'ਗੁਮ ਹੈਂ ਕਿਸੀ ਕੇ ਪਿਆਰ ਮੇ' ਫੇਮ ਅਦਾਕਾਰਾ ਤਨਵੀ ਠੱਕਰ ਨੇ ਫੈਨਜ਼ ਨੂੰ ਵਿਖਾਈ ਆਪਣੇ ਨਵਜਨਮੇ ਬੇਟੇ ਦੀ ਝਲਕ, ਵੇਖੋ ਕਿਊਟ ਵੀਡੀਓ

ਟੀਵੀ ਦੀ ਮਸ਼ਹੂਰ ਅਦਾਕਾਰਾ ਤਨਵੀ ਠੱਕਰ ਅਤੇ ਉਨ੍ਹਾਂ ਦੇ ਪਤੀ ਆਦਿਤਿਆ ਕਪਾਡੀਆ ਕੁਝ ਸਮੇਂ ਪਹਿਲਾਂ ਹੀ ਮਾਤਾ-ਪਿਤਾ ਬਣੇ ਹਨ। ਕੁਝ ਸਮੇਂ ਪਹਿਲਾਂ ਹੀ ਇਸ ਜੋੜੀ ਨੇ ਆਪਣੇ ਨਵਜਨਮੇ ਬੇਟੇ ਦੇ ਨਾਮ ਦਾ ਖੁਲਾਸਾ ਕੀਤਾ ਸੀ ਤੇ ਹੁਣ ਅਦਾਕਾਰਾ ਨੇ ਫੈਨਜ਼ ਨੂੰ ਆਪਣੇ ਲਾਡਲੇ ਦਾ ਚਿਹਰਾ ਦਿਖਾਇਆ ਹੈ।

By  Pushp Raj July 20th 2023 11:31 AM

Tanvi-Aditya Son face Reveal: 'ਗੁਮ ਹੈ ਕਿਸੀ ਕੇ ਪਿਆਰ ਮੇਂ' ਫੇਮ ਤਨਵੀ ਠੱਕਰ ਅਤੇ ਆਦਿਤਿਆ ਕਪਾਡੀਆ 19 ਜੂਨ, 2023 ਨੂੰ ਮਾਤਾ-ਪਿਤਾ ਬਣੇ। ਤਨਵੀ ਨੇ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਇਕ ਖੂਬਸੂਰਤ ਤਸਵੀਰ ਨਾਲ ਸਾਂਝੀ ਕੀਤੀ ਹੈ। ਹਾਲਾਂਕਿ ਜੋੜੇ ਨੇ ਆਪਣੇ ਬੇਟੇ ਦਾ ਚਿਹਰਾ ਨਹੀਂ ਦਿਖਾਇਆ ਸੀ। ਉਦੋਂ ਤੋਂ ਇਹ ਜੋੜਾ ਆਪਣੇ ਨਵੇਂ ਜਨਮੇ ਬੱਚੇ ਨਾਲ ਜੁੜੀਆਂ ਅਪਡੇਟਸ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਲਈ ਸ਼ੇਅਰ ਕਰ ਰਿਹਾ ਹੈ। ਇਸ ਦੇ ਨਾਲ ਹੀ ਤਨਵੀ ਅਤੇ ਆਦਿਤਿਆ ਕਪਾਡੀਆ ਨੇ ਆਪਣੇ ਲਿਟਲ ਮੁੰਚਕਿਨ ਦਾ ਨਾਂ ਵੀ ਸਾਹਮਣੇ ਲਿਆ ਹੈ।


ਅਦਾਕਾਰਾ ਨੇ ਫੈਨਜ਼ ਨਾਲ ਸਾਂਝਾ ਕੀਤਾ ਬੇਟੇ ਦਾ ਨਾਮ  

ਤਨਵੀ ਅਤੇ ਆਦਿਤਿਆ ਨੇ ਆਪਣੇ ਨਵੇਂ ਜੰਮੇ ਪੁੱਤਰ ਦਾ ਨਾਮ ਕੀ ਰੱਖਿਆ ਹੈ? ਤਨਵੀ ਅਤੇ ਆਦਿਤਿਆ ਕਪਾਡੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਪਿਆਰੇ ਦੇ ਨਾਮ ਦਾ ਖੁਲਾਸਾ ਕੀਤਾ ਹੈ। ਵੀਡੀਓ 'ਚ ਜੋੜੇ ਦੇ ਘਰ 'ਚ K ਅੱਖਰ ਤੋਂ ਸ਼ੁਰੂ ਹੋਣ ਵਾਲੇ ਵੱਖ-ਵੱਖ ਨਾਵਾਂ ਵਾਲੇ ਗੁਬਾਰੇ ਦਿਖਾਈ ਦੇ ਰਹੇ ਹਨ।ਕਿਆਨ, ਕਾਹਨ, ਕਬੀਰ, ਕ੍ਰਿਸ਼ਨ ਅਤੇ ਹੋਰਾਂ ਦੇ ਨਾਵਾਂ ਵਾਲੇ ਗੁਬਾਰੇ ਹਨ।

