Happy Birthday Neetu Kapoor: ਜਾਣੋ ਕਿੰਝ ਸ਼ੁਰੂ ਹੋਈ ਨੀਤੂ ਕਪੂਰ ਤੇ ਰਿਸ਼ੀ ਕਪੂਰ ਦੀ ਲਵ ਸਟੋਰੀ

ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਅੱਜ 64ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਫੈਨਜ਼ ਤੇ ਬਾਲੀਵੁੱਡ ਸੈਲਬਸ ਅਦਾਕਾਰਾ ਨੂੰ ਜਨਮਦਿਨ ਦੀ ਵਧਾਈਆਂ ਦੇ ਰਹੇ ਹਨ। ਆਓ ਇਸ ਮੌਕੇ ਜਾਣਦੇ ਹਾਂ ਕਿ ਕਿੰਝ ਸ਼ੁਰੂ ਹੋਈ ਨੀਤੂ ਕਪੂਰ ਤੇ ਰਿਸ਼ੀ ਕਪੂਰ ਦੀ ਲਵ ਸਟੋਰੀ।

By  Pushp Raj July 8th 2023 12:10 PM

Neetu Singh Rishi Kapoor Love Story : ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਅੱਜ 64ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਫੈਨਜ਼ ਤੇ ਬਾਲੀਵੁੱਡ ਸੈਲਬਸ ਅਦਾਕਾਰਾ ਨੂੰ ਜਨਮਦਿਨ ਦੀ ਵਧਾਈਆਂ ਦੇ ਰਹੇ ਹਨ। ਆਓ ਇਸ ਮੌਕੇ ਜਾਣਦੇ ਹਾਂ ਕਿ ਕਿੰਝ ਸ਼ੁਰੂ ਹੋਈ ਨੀਤੂ ਕਪੂਰ ਤੇ ਰਿਸ਼ੀ ਕਪੂਰ ਦੀ ਲਵ ਸਟੋਰੀ। 


ਨੀਤੂ ਕਪੂਰ ਤੇ ਰਿਸ਼ੀ ਕਪੂਰ ਦੀ ਪ੍ਰੇਮ ਕਹਾਣੀ ਬਹੁਤ ਹੀ ਫਿਲਮੀ ਹੈ। ਨੋਕ-ਝੋਕ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਪਿਆਰ ਜੀਵਨ ਭਰ ਦੇ ਸਾਧ ਵਿਚ ਬਦਲ ਗਿਆ। ਹਾਲਾਂਕਿ ਦੋਹਾਂ ਨੇ ਕਈ ਉਤਰਾਅ-ਚੜ੍ਹਾਅ ਵੀ ਦੇਖੇ। ਨੀਤੂ ਕਪੂਰ ਤੇ ਰਿਸ਼ੀ ਕਪੂਰ ਦੀ ਲਵ ਸਟੋਰੀ 'ਚ ਕਈ ਵਾਰ ਪਰਿਵਾਰ ਦੁਸ਼ਮਣ ਵੀ ਬਣਿਆ।

ਕਪੂਰ ਪਰਿਵਾਰ ਨੂੰ ਕੋਈ ਪਰੇਸ਼ਾਨੀ ਨਹੀਂ ਸੀ, ਪਰ ਨੀਤੂ ਦੀ ਮਾਂ ਨੂੰ ਰਿਸ਼ੀ ਕਪੂਰ ਨਾਲ ਆਪਣੀ ਧੀ ਦਾ ਰਿਸ਼ਤਾ ਮਨਜ਼ੂਰ ਨਹੀਂ ਸੀ। ਉਹ ਨਹੀਂ ਚਾਹੁੰਦੀ ਸੀ ਕਿ ਨੀਤੂ ਕਪੂਰ ਕਿਸੇ ਬਾਲੀਵੁੱਡ ਅਦਾਕਾਰ ਨਾਲ ਵਿਆਹ ਕਰੇ। ਹਾਲਾਂਕਿ, ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਦੋਵੇਂ 22 ਜਨਵਰੀ, 1980 ਨੂੰ ਇਕ ਦੂਜੇ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ।

 ਇਸ ਤਰ੍ਹਾਂ ਸ਼ੁਰੂ ਹੋਈ ਪ੍ਰੇਮ ਕਹਾਣੀ

ਨੀਤੂ ਕਪੂਰ ਦੀ ਰਿਸ਼ੀ ਕਪੂਰ ਨਾਲ ਪਹਿਲੀ ਮੁਲਾਕਾਤ 1974 'ਚ ਫਿਲਮ ਜ਼ਹਿਰੀਲਾ ਇਨਸਾਨ ਦੇ ਸੈੱਟ 'ਤੇ ਹੋਈ ਸੀ। ਉਸ ਸਮੇਂ ਨੀਤੂ ਮਹਿਜ਼ 15 ਸਾਲ ਦੀ ਸੀ। ਇਸ ਦੇ ਨਾਲ ਹੀ ਰਿਸ਼ੀ ਪਹਿਲਾਂ ਤੋਂ ਹੀ ਰਿਲੇਸ਼ਨਸ਼ਿਪ 'ਚ ਸਨ। ਰਿਸ਼ੀ ਅਭਿਨੇਤਰੀ ਨੂੰ ਸੈੱਟ 'ਤੇ ਬਹੁਤ ਪਰੇਸ਼ਾਨ ਕਰਦੇ ਸਨ। ਕਦੇ-ਕਦੇ ਨੀਤੂ ਵੀ ਚਿੜ੍ਹ ਜਾਂਦੀ ਸੀ। ਹਾਲਾਂਕਿ, ਬਾਅਦ ਵਿੱਚ ਉਹ ਚੰਗੇ ਦੋਸਤ ਬਣ ਗਏ।


