ਦੇਬੀਨਾ ਬੈਨਰਜੀ ਨੇ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰਾ ਦੇਬੀਨਾ ਬੈਨਰਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਹੈ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

By  Shaminder May 22nd 2024 12:02 PM

ਅਦਾਕਾਰਾ ਦੇਬੀਨਾ ਬੈਨਰਜੀ (Debinna Bonnerjee)  ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir sahib)  ‘ਚ ਮੱਥਾ ਟੇਕਿਆ ਹੈ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ  ਅਦਾਕਾਰਾ ਆਪਣੀਆਂ ਧੀਆਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੁੰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ, ਜਾਣੋ ਕਦੋਂ ਤੇ ਕਿੱਥੇ ਮਰਹੂਮ ਗਾਇਕ ਦੀ ਮਨਾਈ ਜਾਵੇਗੀ ਬਰਸੀ, ਮਾਂ ਚਰਨ ਕੌਰ ਨੇ ਦਿੱਤੀ ਜਾਣਕਾਰੀ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਬਾਬਾ ਜੀ ਮਿਹਰ ਕਰਿਓ ਸਭ ‘ਤੇ। ਆਪਣੀਆਂ ਬੱਚੀਆਂ ਦੇ ਨਾਲ ਗੋਲਡਨ ਟੈਂਪਲ ‘ਚ ਜਾਣ ਦਾ ਮੌਕਾ ਮਿਲਿਆ । ਮੈਂ ਪ੍ਰਮਾਤਮਾ ਦੀ ਹਮੇਸ਼ਾ ਧੰਨਵਾਦੀ ਰਹਾਂਗੀ । ਇਸ ਮੌਕੇ ਅਦਾਕਾਰਾ ਆਪਣੇ ਪਤੀ ਗੁਰਮੀਤ ਚੌਧਰੀ ਨੂੰ ਮਿਸ ਕਰਦੀ ਨਜ਼ਰ ਆਈ । ਕਿਉਂਕਿ ਗੁਰਮੀਤ ਚੌਧਰੀ ਅਦਾਕਾਰਾ ਦੇ ਨਾਲ ਨਹੀਂ ਸਨ ਪਹੁੰਚੇ।


ਗੁਰਮੀਤ ਚੌਧਰੀ ਵੀ ਵਧੀਆ ਅਦਾਕਾਰ

ਗੁਰਮੀਤ ਚੌਧਰੀ ਵੀ ਵਧੀਆ ਅਦਾਕਾਰ ਹਨ ਅਤੇ ਉਨ੍ਹਾਂ ਨੇ ਦੇਬੀਨਾ ਦੇ ਨਾਲ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਸੀ। ਦੋਵਾਂ ਦੇ ਘਰ ਧੀ ਲਿਆਨਾ ਨੇ ਜਨਮ ਲਿਆ ਸੀ । ਲਿਆਨਾ ਦੇ ਜਨਮ ਤੋਂ ਕੁਝ ਦਿਨ ਬਾਅਦ ਦੋਵਾਂ ਦੇ ਘਰ ਜੁੜਵਾ ਧੀਆਂ ਦਾ ਜਨਮ ਹੋਇਆ ਸੀ ।ਜਿਸ ਕਾਰਨ ਦੇਬੀਨਾ ਤੇ ਗੁਰਮੀਤ ਨੂੰ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਸੀ ।

View this post on Instagram

A post shared by Debinna Bonnerjee (@debinabon)


ਕਿਉਂਕਿ ਲਿਆਨਾ ਦੇ ਜਨਮ ਦੇ ਕੁਝ ਮਹੀਨੇ ਬਾਅਦ ਹੀ ਦੇਬੀਨਾ ਨੇ ਆਪਣੀ ਦੂਜੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਸੀ । ਜਿਸ ਤੋਂ ਬਾਅਦ ਦੇਬੀਨਾ ਨੇ ਸਪੱਸ਼ਟ ਕੀਤਾ ਸੀ ਕਿ ਪਹਿਲੀ ਪ੍ਰੈਗਨੇਂਸੀ ਉਸ ਨੂੰ ਟ੍ਰੀਟਮੈਂਟ ਤੋਂ ਬਾਅਦ ਹੀ ਹੋਈ ਸੀ, ਜਦੋਂਕਿ ਦੂਜੀ ਵਾਰ ਉਹ ਕੁਦਰਤੀ ਤਰੀਕੇ ਦੇ ਨਾਲ ਹੀ ਪ੍ਰੈਗਨੇਂਟ ਹੋਈ ਸੀ ।  


View this post on Instagram

A post shared by Gurmeet Choudhary (@guruchoudhary)




Related Post