Sunny Leone Birthday : ਕਿਰਨਜੀਤ ਕੌਰ ਤੋਂ ਕਿਵੇਂ ਬਣੀ ਸੰਨੀ ਲਿਓਨ, ਅਦਾਕਾਰਾ ਦੇ ਜਨਮਦਿਨ 'ਤੇ ਜਾਣੋ ਉਸ ਦੀ ਜ਼ਿੰਦਗੀ ਦੀ ਕਹਾਣੀ
ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਦਾ ਅੱਜ ਜਨਮਦਿਨ ਹੈ। ਆਓ ਇਸ ਮੌਕੇ ਉੱਤੇ ਜਾਣਦੇ ਹਾਂ ਅਦਾਕਾਰਾ ਦੀ ਜ਼ਿੰਦਗੀ ਬਾਰੇ ਕੁੱਝ ਖਾਸ ਗੱਲਾਂ ਕਿ ਕਿਵੇਂ ਸਕੂਲ ਦੀ ਸ਼ਰਮਿਲੀ ਕੁੜੀ ਕਿਰਨਜੀਤ ਕੌਰ ਬਣੀ ਹੀਰੋਈਨ।
Happy Birthday Sunny Leone: ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਦਾ ਅੱਜ ਜਨਮਦਿਨ ਹੈ। ਆਓ ਇਸ ਮੌਕੇ ਉੱਤੇ ਜਾਣਦੇ ਹਾਂ ਅਦਾਕਾਰਾ ਦੀ ਜ਼ਿੰਦਗੀ ਬਾਰੇ ਕੁੱਝ ਖਾਸ ਗੱਲਾਂ ਕਿ ਕਿਵੇਂ ਸਕੂਲ ਦੀ ਸ਼ਰਮਿਲੀ ਕੁੜੀ ਕਿਰਨਜੀਤ ਕੌਰ ਬਣੀ ਹੀਰੋਈਨ।
ਅਦਾਕਾਰਾ ਸੰਨੀ ਲਿਓਨੀ ਅੱਜ ਬਾਲੀਵੁੱਡ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਸੰਨੀ ਲਿਓਨੀ 13 ਮਈ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ 'ਚ ਉਸ ਦੀ ਐਂਟਰੀ ਦੀ ਕਹਾਣੀ ਤਾਂ ਬਹੁਤ ਸਾਰੇ ਲੋਕ ਜਾਣਦੇ ਹਨ ਪਰ ਸਕੂਲ ਦੀ ਸਭ ਤੋਂ ਸ਼ਰਮੀਲੀ ਕੁੜੀ ਕਰਨਜੀਤ ਕੌਰ ਨੇ ਅਡਲਟ ਦੁਨੀਆ 'ਚ ਕਿਵੇਂ ਐਂਟਰੀ ਕੀਤੀ ਅਤੇ ਫਿਰ ਇੰਨੀ ਮਸ਼ਹੂਰ ਹੋ ਗਈ ਕਿ ਹਰ ਪਾਸੇ ਉਸ ਦੀ ਚਰਚਾ ਹੁੰਦੇ ਸਨ।
ਦਰਅਸਲ, ਸੰਨੀ ਲਿਓਨੀ ਦੀ ਜ਼ਿੰਦਗੀ ਦੇ ਬਦਲਾਅ ਦਾ ਦੌਰ ਉਦੋਂ ਆਇਆ ਜਦੋਂ ਉਹ 19 ਸਾਲਾਂ ਦੀ ਸੀ। ਸੰਨੀ ਲਿਓਨੀ ਦਾ ਪਹਿਲਾਂ ਨਾਂਅ ਕਿਰਨਜੀਤ ਕੌਰ ਸੀ ਅਤੇ ਉਹ ਮੂਲ ਤੌਰ ਉੱਤੇ ਇੱਕ ਪੰਜਾਬੀ ਪਰਿਵਾਰ ਨਾਲ ਸਬੰਧਤ ਹੈ। ਸੰਨੀ ਕੈਨੇਡਾ ਵਿੱਚ ਪੜ੍ਹਦੀ ਸੀ ਤੇ ਉਸ ਨੂੰ ਮਾਡਲਿੰਗ ਕਰਨ ਦਾ ਸ਼ੌਕ ਸੀ।
ਕੁਝ ਸਮੇਂ ਬਾਅਦ ਸੰਨੀ ਦਾ ਪਰਿਵਾਰ ਅਮਰੀਕਾ ਵਿੱਚ ਸ਼ਿਫਟ ਹੋ ਗਿਆ। ਇੱਥੇ ਸੰਨੀ ਨੇ ਪੈਸੇ ਕਮਾਉਣ ਲਈ ਬਤੌਰ ਮਾਡਲ ਕੰਮ ਕਰਨਾ ਸ਼ੁਰੂ ਕੀਤਾ। ਕੁਝ ਪੈਸਾ ਕਮਾਉਣ ਦੇ ਇਰਾਦੇ ਨਾਲ, ਸੰਨੀ ਲਿਓਨੀ ਨੇ ਇੱਕ ਬੇਕਰੀ ਅਤੇ ਫਿਰ ਇੱਕ ਟੈਕਸ ਅਤੇ ਰਿਟਾਇਰਮੈਂਟ ਕੰਪਨੀ ਵਿੱਚ ਨੌਕਰੀ ਕੀਤੀ। ਭਾਵੇਂ ਸੰਨੀ ਨੇ ਆਪਣੇ ਲਈ ਇੱਕ ਬਹੁਤ ਹੀ ਆਮ ਨੌਕਰੀ ਲੱਭ ਲਈ ਸੀ, ਪਰ ਕਿਸਮਤ ਨੇ ਉਸ ਲਈ ਕੁਝ ਵੱਡਾ ਰੱਖਿਆ ਸੀ।
