Happy Birthday Bhagyashree: ਜਾਣੋ ਕਿਉਂ ਸਲਮਾਨ ਖਾਨ ਦੀ ਇਸ ਸੁਪਰਹਿੱਟ ਹੀਰੋਈਨ ਨੇ ਛੱਡਿਆ ਸੀ ਆਪਣਾ ਘਰ

By  Pushp Raj February 23rd 2024 02:24 PM

Happy Birthday Bhagyashree: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਭਾਗਿਆਸ਼੍ਰੀ ਅੱਜ ਆਪਣਾ  55ਵਾਂ ਜਨਮਦਿਨ ਮਨਾ ਰਹੀ ਹੈ। ਇੱਕ ਸਮੇਂ 'ਚ ਭਾਗਿਆਸ਼੍ਰੀ (Bhagyashree) ਸਲਮਾਨ ਖਾਨ ਨਾਲ ਫਿਲਮ 'ਮੈਨੇ ਪਿਆਰ ਕੀਆ' 'ਚ ਕੰਮ ਕਰਕੇ ਫਿਲਮੀ ਦੁਨੀਆ 'ਚ ਰਾਤੋ-ਰਾਤ ਸਟਾਰ ਬਣ ਗਈ ਸੀ। ਭਾਗਿਆਸ਼੍ਰੀ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਦਿਲਚਸਪ ਗੱਲਾਂ ਬਾਰੇ। 

View this post on Instagram

A post shared by Rajshri (@rajshrifilms)



 ਭਾਗਿਆਸ਼੍ਰੀ ਦਾ ਜਨਮ 


ਭਾਗਿਆਸ਼੍ਰੀ  ਦਾ ਜਨਮ 23 ਫਰਵਰੀ 1969 ਨੂੰ ਮਹਾਰਾਸ਼ਟਰ ਦੇ ਸਾਂਗਲੀ ਦੇ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਵਿਜੇ ਸਿੰਘਰਾਓ ਮਾਧਵਰਾਓ ਪਟਵਰਧਨ ਸਾਂਗਲੀ ਦੇ ਮਹਾਰਾਜਾ ਸਨ। ਭਾਗਿਆਸ਼੍ਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1987 ਵਿੱਚ ਟੀਵੀ ਸੀਰੀਅਲ ਕੱਚੀ ਧੂਪ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1989 'ਚ ਫਿਲਮ 'ਮੈਨੇ ਪਿਆਰ ਕੀਆ' ਨਾਲ ਕੀਤੀ।

ਜਾਣੋ ਭਾਗਿਆਸ਼੍ਰੀ ਨੇ ਕਿਉਂ ਛੱਡਿਆ ਸੀ ਆਪਣਾ ਘਰ

ਦੱਸ ਦਈਏ ਕਿ  ਭਾਗਿਆਸ਼੍ਰੀ ਨੇ ਫਿਲਮ ਮੈਨੇ ਪਿਆਰ ਕਿਆ ਤੋਂ ਬਾਅਦ ਕਈ ਹੋਰਨਾਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਇਨ੍ਹਾਂ 'ਚ ਕੈਦ ਮੇਂ ਬੁਲਬੁਲ, ਤਿਆਗੀ, ਪਾਇਲ, ਘਰ ਆਇਆ ਮੇਰਾ ਪਰਦੇਸੀ ਵਰਗੀ ਕਈ ਫਿਲਮਾਂ ਦੇ ਨਾਮ ਸ਼ਾਮਲ ਹਨ। ਸਾਲ 1990 'ਚ ਭਾਗਿਆਸ਼੍ਰੀ ਨੇ ਹਿਮਾਲਿਆ ਦਸਾਨੀ (Himalaya Dasani) ਨਾਲ ਵਿਆਹ ਕਰ ਲਿਆ।


