Birthday Special : ਮਸ਼ਹੂਰ ਅਦਾਕਾਰ ਰਾਣਾ ਜੰਗ ਬਹਾਦੁਰ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ

ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਾਣਾ ਜੰਗ ਬਹਾਦੁਰ ਦਾ ਅੱਜ ਜਨਮਦਿਨ ਹੈ। ਰਾਣਾ ਜੰਗ ਬਹਾਦੁਰ ਨੇ ਆਪਣੇ ਫਿਲਮੀ ਕਰੀਅਰ ਦੇ ਵਿੱਚ ਕਈ ਟੀਵੀ ਸੀਰੀਅਲਸ ਦੇ ਨਾਲ-ਨਾਲ ਕਈ ਹਿੰਦੀ ਤੇ ਪੰਜਾਬੀ ਫਿਲਮਾਂ ਕੀਤੀਆਂ ਹਨ।

By  Pushp Raj June 18th 2024 07:30 PM

Happy Birthday Rana Jang Bahadur : ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਾਣਾ ਜੰਗ ਬਹਾਦੁਰ ਦਾ ਅੱਜ ਜਨਮਦਿਨ ਹੈ। ਰਾਣਾ ਜੰਗ ਬਹਾਦੁਰ ਨੇ ਆਪਣੇ ਫਿਲਮੀ ਕਰੀਅਰ ਦੇ ਵਿੱਚ ਕਈ ਟੀਵੀ ਸੀਰੀਅਲਸ ਦੇ ਨਾਲ-ਨਾਲ ਕਈ ਹਿੰਦੀ ਤੇ ਪੰਜਾਬੀ ਫਿਲਮਾਂ ਕੀਤੀਆਂ ਹਨ। 

ਦੱਸ ਦਈਏ ਕਿ ਰਾਣਾ ਜੰਗ ਬਹਾਦਰ ਦਾ ਜਨਮ 23-11-1952 ਨੂੰ ਪਠਾਨਕੋਟ, ਪੰਜਾਬ ਰਾਜ, ਭਾਰਤ ਵਿੱਚ ਹੋਇਆ ਸੀ। ਉਹ ਇੱਕ ਭਾਰਤੀ ਫ਼ਿਲਮ ਅਦਾਕਾਰ, ਫ਼ਿਲਮ ਨਿਰਮਾਤਾ ਅਤੇ ਕਾਮੇਡੀਅਨ ਹੈ।


ਰਾਣਾ ਜੰਗ ਬਹਾਦਰ ਨੇ ਆਪਣੀ ਸਕੂਲੀ ਪੜ੍ਹਾਈ ਡੀਏਵੀ ਮਾਡਲ ਸਕੂਲ, ਚੰਡੀਗੜ੍ਹ ਤੋਂ ਪੂਰੀ ਕੀਤੀ। ਉਹ ਹਿੰਦੀ ਅਤੇ ਪੰਜਾਬੀ ਫਿਲਮ ਉਦਯੋਗਾਂ ਵਿੱਚ ਇੱਕ ਕਾਮੇਡੀਅਨ ਵਜੋਂ ਮਸ਼ਹੂਰ ਹਨ। ਹਾਲਾਂਕਿ ਉਨ੍ਹਾਂ ਨੂੰ ਜ਼ਿਆਦਾਤਰ  ਕਾਮੇਡੀ ਭੂਮਿਕਾਵਾਂ ਵਿੱਚ ਕਾਸਟ ਕੀਤਾ ਗਿਆ ਹੈ, ਪਰ ਉਨ੍ਹਾਂ ਦੀ ਭੂਮਿਕਾਵਾਂ ਪ੍ਰਭਾਵਸ਼ਾਲੀ ਰਹੀਆਂ ਹਨ। ਉਸਨੇ 1980 ਵਿੱਚ ਪੰਜਾਬੀ ਫਿਲਮ ਚੰਨਾ ਪ੍ਰਦੇਸੀ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ 1988 ਵਿੱਚ ਫਿਲਮ ਵਾਰਿਸ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।

ਇਸ ਤੋਂ ਬਾਅਦ ਉਹ ਕਈ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ 'ਚ ਨਜ਼ਰ ਆਈ। ਉਨ੍ਹਾਂ ਨੇ ਜਿਨ੍ਹਾਂ ਫਿਲਮਾਂ ''ਚ ਕੰਮ ਕੀਤਾ ਹੈ, ਉਨ੍ਹਾਂ ''ਚ ਡੁਪਲੀਕੇਟ, ਦੁਲਹੇ ਰਾਜਾ ਅਤੇ ਧਮਾਲ ਵਰਗੀਆਂ ਫਿਲਮਾਂ ''ਚ ਉਨ੍ਹਾਂ ਦੀ ਅਦਾਕਾਰੀ ਦੀ ਸਭ ਤੋਂ ਜ਼ਿਆਦਾ ਚਰਚਾ ਰਹੀ। 


ਹੋਰ ਪੜ੍ਹੋ : ਅਨੀਤਾ ਰਾਜ ਦੇ ਬੇਟੇ ਦੀਆਂ ਤਸਵੀਰਾਂ ਵੇਖ ਕੇ ਫੈਨਜ਼ ਹੋਏ ਹੈਰਾਨ, ਕਿਹਾ- ਬਾਲੀਵੁੱਡ ਦਾ ਦੂਜਾ ਧਰਮਿੰਦਰ 

ਰਾਣਾ ਜੰਗ ਬਹਾਦੁਰ ਦੀਆਂ  ਮਸ਼ਹੂਰ ਪੰਜਾਬੀ ਫਿਲਮਾਂ ਵਿੱਚ ਸ਼ੁੱਧ ਪੰਜਾਬੀ, ਜੱਟ ਐਂਡ ਜੂਲੀਅਟ, ਸ਼ੁੱਧ ਪੰਜਾਬੀ, ਕਪਤਾਨ ਅਤੇ ਅੰਬਰਸਰੀ ਸ਼ਾਮਲ ਹਨ। ਪੰਜਾਬੀ ਫਿਲਮ ਠੱਗ ਲਾਈਫ ਹੈ ਅਤੇ ਇਸ ਫਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਆਲੋਚਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਹੈ। ਲਗਭਗ 4 ਦਹਾਕਿਆਂ ਦੇ ਕਰਿਅਰ ਵਿੱਚ ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਸਮੇਤ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਕਾਮੇਡੀਅਨ, ਸਾਈਡਕਿਕ ਅਤੇ ਵਿਲੇਨ ਦੀਆਂ ਭੂਮਿਕਾਵਾਂ ਵਿੱਚ ਨਜ਼ਰ ਆ ਚੁੱਕੇ ਹਨ।



Related Post