ਹਰਿਆਣਵੀਂ ਗਾਇਕ ਰਾਜੂ ਪੰਜਾਬੀ ਦਾ ਦਿਹਾਂਤ, ਕਈ ਦਿਨਾਂ ਤੋਂ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ
ਹਰਿਆਣਵੀਂ ਗਾਇਕ ਰਾਜੂ ਪੰਜਾਬੀ ਦਾ ਸੋਮਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਚਾਲੀ ਸਾਲ ਦੇ ਸਨ । ਉਹ ਪਿਛਲੇ ਕਈ ਦਿਨਾਂ ਤੋਂ ਹਿਸਾਰ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਸਨ ਤੇ ਉਨ੍ਹਾਂ ਨੂੰ ਫੇਫੜਿਆਂ ‘ਚ ਇਨਫੈਕਸ਼ਨ ਦੇ ਚੱਲਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।
ਹਰਿਆਣਵੀਂ ਗਾਇਕ ਰਾਜੂ ਪੰਜਾਬੀ (Raju Punjabi )ਦਾ ਸੋਮਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਚਾਲੀ ਸਾਲ ਦੇ ਸਨ । ਉਹ ਪਿਛਲੇ ਕਈ ਦਿਨਾਂ ਤੋਂ ਹਿਸਾਰ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਸਨ ਤੇ ਉਨ੍ਹਾਂ ਨੂੰ ਫੇਫੜਿਆਂ ‘ਚ ਇਨਫੈਕਸ਼ਨ ਦੇ ਚੱਲਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਉਨ੍ਹਾਂ ਨੂੰ ਕਾਲਾ ਪੀਲੀਆ ਹੋ ਗਿਆ ਸੀ । ਉਨ੍ਹਾਂ ਦੇ ਦਿਹਾਂਤ ‘ਤੇ ਹੁਰਿਆਣਾ ਦੇ ਗਾਇਕਾਂ ਅਤੇ ਲੋਕ ਕਲਾਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਹੋਰ ਪੜ੍ਹੋ : ਸੰਨੀ ਦਿਓਲ ਨੇ ਬੰਗਲੇ ਦੀ ਨੀਲਾਮੀ ਨੂੰ ਲੈ ਕੇ ਆਈਆਂ ਖਬਰਾਂ ‘ਤੇ ਤੋੜੀ ਚੁੱਪ, ਆਖੀ ਇਹ ਗੱਲ
ਅੱਜ ਹੋਵੇਗਾ ਅੰਤਿਮ ਸਸਕਾਰ
ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਰਾਵਤਸਰ ਖੇੜਾ ‘ਚ ਕੀਤਾ ਜਾਵੇਗਾ । ਉਹ ਹਿਸਾਰ ਦੇ ਆਜ਼ਾਦ ਨਗਰ ‘ਚ ਰਹਿ ਰਹੇ ਸਨ । ਰਾਜੂ ਪੰਜਾਬੀ ਦਾ ਹਿਸਾਰ ‘ਚ ਇਲਾਜ ਚੱਲ ਰਿਹਾ ਸੀ, ਇਸੇ ਦੌਰਾਨ ਉਹ ਠੀਕ ਵੀ ਹੋ ਗਏ ਸਨ। ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ਰੂ ਸੀ ।
ਉਨ੍ਹਾਂ ਦੀ ਸਿਹਤ ਮੁੜ ਤੋਂ ਖਰਾਬ ਗੋ ਗਈ ਅਤੇ ਮੁੜ ਤੋਂ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਪਰ ਇਸ ਵਾਰ ਉਹ ਘਰ ਠੀਕ ਹੋ ਕੇ ਨਹੀਂ ਬਲਕਿ ਉਨ੍ਹਾਂ ਦੀ ਲਾਸ਼ ਹੀ ਘਰ ਪਹੁੰਚੀ । ਰਾਜੂ ਪੰਜਾਬੀ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਸਨ । ਉਨ੍ਹਾਂ ਦਾ ਆਖਰੀ ਗੀਤ ਬਾਰਾਂ ਅਗਸਤ ਨੂੰ ਰਿਲੀਜ਼ ਹੋਇਆ ਸੀ ਅਤੇ ਉਨ੍ਹਾਂ ਨੇ ਸਾਲਿਡ ਬਾਡੀ, ਸੈਂਡਲ, ਤੂੰ ਚੀਜ਼ ਲਾਜਵਾਬ ਸਣੇ ਕਈ ਹਿੱਟ ਗੀਤ ਦਿੱਤੇ ਸਨ । ਸਪਨਾ ਚੌਧਰੀ ਦੇ ਨਾਲ ਉਨ੍ਹਾਂ ਦੀ ਜੋੜੀ ਕਾਫੀ ਮਸ਼ਹੂਰ ਸੀ ।