Happy Birthday Akshay Kumar: ਜਾਣੋ ਇੱਕ ਸੇਲਸ ਮੈਨ ਤੋਂ ਲੈ ਕੇ ਬਾਲੀਵੁੱਡ ਐਕਟਰ ਬਨਣ ਤੱਕ ਕਿੰਝ ਰਿਹਾ ਅਕਸ਼ੈ ਕੁਮਾਰ ਦਾ ਸਫਰ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦਾ ਅੱਜ ਜਨਮਦਿਨ ਹੈ। ਅਕਸ਼ੈ ਕੁਮਾਰ ਨੇ ਹਮੇਸ਼ਾ ਹੀ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਹ ਬਾਲੀਵੁੱਡ ਦੇ ਉਨ੍ਹਾਂ ਕੁਝ ਕਲਾਕਾਰਾਂ ਵਿੱਚੋਂ ਇੱਕ ਹੈ ਜੋ ਸਕ੍ਰੀਨ 'ਤੇ ਨਿਭਾਏ ਹਰ ਕਿਰਦਾਰ ਨਾਲ ਸੁਰਖੀਆਂ ਬਟੋਰਦੇ ਹਨ। ਅਕਸ਼ੈ ਕੁਮਾਰ ਇੱਕ ਬਹੁਪੱਖੀ ਅਦਾਕਾਰ ਹਨ। ਆਓ ਉਨ੍ਹਾਂ ਦੇ ਜਨਮਦਿਨ ਮੌਕੇ ਜਾਣਦੇ ਹਾਂ ਕਿਵੇਂ ਸੰਘਰਸ਼ ਕਰ ਉਨ੍ਹਾਂ ਨੇ ਇੱਕ ਸੇਲਸਮੈਨ ਤੋਂ ਬਾਲੀਵੁੱਡ ਐਕਟਰ ਬਨਣ ਦਾ ਸਫ਼ਰ ਤੈਅ ਕੀਤਾ।

By  Pushp Raj September 9th 2023 11:22 AM -- Updated: September 9th 2023 11:25 AM

Happy Birthday A Happy Birthday Akshay Kumar : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦਾ ਅੱਜ ਜਨਮਦਿਨ ਹੈ। ਅਕਸ਼ੈ  ਕੁਮਾਰ ਨੇ ਹਮੇਸ਼ਾ ਹੀ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਹ ਬਾਲੀਵੁੱਡ ਦੇ ਉਨ੍ਹਾਂ ਕੁਝ ਕਲਾਕਾਰਾਂ ਵਿੱਚੋਂ ਇੱਕ ਹੈ ਜੋ ਸਕ੍ਰੀਨ 'ਤੇ ਨਿਭਾਏ ਹਰ ਕਿਰਦਾਰ ਨਾਲ ਸੁਰਖੀਆਂ ਬਟੋਰਦੇ ਹਨ। 

ਅਕਸ਼ੈ ਕੁਮਾਰ ਇੱਕ ਬਹੁਪੱਖੀ ਅਦਾਕਾਰ ਹਨ। ਕਾਮੇਡੀ, ਐਕਸ਼ਨ ਤੋਂ ਲੈ ਕੇ ਰੋਮਾਂਟਿਕ ਕਿਰਦਾਰਾਂ ਤੱਕ ਅਕਸ਼ੈ ਕੁਮਾਰ ਨੇ ਫਿਲਮਾਂ 'ਚ ਖਲਨਾਇਕ ਬਣ ਕੇ ਵੀ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਭਾਵੇਂ ਅਕਸ਼ੈ ਪਿਛਲੇ ਕੁਝ ਸਮੇਂ ਤੋਂ ਦਰਸ਼ਕਾਂ ਨੂੰ ਕੋਈ ਵੱਡੀ ਹਿੱਟ ਨਹੀਂ ਦੇ ਸਕੇ ਹਨ ਪਰ ਉਹ ਹਮੇਸ਼ਾ ਲੋਕਾਂ ਲਈ ਮਿਸਟਰ ਖਿਲਾੜੀ ਵਜੋਂ ਦਿਲਾਂ 'ਚ ਥਾਂ ਬਣਾਈ ਰੱਖਣ ਲਈ ਕੋਸ਼ਿਸ਼ ਕਰਦੇ ਰਹਿੰਦੇ ਹਨ। 

View this post on Instagram

A post shared by Akshay Kumar (@akshaykumar)


ਅਕਸ਼ੈ ਨਾਂ ਮਹਿਜ਼ ਬਾਲੀਵੁੱਡ ਵਿੱਚ ਬਲਕਿ ਨਿੱਜੀ ਜ਼ਿੰਦਗੀ ਵਿੱਚ ਵੀ ਇੱਕ ਮਹਾਨ ਖਿਡਾਰੀ ਹੈ। ਅੱਜ ਅਕਸ਼ੈ ਕੁਮਾਰ ਦਾ ਜਨਮ ਦਿਨ ਹੈ, ਉਹ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ।  

ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'OMG 2' 'ਚ ਕੰਮ ਕਰਨ ਵਾਲੇ ਅਭਿਨੇਤਾ ਅਕਸ਼ੈ ਕੁਮਾਰ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਫਿਲਮ ਇੰਡਸਟਰੀ 'ਚ ਐਂਟਰੀ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਅਦਾਕਾਰ ਬਨਣ ਤੋਂ ਪਹਿਲਾਂ ਉਹ ਦਿੱਲੀ ਤੋਂ ਮੁੰਬਈ ਜਾ ਕੇ ਇੱਕ ਸੇਲਸਮੈਨ ਵਜੋਂ ਕੁੰਦਨ ਦੀ ਜਿਊਲਰੀ ਵੇਚਦੇ ਹੁੰਦੇ ਸਨ। ਇਸ ਮਗਰੋਂ ਉਹ ਮੁੰਬਈ 'ਚ ਰਹਿ ਕੇ ਕੁਝ ਬੱਚਿਆਂ ਨੂੰ  ਮਾਰਸ਼ਲ ਟਰੇਨਿੰਗ ਦਿੰਦੇ ਸਨ। ਉਨ੍ਹਾਂ ਦੇ ਇੱਕ ਵਿਦਿਆਰਥੀ ਨੇ ਉਸ ਦੀਆਂ ਕੁਝ ਫੋਟੋਆਂ ਖਿੱਚੀਆਂ ਅਤੇ ਉਸ ਨੂੰ ਮਾਡਲਿੰਗ ਵਿੱਚ ਜਾਣ ਦੀ ਸਲਾਹ ਦਿੱਤੀ। 

ਵਿਦਿਆਰਥੀ ਨੇ ਇੱਕ ਛੋਟੀ ਕੰਪਨੀ ਵਿੱਚ ਮਾਡਲਿੰਗ ਅਸਾਈਨਮੈਂਟ ਪ੍ਰਾਪਤ ਕਰਨ ਵਿੱਚ ਉਸਦੀ ਮਦਦ ਕੀਤੀ, ਜਿੱਥੇ ਉਸ ਨੂੰ ਦੋ ਘੰਟੇ ਕੈਮਰੇ ਦੇ ਸਾਹਮਣੇ ਪੋਜ਼ ਦੇਣ ਲਈ 5,000 ਰੁਪਏ ਮਿਲਣਗੇ। ਉਹ ਇੱਕ ਸਟੂਡੀਓ ਵਿੱਚ ਨਿਰਮਾਤਾ ਪ੍ਰਮੋਦ ਚੱਕਰਵਰਤੀ ਨੂੰ ਮਿਲੇ ਅਤੇ ਉਨ੍ਹਾਂ ਨੇ ਅਕਸ਼ੈ ਨੂੰ ਫਿਲਮ 'ਦੀਦਾਰ' ਲਈ ਸਾਈਨ ਕੀਤਾ। ਇਹ ਫਿਲਮ 1992 ਵਿੱਚ ਰਿਲੀਜ਼ ਹੋਈ ਅਤੇ ਅਕਸ਼ੈ ਦੀ ਕਿਸਮਤ ਚਮਕ ਗਈ।