Bhagyashree

ਲੰਮੇਂ ਸਮੇਂ ਬਾਅਦ ਮੁੜ ਬਾਲੀਵੁੱਡ ਵਿੱਚ ਵਾਪਸੀ ਕਰਨ ਮਗਰੋਂ ਆਪਣੇ ਇੱਕ ਇੰਟਰਵਿਊ ਦੇ ਵਿੱਚ ਭਾਗਿਆਸ਼੍ਰੀ ਨੇ ਦੱਸਿਆ ਕਿ ਉਹ ਅਤੇ ਹਿਮਾਲਿਆ ਦਸਾਨੀ ਸਕੂਲ ਦੇ ਸਮੇਂ ਤੋਂ ਹੀ ਇੱਕ ਦੂਜੇ ਨੂੰ ਕਾਫੀ ਪਸੰਦ ਕਰਦੇ ਸਨ। ਕੁਝ ਸਮੇਂ ਬਾਅਦ ਹਿਮਾਲਿਆ ਦਸਾਨੀ ਅਮਰੀਕਾ ਚਲੇ ਗਏ ਤੇ ਉਨ੍ਹਾਂ ਨੇ ਉੱਥੇ ਰਹਿ ਕੇ ਪੜਾਈ ਤੇ ਕਾਰੋਬਾਰ ਕੀਤਾ ਅਤੇ ਭਾਗਿਆਸ਼੍ਰੀ ਫਿਲਮਾਂ ਵਿੱਚ ਕੰਮ ਕਰਨ ਲੱਗੀ। 



ਫਿਲਮ 'ਮੈਨੇ ਪਿਆਰ ਕੀਆ' ਤੋਂ ਬਾਅਦ ਭਾਗਿਆਸ਼੍ਰੀ ਨੇ ਹਿਮਾਲਿਆ ਦਸਾਨੀ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ , ਹਾਲਾਂਕਿ ਅਦਾਕਾਰਾ ਦਾ ਪਰਿਵਾਰ ਇਸ ਦੇ ਲਈ ਰਾਜ਼ੀ ਨਹੀਂ ਸੀ। ਇਸ ਲਈ ਉਸ ਨੇ ਆਪਣਾ ਘਰ ਛੱਡ ਦਿੱਤਾ ਸੀ ਤੇ ਵਿਆਹ ਕਰਕੇ ਹਿਮਾਲਿਆ ਦਸਾਨੀ ਨਾਲ ਘਰ ਬਸਾ ਲਿਆ। 

 

View this post on Instagram

A post shared by Bhagyashree (@bhagyashree.online)

 

ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਗਾਇਕ ਪੰਮੀ ਬਾਈ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ


ਭਾਗਿਆਸ਼੍ਰੀ ਦੇ ਵਿਆਹ ਵਿੱਚ ਸਲਮਾਨ ਖਾਨ (Salman Khan), ਸੂਰਜ ਬੜਜਾਤਿਆ (Sooraj Barjatya) ਅਤੇ ਹਿਮਾਲਿਆ ਦਸਾਨੀ ਦੇ ਮਾਤਾ-ਪਿਤਾ ਸ਼ਾਮਲ ਹੋਏ। ਹਿਮਾਲਿਆ ਅਤੇ ਭਾਗਿਆਸ਼੍ਰੀ ਦੇ ਦੋ ਬੱਚੇ ਹਨ। ਵੱਡਾ ਪੁੱਤਰ ਅਭਿਮਨਿਊ ਇੱਕ ਅਦਾਕਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਬੇਟੀ ਅਵੰਤਿਕਾ Zee5 ਦੀ ਵੈੱਬ ਸੀਰੀਜ਼ ਮਿਥਿਆ ਨਾਲ ਡੈਬਿਊ ਕਰ ਰਹੀ ਹੈ। ਬੀਤੇ ਸਾਲ ਇਹ ਜੋੜਾ ਮਸ਼ਹੂਰ ਟੀਵੀ ਸ਼ੋਅ ਸਮਾਰਟ ਜੋੜੀ (Smart Jodi) ਵਿੱਚ ਨਜ਼ਰ ਆਇਆ ਸੀ। 

Related Post