ਅਮਰੀਕਾ ਦੇ ਸ਼ੋਅ ਬਿੱਗ ਬ੍ਰਦਰਸ ‘ਚ ਸਿੱਖ ਪ੍ਰਤੀਭਾਗੀ ਦੀ ਐਂਟਰੀ, ਜਾਣੋ ਕੌਣ ਹੈ ਇਹ ਸਿੱਖ ਕੰਟੈਸਟੈਂਟ

ਅਮਰੀਕਾ ਦੇ ਪ੍ਰਸਿੱਧ ਸ਼ੋਅ ‘ਬਿੱਗ ਬ੍ਰਦਰ’ ‘ਚ ਪਹਿਲੀ ਵਾਰ ਕੋਈ ਸਿੱਖ ਪ੍ਰਤੀਭਾਗੀ ਭਾਗ ਲੈ ਰਿਹਾ ਹੈ ।ਜਿਸ ਦੀ ਜਾਣਕਾਰੀ ਇਸ ਸ਼ੋਅ ‘ਚ ਹਿੱਸਾ ਲੈਣ ਵਾਲੇ ਜਗ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

By  Shaminder August 3rd 2023 04:26 PM

ਅਮਰੀਕਾ ਦੇ ਪ੍ਰਸਿੱਧ ਸ਼ੋਅ ‘ਬਿੱਗ ਬ੍ਰਦਰ’ (Big Brother) ‘ਚ ਪਹਿਲੀ ਵਾਰ ਕੋਈ ਸਿੱਖ ਪ੍ਰਤੀਭਾਗੀ ਭਾਗ ਲੈ ਰਿਹਾ ਹੈ ।ਜਿਸ ਦੀ ਜਾਣਕਾਰੀ ਇਸ ਸ਼ੋਅ ‘ਚ ਹਿੱਸਾ ਲੈਣ ਵਾਲੇ ਜਗ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਬਿੱਗ ਬ੍ਰਦਰ ਅਮਰੀਕਾ ‘ਚ ਚਲਾਇਆ ਜਾਣ ਵਾਲਾ ਹਿੱਟ ਸ਼ੋਅ ਹੈ ।  


ਹੋਰ ਪੜ੍ਹੋ : ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਨੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਕੌਣ ਹੈ ਜਗ ਬੈਂਸ

ਪੇਸ਼ੇ ਤੋਂ ਟਰੱਕ ਕਾਰੋਬਾਰੀ ਜਗ ਬੈਂਸ ੨੫ ਸਾਲ ਦਾ ਹੈ ।ਉਹ ਵਾਸ਼ਿੰਗਟਨ ਦਾ ਰਹਿਣ ਵਾਲਾ ਹੈ । ਪ੍ਰਤੀਭਾਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਨੂੰ ਖੁਸ਼ੀ ਹੈ ਕਿ ਮੈਂ ਇੱਕ ਮਹਿਮਾਨ ਦੇ ਤੌਰ ‘ਤੇ ਬਿਗ ਬ੍ਰਦਰ ਦੀ ਦੁਨੀਆ ‘ਚ ਕਦਮ ਰੱਖਾਂਗਾ ।ਸ਼ਬਦ ਉਸ ਉਤਸ਼ਾਹ ਦੇ ਪੱਧਰ ਨੂੰ ਬਿਆਨ ਨਹੀਂ ਕਰ ਸਕਦੇ। ਜੋ ਮੈਂ ਮਹਿਸੂਸ ਕਰ ਰਿਹਾ ਹਾਂ।


ਸ਼ੋਅ ‘ਚ ਪਹਿਲੇ ਸਿੱਖ ਹੋਣ ਦੇ ਨਾਤੇ ਮੈਂ ਸੱਚਮੁੱਚ ਸਨਮਾਨਿਤ, ਨਿਮਰਤਾ ਅਤੇ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ।ਮੈਂ ਸ਼ੋਅ ‘ਤੇ ਪਹਿਲੇ ਸਿੱਖ ਹੋਣ ਦੇ ਨਾਤੇ ਆਪਣੇ ਭਾਈਚਾਰੇ ਦੀ ਨੁਮਾਇੰਦਗੀ  ਕਰਨ ਅਤੇ ਦੁਨੀਆ ਦੇ ਨਾਲ ਆਪਣੀ ਕਹਾਣੀ ਸਾਂਝੀ ਕਰਨ ਦੇ ਲਈ ਤਹਿ ਦਿਲੋਂ ਧੰਨਵਾਦੀ ਹਾਂ । ਇਸ ਦੇ ਨਾਲ ਹੀ ਜਗ ਬੈਂਸ ਨੇ ਆਪਣੇ ਪਰਿਵਾਰ ਦਾ ਸ਼ੁਕਰੀਆ ਅਦਾ ਕੀਤਾ ਹੈ ।ਉਨ੍ਹਾਂ ਨੇ ਲਿਖਿਆ ਕਿ ਪਰਿਵਾਰ ਅਤੇ ਦੋਸਤਾਂ ਦੇ ਸਮਰਥਨ ਤੋਂ ਬਗੈਰ ਇਸ ਜਗ੍ਹਾ ‘ਤੇ ਪਹੁੰਚਣਾ ਮੇਰੇ ਲਈ ਸੰਭਵ ਨਹੀਂ ਸੀ’।   View this post on Instagram

A post shared by Jag Bains (@thejagbains)





Related Post