Independence Day 2024 : ਜਾਣੋ ਐਮੀ ਵਿਰਕ ਦੇ ਪਰਿਵਾਰ ਦੇ ਪਰਿਵਾਰ ਨੇ ਵੀ ਹੰਡਾਇਆ ਸੀ ਵੰਡ ਦਾ ਸੰਤਾਪ, ਵੱਡੀ ਹਵੇਲੀ, ਪਸ਼ੂ ਅਤੇ ਕਰੋੜਾਂ ਦੀ ਜਾਇਦਾਦ ਛੱਡ ਕੇ ਆਏ ਸਨ ਭਾਰਤ
ਆਜ਼ਾਦੀ ਦਾ ਦਿਹਾੜਾ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਪਰ ਇਸ ਆਜ਼ਾਦੀ ਨੂੰ ਹਾਸਲ ਕਰਨ ਦੇ ਲਈ ਪਤਾ ਨਹੀਂ ਕਿੰਨੇ ਕੁ ਆਜ਼ਾਦੀ ਘੁਲਾਟੀਆਂ ਨੇ ਆਪਣੀ ਜਾਨ ਦੀਆਂ ਕੁਰਬਾਨੀਆਂ ਕਰ ਦਿੱਤੀਆਂ । ਪਰ ਇਸ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਵੰਡ ਦਾ ਦਰਦ ਆਪਣੇ ਪਿੰਡੇ ‘ਤੇ ਹੰਡਾਇਆ ਹੈ।
ਆਜ਼ਾਦੀ ਦਾ ਦਿਹਾੜਾ (Independence Day 2024 )ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਪਰ ਇਸ ਆਜ਼ਾਦੀ ਨੂੰ ਹਾਸਲ ਕਰਨ ਦੇ ਲਈ ਪਤਾ ਨਹੀਂ ਕਿੰਨੇ ਕੁ ਆਜ਼ਾਦੀ ਘੁਲਾਟੀਆਂ ਨੇ ਆਪਣੀ ਜਾਨ ਦੀਆਂ ਕੁਰਬਾਨੀਆਂ ਕਰ ਦਿੱਤੀਆਂ । ਪਰ ਇਸ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਵੰਡ ਦਾ ਦਰਦ ਆਪਣੇ ਪਿੰਡੇ ‘ਤੇ ਹੰਡਾਇਆ ਹੈ। ਕੁਝ ਲੋਕਾਂ ਨੂੰ ਆਪਣੇ ਕਾਰੋਬਾਰ, ਹਵੇਲੀਆਂ ਅਤੇ ਹੋਰ ਜਾਇਦਾਦਾਂ ਛੱਡ ਕੇ ਪਾਕਿਸਤਾਨ ਤੋਂ ਭਾਰਤ ਆਉਣਾ ਪਿਆ ਸੀ ।ਉਨ੍ਹਾਂ ਵਿੱਚੋਂ ਹੀ ਇੱਕ ਸਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ (Ammy Virk)ਜਿਨ੍ਹਾਂ ਦੇ ਪਰਿਵਾਰ ਨੇ ਇਸ ਸੰਤਾਪ ਨੂੰ ਆਪਣੇ ਪਿੰਡੇ ‘ਤੇ ਹੰਡਾਇਆ ਸੀ ।
ਹੋਰ ਪੜ੍ਹੋ : ਜ਼ੋਰਾਵਾਰ ਸਿੰਘ ਉਰਫ਼ ਨੂਰ ਨੂੰ ਕਿਹਾ ਜਾਂਦਾ ਹੈ ਗਿੱਧਿਆਂ ਦੀ ਰਾਣੀ, ਜਾਣੋ ਜ਼ੋਰਾਵਰ ਸਿੰਘ ਤੋਂ ਕਿਵੇਂ ਬਣੇ ਨੂਰ ਜ਼ੋਰਾ
ਉਨ੍ਹਾਂ ਦੇ ਪਰਿਵਾਰ ਨੇ ਆਪਣੀ ਵੱਡੀ ਸਾਰੀ ਹਵੇਲੀ, ਪਸ਼ੂ ਅਤੇ ਕਰੋੜਾਂ ਦੀ ਜਾਇਦਾਦ ਛੱਡ ਕੇ ਆਏ ਸਨ। ਜਿਸ ਦਾ ਇੱਕ ਵੀਡੀਓ ਵੀ ਪਾਕਿਸਤਾਨ ਦੇ ਇੱਕ ਬਲੌਗਰ ਨੇ ਸਾਂਝਾ ਕੀਤਾ ਸੀ ।ਇਹ ਹਵੇਲੀ ਜਿੱਥੇ ਕਲਾ ਭਵਨ ਦਾ ਬਿਹਤਰੀਨ ਨਮੂਨਾ ਹੈ। ਉੱਥੇ ਹੀ ਜੋ ਵੀ ਇਸ ਹਵੇਲੀ ‘ਚ ਰਹਿ ਰਹੇ ਹਨ । ਉਨ੍ਹਾਂ ਨੇ ਇਸ ਨੂੰ ਬਿਲਕੁਲ ਵੀ ਤਬਦੀਲ ਨਹੀਂ ਕੀਤਾ।
ਇਹ ਹਵੇਲੀ ਪਾਕਿਸਤਾਨ ਦੇ ਸ਼ੇਖੁਪੁਰਾ ਦੇ ਪਿੰਡ ਬਹਾਲੀਏ ‘ਚ ਮੌਜੂਦ ਹੈ।ਇਸ ਹਵੇਲੀ ‘ਚ ਆਜ਼ਮ ਨਾਂਅ ਦਾ ਵਿਅਕਤੀ ਜੋ ਭਾਰਤ ਤੋਂ ਉੱਜੜ ਕੇ ਪਾਕਿਸਤਾਨ ਗਿਆ ਸੀ ਉਹ ਰਹਿ ਰਿਹਾ ਹੈ। ਐਮੀ ਵਿਰਕ ਦੇ ਪਰਿਵਾਰਕ ਮੈਂਬਰ ਕਾਲਾ ਸਿੰਘ, ਨੌਨਿਹਾਲ ਸਿੰਘ, ਅਮਰ ਸਿੰਘ ਅਤੇ ਜਗੀਰ ਸਿੰਘ ਸਣੇ ਕਈ ਪਰਿਵਾਰਕ ਮੈਂਬਰ ਇਸ ਹਵੇਲੀ ‘ਚ ਰਹਿੰਦੇ ਸਨ।
ਵਿਆਹਾਂ ਤੇ ਪ੍ਰੀ ਵੈਡਿੰਗ ਸ਼ੂਟ ਹੁੰਦੇ ਹਨ
ਐਮੀ ਵਿਰਕ ਦੀ ਇਹ ਹਵੇਲੀ ਹੁਣ ਪ੍ਰੀ ਵੈਡਿੰਗ ਸ਼ੂਟ ਦੇ ਲਈ ਵਰਤੀ ਜਾਂਦੀ ਹੈ ਅਤੇ ਸ਼ਹਿਰਾਂ ਤੋਂ ਆ ਕੇ ਲੋਕ ਇੱਥੇ ਸ਼ੂਟ ਕਰਦੇ ਹਨ ।ਇਸ ਹਵੇਲੀ ਨੂੰ ਵੇਖਣ ਦੇ ਲਈ ਕਦੇ ਕਦਾਈਂ ਉਹਨਾਂ ਦੇ ਪਰਿਵਾਰਕ ਮੈਂਬਰ ਜਾਂਦੇ ਰਹਿੰਦੇ ਹਨ ।