ਇਫਤਾਰ ਪਾਰਟੀ ‘ਚ ਰਸ਼ਮੀ ਦੇਸਾਈ ਨੇ ਸ਼ਹਿਨਾਜ਼ ਗਿੱਲ ਨੂੰ ਕੀਤਾ ਨਜ਼ਰ-ਅੰਦਾਜ਼, ਵੀਡੀਓ ਹੋ ਰਿਹਾ ਵਾਇਰਲ
ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਬਾਬਾ ਸਿੱਦੀਕੀ ਵੱਲੋਂ ਦਿੱਤੀ ਗਈ ਇਫਤਾਰ ਪਾਰਟੀ ‘ਚ ਨਜ਼ਰ ਆ ਰਹੀ ਹੈ । ਇਸੇ ਇਫਤਾਰ ਪਾਰਟੀ ਦੇ ਦੌਰਾਨ ਉਸ ਦੇ ਨਾਲ ਬਿੱਗ ਬੌਸ ‘ਚ ਪ੍ਰਤੀਭਾਗੀ ਰਹਿ ਚੁੱਕੀ ਅਦਾਕਾਰਾ ਰਸ਼ਮੀ ਦੇਸਾਈ ਵੀ ਦਿਖਾਈ ਦਿੱਤੀ ।
ਸ਼ਹਿਨਾਜ਼ ਗਿੱਲ (Shehnaaz Gill) ਅਕਸਰ ਚਰਚਾ ‘ਚ ਰਹਿੰਦੀ ਹੈ । ਉਸ ਦੇ ਵੀਡੀਓਜ਼ ਅਕਸਰ ਵਾਇਰਲ ਹੁੁੰਦੇ ਰਹਿੰਦੇ ਹਨ । ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਬਾਬਾ ਸਿੱਦੀਕੀ ਵੱਲੋਂ ਦਿੱਤੀ ਗਈ ਇਫਤਾਰ ਪਾਰਟੀ ‘ਚ ਨਜ਼ਰ ਆ ਰਹੀ ਹੈ । ਇਸੇ ਇਫਤਾਰ ਪਾਰਟੀ ਦੇ ਦੌਰਾਨ ਉਸ ਦੇ ਨਾਲ ਬਿੱਗ ਬੌਸ ‘ਚ ਪ੍ਰਤੀਭਾਗੀ ਰਹਿ ਚੁੱਕੀ ਅਦਾਕਾਰਾ ਰਸ਼ਮੀ ਦੇਸਾਈ ਵੀ ਦਿਖਾਈ ਦਿੱਤੀ ।
ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈ
ਪਰ ਪਾਰਟੀ ਦੇ ਦੌਰਾਨ ਰਸ਼ਮੀ ਦੇਸਾਈ ਸ਼ਹਿਨਾਜ਼ ਗਿੱਲ ਨੂੰ ਨਜ਼ਰ ਅੰਦਾਜ਼ ਕਰਦੀ ਨਜ਼ਰ ਆਈ । ਜਿਸ ਤੋਂ ਬਾਅਦ ਰਸ਼ਮੀ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਬਿੱਗ ਬੌਸ ‘ਚ ਆਉਣ ਤੋਂ ਸ਼ਹਿਨਾਜ਼ ਆਈ ਚਰਚਾ ‘ਚ
ਸ਼ਹਿਨਾਜ਼ ਗਿੱਲ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਪਰ ਉਸ ਨੂੰ ਪ੍ਰਸਿੱਧੀ ਮਿਲੀ ਬਿੱਗ ਬੌਸ਼ ਸ਼ੋਅ ਦੇ ਜ਼ਰੀਏ । ਇਸੇ ਸ਼ੋਅ ‘ਚ ਉਸ ਦੀ ਸਿਧਾਰਥ ਸ਼ੁਕਲਾ ਦੇ ਨਾਲ ਜੋੜੀ ਬਣੀ । ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਵੀ ਕੀਤਾ ਗਿਆ ਸੀ ।
ਪਰ ਕੁਝ ਸਮਾਂ ਪਹਿਲਾਂ ਹੀ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਇਹ ਜੋੜੀ ਹਮੇਸ਼ਾ ਦੇ ਲਈ ਇੱਕ ਦੂਜੇ ਤੋਂ ਵੱਖ ਹੋ ਗਈ ਸੀ ।ਸ਼ੋਅ ਦੇ ਦੌਰਾਨ ਰਸ਼ਮੀ ਅਤੇ ਸ਼ਹਿਨਾਜ਼ ਦੀ ਦੋਸਤੀ ਦੀ ਵੀ ਖੂਬ ਚਰਚਾ ਹੋਈ । ਪਰ ਹੁਣ ਰਸ਼ਮੀ ਦੇਸਾਈ ਦਾ ਸ਼ਹਿਨਾਜ਼ ਨੂੰ ਅਣਗੌਲਿਆ ਕਰਨਾ ਕਈ ਸਵਾਲ ਖੜੇ ਕਰ ਰਿਹਾ ਹੈ ।
ਬਾਬਾ ਸਿੱਦੀਕੀ ਦੀ ਪਾਰਟੀ ‘ਚ ਕਈ ਸਿਤਾਰੇ ਪਹੁੰਚੇ
ਬਾਬਾ ਸਿੱਦੀਕੀ ਦੀ ਪਾਰਟੀ ‘ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਵੱਡੇ ਸਿਤਾਰੇ ਜਿਵੇਂ ਕਿ ਸਲਮਾਨ ਖ਼ਾਨ, ਅਰਪਿਤਾ ਖ਼ਾਨ, ਪੂਜਾ ਹੇਗੜੇ,ਸ਼ਹਿਨਾਜ਼ ਗਿੱਲ ਸਣੇ ਕਈ ਸਿਤਾਰੇ ਪਹੁੰਚੇ ਸਨ ।