ਕੀ ਦਿਲਜੀਤ ਦੋਸਾਂਝ ਪਤਨੀ ਸੰਦੀਪ ਕੌਰ ਤੋਂ 6 ਸਾਲ ਪਹਿਲਾਂ ਹੋ ਗਏ ਸਨ ਵੱਖ ! ਜਾਣੋ ਪੂਰੀ ਕਹਾਣੀ
ਦਿਲਜੀਤ ਦੋਸਾਂਝ ਦੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਸਨ ।
ਦਿਲਜੀਤ ਦੋਸਾਂਝ (Diljit Dosanjh) ਦੀ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਬੀਤੇ ਦਿਨ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਰਿਲੀਜ਼ ਹੋਈ ਹੈ । ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਹਰ ਥਾਂ ‘ਤੇ ਚਰਚਾ ਹੋ ਰਹੀ ਹੈ । ਖ਼ਾਸ ਕਰਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਰ ਕੋਈ ਗੱਲ ਕਰ ਰਿਹਾ ਹੈ। ਮੀਡੀਆ ‘ਚ ਵੀ ਦਿਲਜੀਤ ਦੋਸਾਂਝ ਦੀ ਨਿੱਜੀ ਜ਼ਿੰਦਗੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
6 ਸਾਲ ਪਹਿਲਾਂ ਪਤਨੀ ਤੋਂ ਹੋਏ ਵੱਖ
ਦਿਲਜੀਤ ਦੋਸਾਂਝ ਦੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਸਨ । ਪਹਿਲਾਂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਸ਼ਾ ਬਾਨੋ ਨੂੰ ਦਿਲਜੀਤ ਦੀ ਪਤਨੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀ । ਜਿਸ ਤੋਂ ਬਾਅਦ ਇੱਕ ਹੋਰ ਮਾਡਲ ਨੂੰ ਦਿਲਜੀਤ ਦੀ ਪਤਨੀ ਦੱਸਿਆ ਜਾ ਰਿਹਾ ਸੀ ।
ਜਿਸ ਤੋਂ ਬਾਅਦ ਅਦਾਕਾਰਾ ਨਿਸ਼ਾ ਬਾਨੋ ਨੇ ਸਾਹਮਣੇ ਆ ਕੇ ਇਨ੍ਹਾਂ ਖ਼ਬਰਾਂ ਦੀ ਅਸਲੀਅਤ ਬਾਰੇ ਦੱਸਿਆ ਸੀ ਅਤੇ ਫਿਰ ਇੱਕ ਮਾਡਲ ਨੇ ਵੀ ਕਿਹਾ ਸੀ ਕਿ ਉਸ ਨੇ ਦਿਲਜੀਤ ਦੇ ਨਾਲ ਕੁਝ ਸਾਲ ਪਹਿਲਾਂ ਕੰਮ ਕੀਤਾ ਸੀ ਅਤੇ ਇਹ ਤਸਵੀਰਾਂ ਉਸ ਸਮੇਂ ਲਈਆਂ ਗਈਆਂ ਸਨ ।ਹੁਣ ਮੀਡੀਆ ਰਿਪੋਰਟਸ ਮੁਤਾਬਕ ਦਿਲਜੀਤ ਪਤਨੀ ਸੰਦੀਪ ਕੌਰ ਤੋਂ ਵੱਖ ਹੋ ਗਏ ਹਨ ਅਤੇ ਛੇ ਸਾਲ ਪਹਿਲਾਂ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ । ਟਾਈਮਜ਼ ਮੁਤਾਬਕ ਗਾਇਕ ਭਾਰਤੀ ਮੂਲ ਦੀ ਅਮਰੀਕੀ ਸੰਦੀਪ ਕੌਰ ਦੇ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਪੁੱਤਰ ਵੀ ਹੈ।
ਹੋਰ ਪੜ੍ਹੋ