ਤੰਦੂਰੀ ਆਲੂ ਨਾਨ ਦਾ ਲੁਤਫ ਉਠਾਉਂਦੇ ਨਜ਼ਰ ਆਏ ਹਰਭਜਨ ਮਾਨ ਅਤੇ ਹਰਮਨ ਮਾਨ, ਵੇਖੋ ਵੀਡੀਓ

ਹਰਮਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਆਲੂ ਵਾਲੇ ਤੰਦੂਰੀ ਨਾਨ ਦਾ ਲੁਤਫ ਉਠਾਉਂਦੇ ਹੋਏ ਦਿਖਾਈ ਦੇ ਰਹੇ ਹਨ ।

By  Shaminder September 25th 2023 01:45 PM -- Updated: September 25th 2023 01:56 PM

ਬੀਤੇ ਦਿਨ ਹਰਭਜਨ ਮਾਨ (Harbhajan Mann)ਦੀ ਪਤਨੀ ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕ ਨੇ ਪਤਨੀ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜਿਸ ਤੋਂ ਬਾਅਦ ਗਾਇਕ ਦੀ ਪਤਨੀ ਹਰਮਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਆਲੂ ਵਾਲੇ ਤੰਦੂਰੀ ਨਾਨ ਦਾ ਲੁਤਫ ਉਠਾਉਂਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ  :  ਪਰੀਣੀਤੀ ਚੋਪੜਾ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਖੂਬਸੂਰਤ ਤਸਵੀਰਾਂ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹਰਭਜਨ ਮਾਨ ਆਪਣੀ ਪਤਨੀ ਦੇ ਨਾਲ ਤੰਦੂਰੀ ਨਾਨ ਦੇ ਨਾਲ-ਨਾਲ ਚਾਹ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । 


ਹਰਮਨ ਮਾਨ ਅਤੇ ਹਰਭਜਨ ਮਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੋਵਾਂ ਦੇ ਤਿੰਨ ਬੱਚੇ ਹਨ । ਇੱਕ ਧੀ ਅਤੇ ਦੋ ਪੁੱਤਰ । ਵੱਡਾ ਪੁੱਤਰ ਅਵਕਾਸ਼ ਮਾਨ ਤਾਂ ਆਪਣੇ ਪਿਤਾ ਹਰਭਜਨ ਮਾਨ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਸਰਗਰਮ ਹੈ। ਜਦੋਂਕਿ ਛੋਟਾ ਪੁੱਤਰ ਅਤੇ  ਧੀ ਪੜ੍ਹਾਈ ਕਰ ਰਹੇ ਹਨ ।ਸੋਸ਼ਲ ਮੀਡੀਆ ‘ਤੇ ਅਕਸਰ ਦੋਵੇਂ ਆਪਣੇ ਬੱਚਿਆਂ ਦੇ ਨਾਲ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਰਭਜਨ ਮਾਨ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

   View this post on Instagram

A post shared by Harman~ਹਰਮਨ (@holisticallyharman)



Related Post