ਵੀਡੀਓ 'ਚ ਆਦਿਤਿਆ ਅਤੇ ਤਨਵੀ ਗੁਬਾਰੇ ਤੋੜਦੇ ਹੋਏ ਨਜ਼ਰ ਆ ਰਹੇ ਹਨ ਅਤੇ ਅਖੀਰ 'ਚ ਉਹ ਗੁਬਾਰੇ 'ਤੇ ਕ੍ਰਿਸ਼ਯ ਦਾ ਨਾਂ ਲਿਖਿਆ ਹੋਇਆ ਹੈ, ਯਾਨੀ ਤਨਵੀ ਅਤੇ ਆਦਿਤਿਆ ਨੇ ਆਪਣੇ ਬੇਟੇ ਦਾ ਨਾਂ ਕ੍ਰਿਸਯ ਰੱਖਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਦਿਤਿਆ ਨੇ ਕੈਪਸ਼ਨ 'ਚ ਲਿਖਿਆ, ''ਅਸੀਂ ਤੁਹਾਡੇ ਨਾਲ ਮਿਲੀਆਂ ਖੁਸ਼ੀਆਂ -  KRISHAY KAPADIA 💙 ਸਭ ਕੁਝ ਇੱਥੋਂ ਸ਼ੁਰੂ ਹੁੰਦਾ ਹੈ''।

View this post on Instagram

A post shared by Aditya Kapadia (@aadityakapadia)


ਅਦਾਕਾਰਾ ਨੇ ਫੈਨਜ਼ ਨੂੰ ਦਿਖਾਈ ਬੇਟੇ ਦੀ ਝਲਕ 

ਤਨਵੀ ਅਤੇ ਆਦਿਤਿਆ ਨੇ ਨਾ ਸਿਰਫ ਆਪਣੇ ਬੇਟੇ ਦਾ ਨਾਮ ਦੱਸਿਆ ਬਲਕਿ ਆਪਣੇ ਛੋਟੇ ਰਾਜਕੁਮਾਰ ਦਾ ਚਿਹਰਾ ਵੀ ਦਿਖਾਇਆ ਹੈ। ਉਨ੍ਹਾਂ ਦਾ ਛੋਟਾ ਬੱਚਾ ਚਿੱਟੇ ਪੰਘੂੜੇ ਵਿੱਚ ਸੌਂਦੇ ਹੋਏ ਬਹੁਤ ਪਿਆਰਾ ਲੱਗ ਰਿਹਾ ਹੈ। ਬੱਚੇ ਦੇ ਪੰਘੂੜੇ ਨੂੰ ਗੁਬਾਰਿਆਂ ਅਤੇ ਬਹੁਤ ਸਾਰੇ ਸਾਫਟ ਟੁਆਏਜ਼ ਨਾਲ ਸਜਾਇਆ ਗਿਆ ਹੈ। 


ਹੋਰ ਪੜ੍ਹੋ: Monsoon Wedding Looks : ਜੇਕਰ ਵਿਖਣਾ ਚਾਹੁੰਦੇ ਹੋ ਬੇਹੱਦ ਖੂਬਸੂਰਤ ਤੇ ਅਪਣਾਓ ਸਰਗੁਨ ਮਹਿਤਾ ਦੇ ਇਹ ਟੌਪ ਲਹਿੰਗਾ ਲੁੱਕਸ

ਫੈਨਜ਼ ਤੇ ਟੀਵੀ ਕਲਾਕਾਰ ਦੇ ਰਹੇ ਵਧਾਈ

ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਟੀਵੀ ਇੰਡਸਟਰੀ ਦੇ ਸਾਰੇ ਸੈਲੇਬਸ ਅਤੇ ਪ੍ਰਸ਼ੰਸਕ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ। ਟੀਵੀ ਅਭਿਨੇਤਰੀ ਨੀਤੀ ਟੇਲਰ ਨੇ ਲਿਖਿਆ, "ਤੁਹਾਡੇ ਦੋਵਾਂ ਨੂੰ ਬਹੁਤ ਬਹੁਤ ਵਧਾਈਆਂ" ਜਦਕਿ ਸੁਨਯਨਾ ਫੌਜਦਾਰ ਅਤੇ ਕਿਸ਼ਵਰ ਮਰਚੈਂਟ ਨੇ ਲਿਖਿਆ, "ਕ੍ਰਿਸ਼ਯ"।


Related Post