ਦਿਲਜੀਤ ਦੋਸਾਂਝ ਨੇ ਸੁਲਤਾਨ ਦੀ ਮਾਂ ਦਾ ਲਾਈਵ ਸ਼ੋਅ ਦੌਰਾਨ ਲਿਆ ਆਸ਼ੀਰਵਾਦ, ਸਾਂਝਾ ਕੀਤਾ ਵੀਡੀਓ

ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਸੁਲਤਾਨ ਤੇ ਉਸ ਦੀ ਮਾਂ ਦੇ ਨਾਲ ਐਡਮਿੰਟਨ ‘ਚ ਹੋਏ ਸ਼ੋਅ ਦੇ ਦੌਰਾਨ ਨਜ਼ਰ ਆ ਰਹੇ ਹਨ । ਇਸ ਮੌਕੇ ਉਨ੍ਹਾਂ ਨੇ ਸੁਲਤਾਨ ਦੀ ਮਾਂ ਤੋਂ ਆਸ਼ੀਰਵਾਦ ਲਿਆ ।

By  Shaminder May 7th 2024 02:01 PM

ਦਿਲਜੀਤ ਦੋਸਾਂਝ (Diljit Dosanjh) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਸੁਲਤਾਨ ਤੇ ਉਸ ਦੀ ਮਾਂ ਦੇ ਨਾਲ ਐਡਮਿੰਟਨ ‘ਚ ਹੋਏ ਸ਼ੋਅ ਦੇ ਦੌਰਾਨ ਨਜ਼ਰ ਆ ਰਹੇ ਹਨ । ਇਸ ਮੌਕੇ ਉਨ੍ਹਾਂ ਨੇ ਸੁਲਤਾਨ ਦੀ ਮਾਂ ਤੋਂ ਆਸ਼ੀਰਵਾਦ ਲਿਆ ਅਤੇ ਇਸ ਮੌਕੇ ਸੁਲਤਾਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ‘ਸਾਨੂੰ ਤੁਹਾਡੇ ਪੁੱਤਰ ਸੁਲਤਾਨ ‘ਤੇ ਬਹੁਤ ਮਾਣ ਹੈ’। ਸੁਲਤਾਨ ਤੇ ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ : ਪਿਤਾ ਦੀ ਮੌਤ ਤੋਂ ਬਾਅਦ ਮਾਂ ਛੱਡ ਕੇ ਚਲੀ ਗਈ ਤਾਂ ਇਹ ਸਿੱਖ ਬੱਚਾ ਕਰ ਰਿਹਾ ਖੁਦ ਕਮਾਈ,ਅਨੰਦ ਮਹਿੰਦਰਾ ਨੇ ਵੀ ਕੀਤੀ ਤਾਰੀਫ


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਵਿਦੇਸ਼ ਟੂਰ ‘ਤੇ ਹਨ ਅਤੇ ਵੱਖ ਵੱਖ ਦੇਸ਼ਾਂ ‘ਚ ਪਰਫਾਰਮ ਕਰ ਰਹੇ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਜਲਦ ਹੀ ਦਿਲਜੀਤ ਦੋਸਾਂਝ ਨੀਰੂ ਬਾਜਵਾ ਦੇ ਨਾਲ ਫ਼ਿਲਮ ‘ਜੱਟ ਐਂਡ ਜੂਲੀਅਟ-੩’ ‘ਚ ਨਜ਼ਰ ਆਉਣ ਵਾਲੇ ਹਨ ।

View this post on Instagram

A post shared by Punjabi Mania (@punjabimaniaofficial)



ਬੀਤੇ ਦਿਨੀਂ ਨੀਰੂ ਬਾਜਵਾ ਨੇ ਇਸ ਫ਼ਿਲਮ ਦੇ ਪੋਸਟਰ ਸਾਂਝੇ ਕਰਦੇ ਹੋਏ ਇਸ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਸੀ । ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ‘ਅਮਰ ਸਿੰਘ ਚਮਕੀਲਾ’ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ‘ਚ ਨਜ਼ਰ ਆ ਚੁੱਕੇ ਹਨ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

  



Related Post