ਸਰਕਾਰ-ਏ-ਖਾਲਸਾ ਵਰਲਡ ਟੂਰ ‘ਤੇ ਨਿਕਲੇ ਗੁਰਚਰਨ ਸਿੰਘ ਦਾ ਦਿਹਾਂਤ, ਸਿੱਖ ਵਿਰਾਸਤ ਨੂੰ ਦੁਨੀਆ ਭਰ ‘ਚ ਪਹੁੰਚਾਉਣ ਲਈ ਕਰ ਰਿਹਾ ਸੀ ਵਰਲਡ ਟੂਰ

ਸਰਕਾਰ-ਏ-ਖਾਲਸ ਵਰਲਡ ਟੂਰ ‘ਤੇ ਨਿਕਲੇ ਗੁਰਚਰਨ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਸ ਨੇ ਕੁਝ ਮਹੀਨੇ ਪਹਿਲਾਂ ਇਹ ਵਰਲਡ ਟੂਰ ਸ਼ੁਰੂ ਕੀਤਾ ਸੀ ਜੋ ਕਿ ਲਾਹੌਰ ‘ਚ ਸਮਾਪਤ ਹੋਣਾ ਸੀ, ਪਰ ਇਸ ਵਰਲਡ ਟੂਰ ਦੀ ਸਮਾਪਤੀ ਤੋਂ ਪਹਿਲਾਂ ਹੀ ਉਸ ਦਾ ਦਿਹਾਂਤ ਹੋ ਗਿਆ ਸੀ ।

By  Shaminder August 9th 2024 03:46 PM

ਸਰਕਾਰ-ਏ-ਖਾਲਸ ਵਰਲਡ ਟੂਰ ‘ਤੇ ਨਿਕਲੇ ਗੁਰਚਰਨ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਸ ਨੇ ਕੁਝ ਮਹੀਨੇ ਪਹਿਲਾਂ ਇਹ ਵਰਲਡ ਟੂਰ ਸ਼ੁਰੂ ਕੀਤਾ ਸੀ ਜੋ ਕਿ ਲਾਹੌਰ ‘ਚ ਸਮਾਪਤ ਹੋਣਾ ਸੀ, ਪਰ ਇਸ ਵਰਲਡ ਟੂਰ ਦੀ ਸਮਾਪਤੀ ਤੋਂ ਪਹਿਲਾਂ ਹੀ ਉਸ ਦਾ ਦਿਹਾਂਤ ਹੋ ਗਿਆ ਸੀ । ਗੁਰਚਰਨ ਸਿੰਘ ਦੁਨੀਆ ਭਰ ‘ਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਭਰਪੂਰ ਸੈਸ਼ਨ ਅਤੇ ਸੱਭਿਆਚਾਰਕ ਸਮਾਗਮਾਂ ‘ਚ ਸ਼ਿਰਕਤ ਕਰਨਾ ਚਾਹੇੰਦੇ ਸਨ ।ਉਨ੍ਹਾਂ ਨੇ ਏਸ਼ੀਆ ਦੇ ਚੋਟੀ ਦੇ ਸਿੱਖ ਮਾਡਲਾਂ ਨੂੰ ਇਨ੍ਹਾਂ ਸਮਾਗਮਾਂ ਦੇ ਨਾਲ ਜੋੜਿਆ ਸੀ।


ਇਸ ਦੌਰਾਨ ਉਹਨਾਂ ਨੇ ਪੱਗਾਂ ਬੰਨ੍ਹਣ ਦੀਆਂ ਵਰਕਸ਼ਾਪ, ਸਿੱਖ ਮਾਰਸ਼ਲ ਆਰਟਸ ਗਤਕੇ ਦੇ ਪ੍ਰਦਰਸ਼ਨ ਸਣੇ ਕਈ ਕਈ ਗਤੀਵਿਧੀਆਂ ‘ਚ ਭਾਗ ਲੈਣਾ ਸੀ । ਪਰ ਬੜੇ ਅਫਸੋਸ ਦੀ ਗੱਲ ਹੈ ਕਿ ਉਸ ਦਾ ਫਿਲੀਪੀਂਸ ‘ਚ ਦਿਲ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਅਤੇ ਉਸ ਦੀ ਲਾਸ਼ ਨੂੰ ਸੱਤ ਅਗਸਤ ਨੂੰ ਇੰਡੀਆ ਲਿਆਂਦਾ ਗਿਆ ਸੀ । ਜਿੱਥੇ ਉਸ ਦੇ ਜੱਦੀ ਪਿੰਡ ‘ਚ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ।

View this post on Instagram

A post shared by Gurcharan Singh (@taj_turban_center)

ਸੋਸ਼ਲ ਮੀਡੀਆ ‘ਤੇ ਉਸ ਦੀਆਂ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਉਸ ਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ ਜਦੋਂਕਿ ਘਰ ‘ਚ ਇੱਕਲੇ ਉਸ ਦੇ ਮਾਤਾ ਜੀ ਰਹਿ ਗਏ ਸਨ । ਲੋਕਾਂ ਵੱਲੋਂ ਮਾਂ ਦੀ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। 

View this post on Instagram

A post shared by Ravinder Singh (@thedigitalpendu)




 


ਹੋਰ ਪੜ੍ਹੋ 

Related Post