੇ ਦ੍ਰਿਸ਼ਾ, ਕਿਹਾ ‘ਪਿਆਰ ਅਤੇ ਦੋਸਤੀ ਦੇ ਸਫ਼ਰ ਦੀ ਸ਼ੁਰੂਆਤ’
ਏਪੀ ਢਿੱਲੋਂ ਅਤੇ ਖੁਸ਼ੀ ਕਪੂਰ
ਏਪੀ ਢਿੱਲੋਂ ਨੇ ਹਾਲ ਹੀ ‘ਚ ਸ਼ਿੰਦਾ ਕਾਹਲੋਂ ਦੇ ਨਾਲ ਆਪਣਾ ਗੀਤ ‘ਟਰੂ ਸਟੋਰੀਜ਼’ ਰਿਲੀਜ਼ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਖੁਸ਼ੀ ਕਪੂਰ ਦੇ ਨਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਜਦੋਂ ਤੂੰ ਹੱਸੇਂ ਤਾਂ ਲੱਗੇ ਖੁਸ਼ੀ ਕਪੂਰ’ । ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਗੱਲ ਦਾ ਕਿਆਸ ਲਗਾਇਆ ਜਾ ਰਿਹਾ ਹੈ ਕਿ ਏਪੀ ਢਿੱਲੋਂ ਅਤੇ ਖੁਸ਼ੀ ਕਪੂਰ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ।
ਜਿਸ ‘ਤੇ ਫੈਨਸ ਦੇ ਵੱਲੋਂ ਵੀ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ । ਏਪੀ ਢਿੱਲੋਂ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਹਨ ਅਤੇ ਬਰਾਊਨ ਮੁੰਡੇ ਤੋਂ ਬਾਅਦ ਉਹ ਚਰਚਾ ‘ਚ ਆਏ ।
ਖੁਸ਼ੀ ਕਪੂਰ ਬਾਲੀਵੁੱਡ ‘ਚ ਕਰਨ ਜਾ ਰਹੀ ਡੈਬਿਊ
ਖੁਸ਼ੀ ਕਪੂਰ ਜਲਦ ਹੀ ਬਾਲੀਵੁੱਡ ‘ਚ ਫ਼ਿਲਮ ‘ਦਾ ਆਰਚੀਜ਼’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ । ਇਸ ਤੋਂ ਪਹਿਲਾਂ ਏਪੀ ਢਿੱਲੋਂ ਦੇ ਨਾਲ ਉਨ੍ਹਾਂ ਦੀ ਡੇਟਿੰਗ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ ।