ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਕਿਸ ਤਰ੍ਹਾਂ ਆਪਣੇ ਬੱਚਿਆਂ ਦੀ ਕਰਦੇ ਹਨ ਦੇਖਭਾਲ, ਤੁਸੀਂ ਵੀ ਅਪਣਾ ਸਕਦੇ ਹੋ ਇਹ ਤਰੀਕੇ
ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਦੇ ਦੋ ਬੇਟੀਆਂ ਹਨ । ਜਿਨ੍ਹਾਂ ਦੀ ਦੇਖਭਾਲ ‘ਚ ਇਹ ਜੋੜੀ ਕੋਈ ਵੀ ਕਸਰ ਨਹੀਂ ਛੱਡਦੀ । ਇਸ ਜੋੜੀ ਦੇ ਵੱਲੋਂ ਲਿਆਨਾ ਅਤੇ ਵਿਦਿਸ਼ਾ ਦੀ ਦੇਖਭਾਲ ਲਈ ਇਸ ਜੋੜੀ ਨੇ ਕੁਝ ਨੁਕਤੇ ਸਾਂਝੇ ਕੀਤੇ ਹਨ ਅਤੇ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਆਪਣੀਆਂ ਬੱਚੀਆਂ ਦੀ ਦੇਖਭਾਲ ਕਰ ਰਹੇ ਹਨ ।

ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਪਰਿਵਾਰ ਦੇ ਨਾਲ ਟੇਕਿਆ ਸਿੱਧੀ ਵਿਨਾਇਕ ਮੰਦਰ ‘ਚ ਮੱਥਾ
ਬੱਚਿਆਂ ਨੂੰ ਆਤਮ-ਨਿਰਭਰ ਬਨਾਉਣਾ
ਇਸ ਅਦਾਕਾਰ ਜੋੜੀ ਨੇ ਖੁਲਾਸਾ ਕੀਤਾ ਹੈ ਕਿ ਉਹ ਲਿਆਨਾ ਨੂੰ ਆਤਮ ਨਿਰਭਰ ਬਣਾ ਰਹੇ ਹਨ ਅਤੇ ਉਸ ਖੁਦ ਖਾਣ ਦੀ ਆਦਤ ਪਾ ਰਹੇ ਹਨ ।
ਬੱਚਿਆਂ ਨੂੰ ਪ੍ਰਮਾਤਮਾ ਤੋਂ ਡਰਨ ਵਾਲਾ ਬਨਾਉਣਾ
ਗੁਰਮੀਤ ਚੌਧਰੀ ਨੇ ਘਰ ‘ਚ ਪੂਜਾ ਕਰਵਾਉਣ ਦੀ ਮਹੱਤਤਾ ਦੀ ਗੱਲ ਵੀ ਆਖੀ ਹੈ । ਉਨ੍ਹਾਂ ਨੇ ਕਿਹਾ ‘ਜਦੋਂ ਬੱਚੇ ਘਰ ‘ਚ ਪੂਜਾ ਹੁੰਦੀ ਵੇਖਦੇ ਹਨ ਤਾਂ ਉਨ੍ਹਾਂ ‘ਚ ਵਿਸ਼ਵਾਸ਼ ਵਧੇਗਾ ਕਿ ਜਦੋਂ ਤੁਸੀਂ ਕਿਸੇ ਸਮੱਸਿਆ ‘ਚ ਹੋ ਤਾਂ ਪ੍ਰਮਾਤਮਾ ‘ਚ ਵਿਸ਼ਵਾਸ਼ ਰੱਖੋ ।
ਜੋ ਬੱਚੇ ਵੇਖਦੇ ਹਨ ਉਹੀ ਸਿੱਖਦੇ ਹਨ
ਘਰ ਦਾ ਮਾਹੌਲ ਸੁਖਾਵਾਂ ਰੱਖੋ। ਕਿਉਂਕਿ ਜੋ ਬੱਚੇ ਵੇਖਦੇ ਹਨ ਉਹੀ ਸਿੱਖਦੇ ਹਨ । ਉਨ੍ਹਾਂ ਦੀ ਵੱਡੀ ਧੀ ਲਿਆਨਾ ਨੇ ਗਣਪਤੀ ਪੂਜਾ ਦੌਰਾਨ ਹਿੱਸਾ ਲਿਆ ਸੀ ਤੇ ਉਸ ਨੇ ਭਗਵਾਨ ਦਾ ਸਿਰ ਝੁਕਾ ਕੇ ਆਸ਼ੀਰਵਾਦ ਵੀ ਲਿਆ ।