Happy Birthday Shabana Azmi: ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਕੌਫੀ ਵੇਚਦੀ ਸੀ ਸ਼ਬਾਨਾ ਆਜ਼ਮੀ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ

ਬਾਲੀਵੁੱਡ ਵਿੱਚ ਸ਼ਬਾਨਾ ਆਜ਼ਮੀ ਨੂੰ ਇੱਕ ਅਨੁਭਵੀ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ। ਅੱਜ ਸ਼ਬਾਨਾ ਆਜ਼ਮੀ ਦਾ ਜਨਮਦਿਨ ਹੈ, ਇਸ ਮੌਕੇ ਆਓ ਜਾਣਦੇ ਹਾਂ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੇ ਕੁੱਝ ਅਣਸੁਣੇ ਕਿੱਸੇ।

By  Pushp Raj September 18th 2023 01:04 PM

Happy Birthday Shabana Azmi: ਬਾਲੀਵੁੱਡ ਵਿੱਚ ਸਾਲਾਂ ਤੋਂ ਕੰਮ ਕਰ ਰਹੀਆਂ ਕੁਝ ਅਭਿਨੇਤਰੀਆਂ ਨੂੰ ਪਿਆਰ ਦਿੰਦੇ ਆ ਰਹੇ ਹਨ। ਸ਼ਬਾਨਾ ਆਜ਼ਮੀ ਨੂੰ ਇੱਕ ਅਨੁਭਵੀ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ। ਅੱਜ ਸ਼ਬਾਨਾ ਆਜ਼ਮੀ ਦਾ ਜਨਮਦਿਨ ਹੈ, ਇਸ ਮੌਕੇ ਆਓ ਜਾਣਦੇ ਹਾਂ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੇ ਕੁੱਝ ਅਣਸੁਣੇ ਕਿੱਸੇ ।

 ਕੌਫੀ ਵੇਚਦੀ ਸੀ ਸ਼ਬਾਨਾ ਆਜ਼ਮੀ 

ਸ਼ਬਾਨਾ ਆਜ਼ਮੀ ਦਾ ਜਨਮ 18 ਸਤੰਬਰ 1950 ਨੂੰ ਹੋਇਆ ਸੀ। ਅੱਜ ਅਸੀਂ ਤੁਹਾਨੂੰ ਉਸ ਨਾਲ ਜੁੜੀਆਂ ਕੁਝ ਬਹੁਤ ਹੀ ਦਿਲਚਸਪ ਗੱਲਾਂ ਦੱਸਾਂਗੇ। ਸ਼ਬਾਨਾ ਆਜ਼ਮੀ ਦੀ ਮਾਂ ਸ਼ੌਕਤ ਆਜ਼ਮੀ ਨੇ ਆਪਣੀ ਬਾਈਓਗ੍ਰਾਫੀ 'ਕੌਫੀ ਐਂਡ ਆਈ ਮੈਮੋਇਰ' ਵਿੱਚ ਦੱਸਿਆ ਹੈ ਕਿ ਸ਼ਬਾਨਾ 'ਸੀਨੀਅਰ ਕੈਂਬਰਿਜ ਵਿੱਚ ਫਸਟ ਡਿਵੀਜ਼ਨ ਪਾਸ ਕਰਨ ਤੋਂ ਬਾਅਦ ਅਤੇ ਕਾਲਜ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਉਹ 3 ਮਹੀਨੇ ਪੈਟਰੋਲ ਪੰਪ 'ਤੇ ਕੌਫੀ ਵੇਚਦੀ ਸੀ। ਸ਼ਬਾਨਾ ਨੂੰ ਇਸ ਕੰਮ ਲਈ ਰੋਜ਼ਾਨਾ 30 ਰੁਪਏ ਮਿਲਦੇ ਸਨ।

View this post on Instagram

A post shared by Shabana Azmi (@azmishabana18)


ਸ਼ਬਾਨਾ ਆਜ਼ਮੀ ਦੀ ਬਾਲੀਵੁੱਡ 'ਚ ਐਂਟਰੀ

ਸ਼ਬਾਨਾ ਆਜ਼ਮੀ ਨੇ ਖ਼ਦ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜਯਾ ਬੱਚਨ ਨੇ ਉਨ੍ਹਾਂ ਨੂੰ ਫਿਲਮਾਂ 'ਚ ਕਰੀਅਰ ਬਨਾਉਣ ਲਈ ਕਾਫੀ ਪ੍ਰੇਰਿਤ ਕੀਤਾ ਸੀ। ਅਭਿਨੇਤਰੀ ਆਪਣੀ ਫਿਲਮ ਸੁਮਨ ਮੇਂ ਦੇਖਣ ਤੋਂ ਬਾਅਦ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਵੱਲ ਆਕਰਸ਼ਿਤ ਹੋਈ ਸੀ।

ਸ਼ਬਾਨਾ ਆਜ਼ਮੀ ਨੇ ਜਿੱਤੇ ਹਨ 5 ਨੈਸ਼ਨਲ ਐਵਾਰਡ 

ਸ਼ਬਾਨਾ ਆਜ਼ਮੀ ਨੇ ਬੀਲਵੁੱਡ 'ਚ ਕਈ ਸੁਪਰਹਿੱਟ ਫਿਲਮਾਂ ਕੀਤੀਆਂ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਬਾਨਾ ਆਜ਼ਮੀ ਨੂੰ 5 ਵਾਰ ਸਰਵੋਤਮ ਅਦਾਕਾਰਾ ਦਾ ਐਵਾਰਡ ਮਿਲ ਚੁੱਕਾ ਹੈ। ਉਨ੍ਹਾਂ ਨੂੰ ਇਹ ਪੁਰਸਕਾਰ 1975 ਵਿੱਚ ਅੰਕੁਰ, 1983 ਵਿੱਚ ਅਰਥ, 1984 ਵਿੱਚ ਖੰਡਹਾਰ, 1985 ਵਿੱਚ ਪਾਰ ਅਤੇ 1999 ਵਿੱਚ ਗੌਡਮਦਰ ਫਿਲਮਾਂ ਲਈ ਦਿੱਤਾ ਗਿਆ।

ਸ਼ਬਾਨਾ ਆਜ਼ਮੀ ਅਤੇ ਸ਼ੇਖਰ ਕਪੂਰ ਦਾ ਰਿਸ਼ਤਾ

ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਬਾਨਾ ਆਜ਼ਮੀ ਨੂੰ ਪਹਿਲੀ ਵਾਰ ਨਿਰਦੇਸ਼ਕ ਨਾਲ ਪਿਆਰ ਹੋਇਆ ਸੀ। ਉਸ  ਦਾ ਨਾਮ ਸ਼ੇਖਰ ਕਪੂਰ ਸੀ। ਸ਼ੇਖਰ ਕਪੂਰ ਦੇਵਾਨੰਦ ਦੇ ਭਤੀਜੇ ਹਨ। ਸ਼ਬਾਨਾ ਅਤੇ ਸ਼ੇਖਰ ਸਾਲਾਂ ਤੱਕ ਇਕੱਠੇ ਰਹੇ ਪਰ ਕੁਝ ਸਮੇਂ ਬਾਅਦ ਹੀ ਇਹ ਰਿਸ਼ਤਾ ਟੁੱਟ ਗਿਆ।

View this post on Instagram

A post shared by Shabana Azmi (@azmishabana18)


ਹੋਰ ਪੜ੍ਹੋ: ਸ਼ਾਹੁਰਖ ਖ਼ਾਨ ਨੇ ਪੀਐਮ ਮੋਦੀ ਨੂੰ ਜਨਮਦਿਨ ਮੌਕੇ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਟਵੀਟ ਕਰਦਿਆਂ ਕਿਹਾ- ਕੰਮ ਥੋੜਾ ਛੁੱਟੀ ਲਵੋ


ਸ਼ਬਾਨਾ ਆਜ਼ਮੀ ਅਤੇ ਜਾਵੇਦ ਅਖਤਰ ਦੀ ਲਵ ਸਟੋਰੀ

ਸ਼ਬਾਨਾ ਆਜ਼ਮੀ ਦੇ ਘਰ ਰੋਜ਼ਾਨਾ ਸ਼ਾਮ ਨੂੰ ਪਿਤਾ ਕੈਫੀ ਆਜ਼ਮੀ ਵੱਲੋਂ ਮਹਿਫਲ ਲਗਾਈ ਜਾਂਦੀ ਸੀ। ਜਿੱਥੇ ਜਾਵੇਦ ਅਖ਼ਤਰ ਵੀ ਸ਼ਬਾਨਾ ਦੇ ਪਿਤਾ ਕੈਫੀ ਆਜ਼ਮੀ ਤੋਂ ਸ਼ਾਇਰੀ ਸੁਨਣ ਲਈ ਜਾਂਦੇ ਸਨ। ਇਸ ਦੌਰਾਨ ਹੌਲੀ-ਹੌਲੀ ਦੋਹਾਂ ਵਿਚਾਲੇ ਨੇੜਤਾ ਵਧਦੀ ਗਈ। ਹਾਲਾਂਕਿ, ਜਾਵੇਦ ਪਹਿਲਾਂ ਹੀ ਵਿਆਹੇ ਹੋਏ ਸਨ ਅਤੇ ਦੋ ਬੱਚਿਆਂ ਦਾ ਪਿਤਾ ਸੀ। ਇਸ ਕਾਰਨ ਸ਼ਬਾਨਾ ਦਾ ਪਰਿਵਾਰ ਇਸ ਰਿਸ਼ਤੇ ਦੇ ਖਿਲਾਫ ਸੀ, ਪਰ ਬਾਅਦ ਵਿੱਚ ਪਰਿਵਾਰ 'ਚ ਰਜ਼ਾਮੰਦੀ ਹੋਣ ਮਗਰੋਂ ਦੋਹਾਂ ਨੇ ਵਿਆਹ ਕਰਵਾ ਲਿਆ ਤੇ ਹੁਣ ਇੱਕਠੇ ਖੁਸ਼ਨੁਮਾ ਜੀਵਨ ਬਤੀਤ ਕਰ ਰਹੇ ਹਨ। 


Related Post