 ਅਕਸ਼ੈ ਕੁਮਾਰ ਦਾ ਇੱਕ ਅਜਿਹਾ ਸ਼ੌਕ ਹੈ ਜਿਸ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ। ਉਹ ਪੁਰਾਣੇ ਬਾਲੀਵੁੱਡ ਅਦਾਕਾਰਾਂ ਅਤੇ ਫਿਲਮਾਂ ਦੇ ਪੋਸਟਰ ਇਕੱਠੇ ਕਰਨ ਦਾ ਸ਼ੌਕੀਨ ਹੈ। ਉਹ ਸਾਲਾਂ ਤੋਂ ਇਨ੍ਹਾਂ ਪੋਸਟਰਾਂ ਨੂੰ ਇਕੱਠਾ ਕਰ ਰਹੇ ਹਨ ਅਤੇ ਆਪਣੇ ਲਈ ਇੱਕ ਵੱਡਾ ਕਲੈਕਸ਼ਨ ਤਿਆਰ ਕੀਤਾ ਹੈ। 

ਅਕਸ਼ੈ ਕੁਮਾਰ ਬਾਲੀਵੁੱਡ ਦਾ ਅਸਲ ਐਕਸ਼ਨ ਹੀਰੋ ਹਨ ਕਿਉਂਕਿ ਉਹ ਆਪਣੇ ਸਟੰਟ ਖੁਦ ਕਰਦੇ ਹਨ ਅਤੇ ਫਿੱਟ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਫਿਲਮਾਂ ਤੋਂ ਇਲਾਵਾ ਅਕਸ਼ੈ ਨੇ ਟੀਵੀ ਕੁਕਿੰਗ ਸ਼ੋਅ 'ਮਾਸਟਰ ਸ਼ੈੱਫ' 'ਚ ਜੱਜ ਦੀ ਭੂਮਿਕਾ ਵੀ ਨਿਭਾਈ ਹੈ। ਅਕਸ਼ੈ ਕੁਮਾਰ ਕਥਿਤ ਤੌਰ 'ਤੇ ਬੈਂਕਾਕ ਵਿੱਚ ਸ਼ੈੱਫ ਅਤੇ ਵੇਟਰ ਵਜੋਂ ਕੰਮ ਕਰਦਾ ਸੀ।

View this post on Instagram

A post shared by Akshay Kumar (@akshaykumar)


ਹੋਰ ਪੜ੍ਹੋ: ਜੈਜ਼ੀ ਬੀ ਨੇ ਦਸਤਾਰਧਾਰੀ ਬੱਚਿਆਂ ਲਈ ਦਿੱਤਾ ਖ਼ਾਸ ਸੰਦੇਸ਼, ਕਿਹਾ- ਮਾਣ ਮਹਿਸੂਸ ਕਰੋਂ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ

 ਦੱਸ ਦੇਈਏ ਕਿ ਅਕਸ਼ੈ ਕੁਮਾਰ ਨੇ ਹੇਰਾ ਫੇਰੀ, ਆਵਾਰਾ ਪਾਗਲ ਦੀਵਾਨਾ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਦੇ ਨਾਲ ਹੀ, ਹੁਣ ਉਨ੍ਹਾਂ ਦੀ ਅਗਲੀ ਫਿਲਮ 'ਵੈਲਕਮ 3' ਦਾ ਐਲਾਨ ਉਨ੍ਹਾਂ ਦੇ ਜਨਮਦਿਨ 'ਤੇ ਕੀਤਾ ਜਾ ਸਕਦਾ ਹੈ। ਹਾਲ ਹੀ 'ਚ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਮਿਸ਼ਨ ਰਾਣੀਗੰਜ' ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ, ਇਹ 8 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Related Post