ਦਿਲਜੀਤ ਦੋਸਾਂਝ ਦੀ ਆਵਾਜ਼ 'ਚ ਰਿਲੀਜ਼ ਹੋਇਆ ਫਿਲਮ 'ਡੰਕੀ' ਦਾ ਗੀਤ 'ਬੰਦਾ', ਸ਼ਾਹਰੁਖ ਖਾਨ ਨੇ ਗਾਇਕ ਦੀ ਰੱਜ ਕੇ ਕੀਤੀ ਤਾਰੀਫ
ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਜਲਦ ਹੀ ਆਪਣੀ ਨਵੀਂ ਫਿਲਮ ਡੰਕੀ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਹਾਲ ਹੀ ਵਿੱਚ ਅਦਾਕਾਰ ਦੀ ਇਸ ਫਿਲਮ ਦਾ ਨਵਾਂ ਗੀਤ 'ਬੰਦਾ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਗਾਇਆ ਹੈ, ਜਿਸ ਦੇ ਲਈ ਕਿੰਗ ਖਾਨ ਨੇ ਬੇਹੱਦ ਖਾਸ ਅੰਦਾਜ਼ ਵਿੱਚ ਗਾਇਕ ਦਾ ਧੰਨਵਾਦ ਕੀਤਾ ਹੈ।
Dunki song Banda Release: ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ (ShahRukh Khan) ਜਲਦ ਹੀ ਆਪਣੀ ਨਵੀਂ ਫਿਲਮ ਡੰਕੀ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਹਾਲ ਹੀ ਵਿੱਚ ਅਦਾਕਾਰ ਦੀ ਇਸ ਫਿਲਮ ਦਾ ਨਵਾਂ ਗੀਤ 'ਬੰਦਾ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਨੇ ਗਾਇਆ ਹੈ, ਜਿਸ ਦੇ ਲਈ ਕਿੰਗ ਖਾਨ ਨੇ ਬੇਹੱਦ ਖਾਸ ਅੰਦਾਜ਼ ਵਿੱਚ ਗਾਇਕ ਦਾ ਧੰਨਵਾਦ ਕੀਤਾ ਹੈ।
ਦੱਸ ਦਈਏ ਕਿ ਸ਼ਾਹਰੁਖ ਖਾਨ ਮਹਿਜ਼ ਫਿਲਮਾਂ ਵਿੱਚ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨਾਲ ਜੁੜ ਕੇ ਉਨ੍ਹਾਂ ਦਾ ਮਨੋਰੰਜਨ ਕਰਦੇ ਹਨ। ਇਸ ਦੇ ਨਾਲ-ਨਾਲ ਕਿੰਗ ਖਾਨ ਆਪਣੇ ਅਪਕਮਿੰਗ ਪ੍ਰੋਜੈਕਟਸ ਦੇ ਅਪਡੇਟਸ ਵੀ ਫੈਨਜ਼ ਨਾਲ ਸਾਂਝੇ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਸ਼ਾਹਰੁਖ ਖਾਨ ਦੀ ਫਿਲਮ ਡੰਕੀ ਦਾ ਨਵਾਂ ਗੀਤ 'ਬੰਦਾ' ਰਿਲੀਜ਼ ਹੋਇਆ ਹੈ। ਇਸ ਗੀਤ ਬਾਰੇ ਅਪਡੇਟ ਸ਼ੇਅਰ ਕਰਦੇ ਹੋਏ ਕਿੰਗ ਖਾਨ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀਆਂ ਸਿਫਤਾਂ ਕਰਦੇ ਤੇ ਇਸ ਗੀਤ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਨਜ਼ਰ ਆਏ।
