ਦੂਜੀ ਕੁੜੀ ਨਾਲ ਅਫੇਅਰ ਦੀਆਂ ਖ਼ਬਰਾਂ ‘ਤੇ ਦਲਜੀਤ ਦੇ ਪਤੀ ਨਿਖਿਲ ਪਟੇਲ ਨੇ ਤੋੜੀ ਚੁੱਪ, ਕਿਹਾ‘ਸਾਡਾ ਇੱਕਠੇ ਰਹਿਣਾ ਮੁਸ਼ਕਿਲ’
ਅਦਾਕਾਰਾ ਦਲਜੀਤ ਕੌਰ ਦੀਆਂ ਪਤੀ ਦੇ ਨਾਲ ਤਲਾਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਅਦਾਕਾਰਾ ਨੇ ਬੀਤੇ ਦਿਨੀਂ ਆਪਣੇ ਪਤੀ ਨਿਖਿਲ ਪਟੇਲ ‘ਤੇ ਦੂਜੀ ਕੁੜੀ ਦੇ ਨਾਲ ਅਫੇਅਰ ਦੇ ਇਲਜ਼ਾਮ ਲਗਾਏ ਸਨ । ਅਦਾਕਾਰਾ ਦਾ ਕਹਿਣਾ ਸੀ ਕਿ ਉਸ ਦੇ ਪਤੀ ਵਿਆਹ ਦੇ ਛੇ ਮਹੀਨੇ ਬਾਅਦ ਹੀ ਕਿਸੇ ਕੁੜੀ ਦੇ ਨਾਲ ਰਿਲੇਸ਼ਨ ‘ਚ ਸਨ । ਜਿਸ ਤੋਂ ਬਾਅਦ ਅਦਾਕਾਰਾ ਦੇ ਪਤi ਨਿਖਿਲ ਪਟੇਲ ਦਾ ਪ੍ਰਤੀਕਰਮ ਇਸ ਮਾਮਲੇ ‘ਚ ਸਾਹਮਣੇ ਆਇਆ ਹੈ।
ਅਦਾਕਾਰਾ ਦਲਜੀਤ ਕੌਰ (Dalljiet Kaur) ਦੀਆਂ ਪਤੀ ਦੇ ਨਾਲ ਤਲਾਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਅਦਾਕਾਰਾ ਨੇ ਬੀਤੇ ਦਿਨੀਂ ਆਪਣੇ ਪਤੀ ਨਿਖਿਲ ਪਟੇਲ ‘ਤੇ ਦੂਜੀ ਕੁੜੀ ਦੇ ਨਾਲ ਅਫੇਅਰ ਦੇ ਇਲਜ਼ਾਮ ਲਗਾਏ ਸਨ । ਅਦਾਕਾਰਾ ਦਾ ਕਹਿਣਾ ਸੀ ਕਿ ਉਸ ਦੇ ਪਤੀ ਵਿਆਹ ਦੇ ਛੇ ਮਹੀਨੇ ਬਾਅਦ ਹੀ ਕਿਸੇ ਕੁੜੀ ਦੇ ਨਾਲ ਰਿਲੇਸ਼ਨ ‘ਚ ਸਨ । ਜਿਸ ਤੋਂ ਬਾਅਦ ਅਦਾਕਾਰਾ ਦੇ ਪਤi ਨਿਖਿਲ ਪਟੇਲ ਦਾ ਪ੍ਰਤੀਕਰਮ ਇਸ ਮਾਮਲੇ ‘ਚ ਸਾਹਮਣੇ ਆਇਆ ਹੈ।
ਨਿਖਿਲ ਪਟੇਲ ਦਾ ਜਵਾਬ
ਦਲਜੀਤ ਕੌਰ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ‘ਮਿਸ਼ਰਤ ਪਰਿਵਾਰ ਦੀ ਧਾਰਨਾ ਚੁਣੌਤੀਪੂਰਨ ਹੋ ਸਕਦੀ ਹੈ। ਸੱਭਿਆਚਾਰਕ ਟਰਾਆ ਅਤੇ ਮਾਨਤਾਵਾਂ ਕਾਰਨ ਉਸ ਦੇ ਲਈ ਇਹ ਚੁਣੌਤੀਪੂਰਨ ਰਿਹਾ ਹੈ।ਨਿਖਿਲ ਨੇ ਅੱਗੇ ਆਪਣੀ ਪਹਿਲੀ ਪਤਨੀ ਦੀ ਤਾਰੀਫ ਕਰਦੇ ਹੋਏ ਲਿਖਿਆ ‘ਉਨ੍ਹਾਂ ਦੀ ਧੀਆਂ ਦੀ ਇੱਕ ਮਾਂ ਜੋ ਉਨ੍ਹਾਂ ਦਰਮਿਆਨ ਰਿਸ਼ਤੇ ਦੀ ਪਰਵਾਹ ਕੀਤੇ ਬਗੈਰ ਹਮੇਸ਼ਾ ਨਾਲ ਖੜ੍ਹੀ ਰਹਿੰਦੀ ਸੀ।
ਨਿਖਿਲ ਪਟੇਲ ਨੇ ਅੱਗੇ ਦਲਜੀਤ ਕੌਰ ਨੂੰ ਉਸ ਦੇ ਭਵਿੱਖ ਦੇ ਵਧਾਈ ਦਿੱਤੀ ਹੈ ਅਤੇ ਕਿਹਾ ਕਿ ‘ਆਸ ਕਰਦਾ ਹਾਂ ਕਿ ਉਸ ਨੂੰ ਖੁਸ਼ੀ ਤੇ ਸ਼ਾਂਤੀ ਮਿਲੇਗੀ’। ਦੱਸ ਦਈਏ ਕਿ ਜਨਵਰੀ ‘ਚ ਹੀ ਅਦਾਕਾਰਾ ਆਪਣੇ ਬੇਟੇ ਦੇ ਨਾਲ ਕੀਨੀਆ ਤੋਂ ਭਾਰਤ ਪਰਤ ਆਈ ਸੀ । ਜਿਸ ਤੋਂ ਬਾਅਦ ਉਸ ਦੇ ਤਲਾਕ ਦੀਆਂ ਖਬਰਾਂ ਆ ਰਹੀਆਂ ਹਨ ।