Ileana D'Cruz: ਪ੍ਰੈਗਨੈਂਸੀ ਦੌਰਾਨ ਲੌਂਗ ਡ੍ਰਾਈਵ 'ਤੇ ਨਿਕਲੀ ਇਲਿਆਨਾ ਡਿਕਰੂਜ਼, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਜਲਦ ਹੀ ਮਾਂ ਬਨਣ ਵਾਲੀ ਹੈ। ਇਲਿਆਨਾ ਡੀਕਰੂਜ਼ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਮਾਣ ਰਹੀ ਹੈ। ਇਸ ਨਾਲ ਜੁੜੀ ਹਰ ਅਪਡੇਟ ਵੀ ਉਹ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਰਹੀ ਹੈ। ਹਾਲ ਹੀ 'ਚ ਪ੍ਰੈਗਨੈਂਸੀ ਵਿਚਾਲੇ ਅਦਾਕਾਰਾ ਲਾਂਗ ਡਰਾਈਵ ਦਾ ਮਜ਼ਾ ਲੈਂਦੀ ਨਜ਼ਰ ਆਈ।

By  Pushp Raj May 22nd 2023 11:57 AM

Ileana D'Cruz on a long drive in pregnancy: ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਜਲਦ ਹੀ ਮਾਂ ਬਨਣ ਵਾਲੀ ਹੈ। ਅਦਾਕਾਰਾ ਨੇ ਬੀਤੇ ਮਹੀਨੇ ਆਪਣੀ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। 


ਦੱਸ ਦਈਏ ਕਿ ਇਲਿਆਨਾ ਨੇ ਬੀਤੇ ਮਹੀਨੇ18 ਅਪ੍ਰੈਲ ਨੂੰ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਪੋਸਟ ਰਾਹੀਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਉਦੋਂ ਤੋਂ ਲੋਕ ਇਲਿਆਨਾ ਤੋਂ ਉਸ ਦੇ ਬੱਚੇ ਦੇ ਪਿਤਾ ਦਾ ਨਾਂ ਪੁੱਛ ਰਹੇ ਹਨ। ਹਾਲਾਂਕਿ, ਇਲਿਆਨਾ ਇਸ ਸਭ ਦੀ ਪਰਵਾਹ ਕੀਤੇ ਬਿਨਾਂ ਆਪਣੀ ਨਿੱਜੀ ਜ਼ਿੰਦਗੀ ਦਾ ਆਨੰਦ ਲੈ ਰਹੀ ਹੈ। 

ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਆਪਣੀ ਪ੍ਰੈਗਨੈਂਸੀ ਵਿਚਾਲੇ ਲੌਂਗ ਡ੍ਰਾਈਵ ਦਾ ਮਜ਼ਾ ਲੈਣ ਨਿਕਲੀ। ਆਪਣੀ ਲੌਂਗ ਡਰਾਈਵ ਦੀ ਇੱਕ ਤਸਵੀਰ ਅਦਾਕਾਰਾ ਨੇ ਇੰਸਟਾ ਸਟੋਰੀ 'ਚ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਇਲਿਆਨਾ ਮੁੜ ਇੱਕ ਵਾਰ ਫਿਰ ਤੋਂ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ। 

View this post on Instagram

A post shared by Ileana D'Cruz (@ileana_official)


ਇਲਿਆਨਾ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਲੌਂਗ ਡ੍ਰਾਈਵ ਦਾ ਆਨੰਦ ਮਾਣਿਆ। ਇਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਇਲਿਆਨਾ ਦਾ ਬੇਬੀ ਬੰਪ ਸਾਫ ਤੌਰ 'ਤੇ ਨਜ਼ਰ ਆ ਰਿਹਾ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਸਨ ਆਊਟ, ਬੰਪ ਆਊਟ'। 

ਫੈਨਜ਼ ਅਦਾਕਾਰਾ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਕੁਝ ਲੋਕਾਂ ਨੇ ਇਲਿਆਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਲੋਕ ਦੁਨੀਆਂ ਦੇ ਸਭ ਤੋਂ ਬੈਸਟ ਲੋਕ ਹੁੰਦੇ ਨੇ ਜੋ ਬਿਨਾਂ ਕਿਸੇ ਪਰਵਾਹ ਦੇ ਖ਼ੁਦ ਨਾਲ ਪਿਆਰ ਕਰਦੇ ਹਨ। '


ਹੋਰ ਪੜ੍ਹੋ: Kanwar Chahal death: ਕਾਲਜ ਵੱਲੋਂ ਕੀਤਾ ਗਿਆ ਵਿਤਕਰਾ ਬਣਿਆ ਪੰਜਾਬੀ ਗਾਇਕ ਕੰਵਰ ਚਾਹਲ ਦੀ ਮੌਤ ਦਾ ਵੱਡਾ ਕਾਰਨ

 ਦੱਸ ਦੇਈਏ ਕਿ ਇਲਿਆਨਾ ਡਿਕਰੂਜ਼ ਕੁਝ ਸਾਲ ਪਹਿਲਾਂ ਐਂਡਰਿਊ ਕਿਨੀਬੋਨ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਅਭਿਨੇਤਰੀ ਨੇ ਇੱਕ ਵਾਰ ਇੰਸਟਾਗ੍ਰਾਮ ਪੋਸਟ 'ਤੇ ਕਿਨੀਬੋਨ ਨੂੰ ਆਪਣੇ "ਬੇਸੋਟਡ ਹਬੀ" ਵਜੋਂ ਜ਼ਿਕਰ ਕੀਤਾ ਜਦੋਂ ਕਿ ਇਹ ਸਪੱਸ਼ਟ ਨਹੀਂ ਸੀ ਕਿ ਦੋਵੇਂ ਵਿਆਹੇ ਹੋਏ ਸਨ ਜਾਂ ਨਹੀਂ। 2019 ਵਿੱਚ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ।  ਹਾਲ ਹੀ ਵਿੱਚ ਖ਼ਬਰ ਆਈ ਸੀ ਕਿ ਇਲਿਆਨਾ ਕੈਟਰੀਨਾ ਕੈਫ ਦੇ ਭਰਾ ਸੇਬੇਸਟਿਅਨ ਲੌਰੇਂਟ ਮਿਸ਼ੇਲ ਨੂੰ ਡੇਟ ਕਰ ਰਹੀ ਹੈ। ਕਰਨ ਜੌਹਰ ਨੇ ਵੀ ਕੌਫੀ ਵਿਦ ਕਰਨ ਸੀਜ਼ਨ 7 ਦੇ ਇੱਕ ਐਪੀਸੋਡ ਵਿੱਚ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। 


Related Post