ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੀ ਜੋੜੀ ਤਿੱਕੜੀ ਮੁੜ ਇੱਕਠਿਆਂ ਆਏਗੀ ਨਜ਼ਰ, ਫ਼ਿਲਮ ‘ਰੰਨਾਂ ‘ਚ ਧੰਨਾ’ ਦੀ ਰਿਲੀਜ਼ ਡੇਟ ਦਾ ਐਲਾਨ
ਦਿਲਜੀਤ ਦੋਸਾਂਝ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਦੀ ਤਿੱਕੜੀ ਇੱਕ ਵਾਰ ਮੁੜ ਤੋਂ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਹੈ । ਤਿੰਨੋ ਜਣੇ ਮੁੜ ਤੋਂ ਫ਼ਿਲਮ ‘ਰੰਨਾਂ ‘ਚ ਧੰਨਾ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦੀ ਫਸਟ ਲੁੱਕ ਸਾਂਝਾ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ ।
ਦਿਲਜੀਤ ਦੋਸਾਂਝ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ (Shehnaaz Gill) ਅਤੇ ਸੋਨਮ ਬਾਜਵਾ ਦੀ ਤਿੱਕੜੀ ਇੱਕ ਵਾਰ ਮੁੜ ਤੋਂ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਹੈ । ਤਿੰਨੋ ਜਣੇ ਮੁੜ ਤੋਂ ਫ਼ਿਲਮ ‘ਰੰਨਾਂ ‘ਚ ਧੰਨਾ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦੀ ਫਸਟ ਲੁੱਕ ਸਾਂਝਾ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ ।
ਹੋਰ ਪੜ੍ਹੋ : ਸ਼ੈਰੀ ਮਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਮਿਮਿਕਰੀ ਕਰਦੇ-ਕਰਦੇ ਬਣ ਗਏ ਕਾਮਯਾਬ ਗਾਇਕ
ਸ਼ਹਿਨਾਜ਼ ਗਿੱਲ ਨੇ ਮਜ਼ੇਦਾਰ ਕੈਪਸ਼ਨ ਦੇ ਨਾਲ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਇਸ਼ਕ ਨੇ ਗਾਲਿਬ ਨਿਕੰਮਾ ਕਰ ਦੀਆ, ਵਰਨਾ ਚੀਜ਼ ਤੋਂ ਹਮ ਭੀ ਥੇ ਕਾਮ ਕੀ #ਰੰਨਾਂ ‘ਚ ਧੰਨਾ ਮੂਵੀ ਰਿਲੀਜ਼ ਇਨ ਸਿਨੇਮਾ ਵਰਲਡ ਵਾਈਡ ਦੋ ਅਕਤੂਬਰ, ੨੦੨੪’। ਯਾਨੀ ਕਿ ਇਸ ਫ਼ਿਲਮ ਦਾ ਅਨੰਦ ਤੁਸੀਂ ਅਗਲੇ ਸਾਲ ਮਾਣ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਤਿੰਨੋਂ ਜਣੇ ਫ਼ਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਏ ਸਨ ।
ਦਿਲਜੀਤ ਦੋਸਾਂਝ ਕਈ ਫ਼ਿਲਮਾਂ ‘ਚ ਆਉਣਗੇ ਨਜ਼ਰ
ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੇ ਵੱਲੋਂ ਆਪਣੀ ਫ਼ਿਲਮ ‘ਜੱਟ ਐਂਡ ਜੂਲੀਅਟ-੩’ ਦਾ ਐਲਾਨ ਕੀਤਾ ਗਿਆ ਹੈ । ਇਸ ਦੇ ਨਾਲ ਹੀ ਦਿਲਜੀਤ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣਗੇ ।
ਜਿਸ ‘ਚ ‘ਚਮਕੀਲਾ’ ਅਤੇ ਜਸਵੰਤ ਸਿੰਘ ਖਾਲੜਾ ‘ਤੇ ਬਣੀ ਫ਼ਿਲਮ ‘ਚ ਨਜ਼ਰ ਆਉਣਗੇ । ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਥੈਂਕਸ ਫਾਰ ਕਮਿੰਗ’ ਨੂੰ ਲੈ ਕੇ ਚਰਚਾ ‘ਚ ਹੈ ।