ਇਸ ਦੌਰਾਨ ਸੰਨੀ ਨੂੰ ਕੁਝ ਮਾਡਲਿੰਗ ਅਸਾਈਨਮੈਂਟ ਮਿਲੇ। ਉਸ ਦੇ ਕੰਮ ਅਤੇ ਫਿਗਰ ਨੂੰ ਦੇਖ ਕੇ ਇਕ ਐਡਲਟ ਫਿਲਮ ਏਜੰਟ ਦੀ ਨਜ਼ਰ ਉਸ 'ਤੇ ਰੁਕ ਗਈ। ਅਡਲਟ ਫਿਲਮਾਂ ਦੇ ਇਸ ਏਜੰਟ ਨੇ ਸੰਨੀ ਨੂੰ ਆਫਰ ਲੈ ਕੇ ਸੰਪਰਕ ਕੀਤਾ ਪਰ ਸੰਨੀ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੁਝ ਨਹੀਂ ਕਰਨਾ ਚਾਹੁੰਦੀ ਸੀ। ਸੰਨੀ ਲਿਓਨੀ ਇਨ੍ਹੀਂ ਦਿਨੀਂ ਆਰਥਿਕ ਸਥਿਤੀ ਜ਼ਿਆਦਾ ਚੰਗੀ ਨਹੀਂ ਸੀ ਜਿਸ ਦੇ ਲਈ ਉਸ ਇਹ ਆਫਰ ਮੰਨ ਲਿਆ ਤੇ ਉਹ ਅਡਲਟ ਫਿਲਮਾਂ ਵਿੱਚ ਕੰਮ ਕਰਨ ਲਗੀ।
ਸੰਨੀ ਲਿਓਨ ਹਮੇਸ਼ਾ ਕਹਿੰਦੀ ਹੈ ਕਿ ਉਸ ਨੂੰ ਕਿਸੇ ਵੀ ਫੈਸਲੇ 'ਤੇ ਕੋਈ ਪਛਤਾਵਾ ਨਹੀਂ ਹੈ। ਸੰਨੀ ਦੀ ਦੁਨੀਆ 'ਚ 2012 'ਚ ਉਸ ਸਮੇਂ ਵੱਡਾ ਬਦਲਾਅ ਆਇਆ ਜਦੋਂ ਉਸ ਦੀ ਮੁਲਾਕਾਤ ਪੂਜਾ ਭੱਟ ਨਾਲ ਹੋਈ। ਪੂਜਾ ਭੱਟ ਫਿਲਮ ਲਈ ਨਵੇਂ ਚਿਹਰੇ ਦੀ ਤਲਾਸ਼ ਕਰ ਰਹੀ ਸੀ ਅਤੇ ਉਸ ਨੂੰ ਸੰਨੀ ਲਿਓਨੀ ਚੰਗੀ ਲੱਗੀ। ਸੰਨੀ ਨੇ ਖੁਸ਼ੀ ਨਾਲ ਪੂਜਾ ਦੀ ਪੇਸ਼ਕਸ਼ ਸਵੀਕਾਰ ਕਰ ਲਈ। ਸੰਨੀ ਨੇ ਬਾਲਗ ਫਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਅਤੇ ਬਾਲੀਵੁੱਡ ਵਿੱਚ ਆ ਗਈ।
ਹੋਰ ਪੜ੍ਹੋ : ਦਿੱਲੀ ਦੇ ਵਾਇਰਲ ਬੁਆਏ ਜਸਪ੍ਰੀਤ ਸਿੰਘ ਨੂੰ ਮਿਲੀ ਖ਼ੁਦ ਦੀ ਫੂਡ ਕਾਰਟ, ਵੇਖੋ ਵੀਡੀਓ
ਬਾਲੀਵੁੱਡ 'ਚ ਇਸ ਗੱਲ ਦੀ ਕਾਫੀ ਚਰਚਾ ਸੀ ਕਿ ਐਡਲਟ ਸਿਤਾਰੇ ਫਿਲਮਾਂ 'ਚ ਕਿਵੇਂ ਆ ਸਕਦੇ ਹਨ। ਸੰਨੀ ਲਿਓਨ ਸਾਰੇ ਵਿਰੋਧਾਂ ਅਤੇ ਸਵਾਲਾਂ ਦੇ ਘੇਰੇ ਵਿੱਚ ਬਾਲੀਵੁੱਡ ਵਿੱਚ ਕਾਇਮ ਰਹੀ। ਕਈ ਹੋਰ ਵਿਦੇਸ਼ੀ ਹੀਰੋਇਨਾਂ ਦੇ ਉਲਟ ਜੋ ਦਹਾਕਿਆਂ ਤੋਂ ਬਾਲੀਵੁੱਡ ਵਿੱਚ ਹਨ, ਸੰਨੀ ਨੇ ਵੀ ਚੰਗੀ ਹਿੰਦੀ ਬੋਲਣੀ ਸ਼ੁਰੂ ਕਰ ਦਿੱਤੀ ਹੈ।