Tum jo maang loge dil toh yeh jaan dega banda….vaadon ka iraadon ka aur apne yaaron ka yaar. Aur ek aur yaar @diljitdosanjh paaji ne is gaane mein jaan bhar di hai. Thank u and love u paaji for making Hardy a banda for everyone to love.#DunkiDrop6 - #Banda song out now!… pic.twitter.com/KIQVfwY8xA
— Shah Rukh Khan (@iamsrk) December 18, 2023ਸ਼ਾਹਰੁਖ ਖਾਨ ਨੇ ਦਿਲਜੀਤ ਦੋਸਾਂਝ ਨੂੰ ਕਿਹਾ ਧੰਨਵਾਦ
ਸ਼ਾਹਰੁਖ ਖਾਨ ਨੇ ਗੀਤ ਦੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਹੀ ਪਿਆਰੇ ਅੰਦਾਜ਼ 'ਚ ਦਿਲਜੀਤ ਦੋਸਾਂਝ ਨੂੰ ਧੰਨਵਾਦ ਕੀਤਾ ਹੈ। ਸ਼ਾਹਰੁਖ ਖਾਨ ਨੇ ਗੀਤ ਨੂੰ ਆਪਣੀ ਆਵਾਜ਼ ਦੇਣ ਲਈ ਦਿਲਜੀਤ ਦੋਸਾਂਝ ਦਾ ਧੰਨਵਾਦ ਕਰਦਿਆਂ ਇੱਕ ਪਿਆਰਾ ਨੋਟ ਲਿਖਿਆ। ਉਨ੍ਹਾਂ ਨੇ ਲਿਖਿਆ, "ਤੁਮ ਜੋ ਮਾਂਗ ਲੋਗੇ ਦਿਲ ਤੋ ਯੇ ਜਾਨ ਦੇਗਾ ਬੰਦਾ... ਵਾਅਦੇ ਕਾ ਇਰਾਦਾ ਕਾ ਔਰ ਆਪਨੇ ਯਾਰੋਂ ਕਾ ਯਾਰ।" ਅਤੇ ਇੱਕ ਹੋਰ ਦੋਸਤ ਦਿਲਜੀਤ ਦੋਸਾਂਝ ਪਾਜੀ ਨੇ ਇਸ ਗੀਤ ਵਿੱਚ ਜਾਨ ਪਾ ਦਿੱਤੀ ਹੈ। ਹਾਰਡੀ ਨੂੰ ਹਰ ਕਿਸੇ ਨੂੰ ਪਿਆਰ ਕਰਨ ਵਾਲਾ ਮੁੰਡਾ ਬਨਾਉਣ ਲਈ ਧੰਨਵਾਦ ਅਤੇ ਪਾਜੀ ਨੂੰ ਬਹੁਤ ਸਾਰਾ ਪਿਆਰ।
ਫਿਲਮ ਡੰਕੀ ਦੇ ਇਸ ਨਵੇਂ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਰਾਂਹੀ ਫਿਲਮ ਵਿੱਚ ਸ਼ਾਹਰੁਖ ਖਾਨ ਦੇ ਕਿਰਦਾਰ ਹਾਰਡੀ ਨੂੰ ਪੇਸ਼ ਕੀਤਾ ਗਿਆ ਹੈ। ਹਾਰਡੀ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਹਰ ਕਿਸੇ ਨੂੰ ਪਿਆਰ ਕਰਦਾ ਹੈ ਤੇ ਨਿਮਰ ਸੁਭਾਅ ਦਾ ਹੈ।
ਹੋਰ ਪੜ੍ਹੋ: ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਇਸ ਗੀਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਫਿਲਮ ਕਿਸ ਬਾਰੇ ਹੋਵੇਗੀ ਅਤੇ ਸ਼ਾਹਰੁਖ ਦਾ ਕਿਰਦਾਰ ਕਿੰਨਾ ਫਾਈਟਰ ਹੈ। ਜਿੱਥੇ ਕਿੰਗ ਖਾਨ ਨੂੰ ਗੀਤ 'ਚ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵੀਡੀਓ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਵਿਦੇਸ਼ ਜਾਣ 'ਤੇ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।