ਰਿਸ਼ੀ ਦੀਆਂ ਗਰਲਫਰੈਂਡਸ ਲਈ ਲਿਖਦੀ ਸੀ ਖ਼ਤ

ਰਿਸ਼ੀ ਕਪੂਰ ਤੇ ਨੀਤੂ ਕਪੂਰ ਦੀ ਬਾਂਡਿੰਗ ਇੰਨੀ ਵਧ ਗਈ ਕਿ ਉਨ੍ਹਾਂ ਨੇ ਹੋਰ ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਅਦਾਕਾਰਾ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਨੀਤੂ ਰਿਸ਼ੀ ਵੱਲੋਂ ਉਨ੍ਹਾਂ ਦੀ ਗਰਲਫ੍ਰੈਂਡ ਨੂੰ ਲਵ ਲੈਟਰ ਲਿਖਦੀ ਸੀ।

ਇਸ ਤਰ੍ਹਾਂ ਵਧੀਆਂ ਨਜ਼ਦੀਕੀਆਂ

ਜਦੋਂ ਰਿਸ਼ੀ ਕਪੂਰ ਦਾ ਬ੍ਰੇਕਅੱਪ ਹੋਇਆ ਤਾਂ ਨੀਤੂ ਕਪੂਰ ਨਾਲ ਉਨ੍ਹਾਂ ਦੀ ਨੇੜਤਾ ਵਧਣ ਲੱਗੀ। ਇਸ ਨਾਲ ਉਨ੍ਹਾਂ ਦੀ ਦੋਸਤੀ ਹੌਲੀ-ਹੌਲੀ ਪਿਆਰ ਵਿਚ ਬਦਲ ਗਈ। ਦੋਹਾਂ ਨੇ 12 ਤੋਂ ਜ਼ਿਆਦਾ ਫਿਲਮਾਂ 'ਚ ਇਕੱਠੇ ਕੰਮ ਕੀਤਾ। ਇਨ੍ਹਾਂ ਦੀ ਜੋੜੀ ਨੂੰ ਹਰ ਫਿਲਮ 'ਚ ਖੂਬ ਪਸੰਦ ਕੀਤਾ ਗਿਆ ਸੀ।


 ਹੋਰ ਪੜ੍ਹੋ: Happy Birthday Kailash Kher: 'ਤੇਰੀ ਦੀਵਾਨੀ' ਤੋਂ ਲੈ ਕੇ 'ਅੱਲ੍ਹਾ ਕੇ ਬੰਦੇ' ਤੱਕ ਸੁਣੋ ਕੈਲਾਸ਼ ਖੇਰ ਦੇ ਟੌਪ 10 ਗੀਤ

ਰਿਸ਼ੀ ਫ਼ਿਲਮ ‘ਜ਼ਹਿਰੀਲਾ ਇਨਸਾਨ’ ਦੀ ਸ਼ੂਟਿੰਗ ਲਈ ਯੂਰਪ ਗਏ ਤਾਂ ਰਿਸ਼ੀ ਨੂੰ ਅਹਿਸਾਸ ਹੋ ਗਿਆ ਕਿ ਉਹ ਨੀਤੂ ਤੋਂ ਬਗੈਰ ਨਹੀਂ ਰਹਿ ਸਕਦੇ । ਜਿਸ ਤਰ੍ਹਾਂ ਹੀ ਰਿਸ਼ੀ ਮੁੰਬਈ ਪਹੁੰਚੇ ਤਾਂ ਉਹਨਾਂ ਨੇ ਨੀਤੂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ।ਪਰ ਨੀਤੂ ਦੀ ਮੰਮੀ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਨੀਤੂ ਆਪਣਾ ਕਰੀਅਰ ਬਣਾਏ । ਇਸੇ ਲਈ ਨੀਤੂ ਤੇ ਰਿਸ਼ੀ ਜਦੋਂ ਵੀ ਡੇਟ ਤੇ ਜਾਂਦੇ ਸਨ ਤਾਂ ਨੀਤੂ ਦਾ ਭਰਾ ਉਨ੍ਹਾਂ ਦੇ  ਨਾਲ ਹੁੰਦਾ । ਪਰ ਅਖੀਰ ਦੋਹਾਂ ਦਾ ਪਿਆਰ ਪਰਵਾਨ ਚੜਿਆ ਤੇ ਦੋਹਾਂ ਨੇ 1980 ਵਿੱਚ ਵਿਆਹ ਕਰਵਾ ਲਿਆ। 

Related Post