Dalljiet Kaur: ਵਿਆਹ ਤੋਂ ਬਾਅਦ ਪਹਿਲੀ ਵਾਰ ਭਾਰਤ ਪਹੁੰਚੀ ਦਲਜੀਤ ਕੌਰ, ਬੇਟੇ ਜੇਡਨ ਨਾਲ ਏਅਰਪੋਰਟ 'ਤੇ ਹੋਈ ਸਪਾਟ

ਟੀਵੀ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਦੂਜੇ ਵਿਆਹ ਤੋਂ ਬਾਅਦ ਕੀਨੀਆ ਸ਼ਿਫਟ ਹੋ ਗਈ ਹੈ। ਹੁਣ ਦੂਜੇ ਵਿਆਹ ਤੋਂ ਬਾਅਦ ਦਲਜੀਤ ਪਹਿਲੀ ਵਾਰ ਮੁੰਬਈ ਆਈ ਹੈ। ਉਹ ਬੇਟੇ ਜੇਡੇਨ ਨੂੰ ਵੀ ਨਾਲ ਲੈ ਕੇ ਆਈ ਹੈ। ਦੱਸ ਦੇਈਏ ਕਿ ਦਲਜੀਤ ਕੌਰ ਸ਼ਾਲੀਨ ਭਨੋਟ ਦੀ ਸਾਬਕਾ ਪਤਨੀ ਹੈ।

By  Pushp Raj July 10th 2023 07:17 PM

Dalljiet Kaur First india Trip after second Marriage: ਟੀਵੀ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਨੇ ਕੁਝ ਸਮਾਂ ਪਹਿਲਾਂ ਬਿਜ਼ਨਸਮੈਨ ਨਿਖਿਲ ਪਟੇਲ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਹ ਕੀਨੀਆ ਸ਼ਿਫਟ ਹੋ ਗਈ ਹੈ।  ਉਨ੍ਹਾਂ ਦਾ ਇੱਕ ਪੁੱਤਰ ਜੇਡੇਨ ਵੀ ਹੈ।

ਹੁਣ ਦੂਜੇ ਵਿਆਹ ਮਗਰੋਂ ਪਹਿਲੀ ਵਾਰ ਦਲਜੀਤ ਕੌਰ ਭਾਰਤ ਪਰਤੀ ਹੈ। ਉਸ ਨੂੰ ਮੁੰਬਈ ਏਅਰਪੋਰਟ 'ਤੇ ਬੇਟੇ ਜੇਡੇਨ ਨਾਲ ਦੇਖਿਆ ਗਿਆ। ਦਿਲਜੀਤ ਨੇ ਸਾਰੇ ਪੈਪਰਾਜ਼ੀਸ ਨਾਲ ਮੁਲਾਕਾਤ ਕੀਤੀ ਅਤੇ ਕਾਫੀ ਗੱਲਬਾਤ ਕੀਤੀ।


ਦਲਜੀਤ ਕੌਰ ਨੂੰ ਮੁੰਬਈ ਏਅਰਪੋਰਟ 'ਤੇ ਕੈਜ਼ੂਅਲ ਲੁੱਕ 'ਚ ਦੇਖਿਆ ਗਿਆ। ਇਸ ਦੌਰਾਨ ਉਸ ਦੇ ਨਾਲ ਤਿੰਨ ਤੋਂ ਚਾਰ ਵੱਡੇ ਬੈਗਸ ਵੀ ਦੇਖੇ ਗਏ। ਉਨ੍ਹਾਂ ਨੇ ਬੇਟੇ ਜੇਡੇਨ ਨਾਲ ਕਾਫੀ ਪੋਜ਼ ਦਿੱਤੇ। ਹਾਲਾਂਕਿ ਅਦਾਕਾਰਾ ਦੇ ਪਤੀ ਨਿਖਿਲ ਤੇ ਧੀ ਨਾਲ ਨਜ਼ਰ ਨਹੀਂ ਆਈ।

ਦੱਸ ਦਈਏ ਕਿ ਦਲਜੀਤ ਕੌਰ ਦਾ ਵਿਆਹ ਚਾਰ ਮਹੀਨੇ ਪਹਿਲਾਂ ਲੰਡਨ ਬੇਸਡ ਬਿਜਨਸਮੈਨ ਨਿਖਿਲ ਪਟੇਲ ਨਾਲ ਹੋਇਆ ਹੈ। ਨਿਖਿਲ ਦੇ ਪਿਛਲੇ ਵਿਆਹ ਤੋਂ ਦੋ ਧੀਆਂ ਹਨ, ਅਰਿਆਨਾ, 13, ਅਤੇ ਅਨੀਕਾ, 8 ਸਾਲ ਦੀ ਹੈ। 

ਸ਼ਾਲੀਨ ਅਤੇ ਦਲਜੀਤ ਦਾ ਵਿਆਹ ਅਤੇ ਤਲਾਕ

ਦਲਜੀਤ ਕੌਰ ਦਾ ਸਾਬਕਾ ਪਤੀ ਕੋਈ ਹੋਰ ਨਹੀਂ ਸਗੋਂ ਸ਼ਾਲੀਨ ਭਨੋਟ ਹੈ। ਸ਼ਾਲੀਨ ਅਤੇ ਦਲਜੀਤ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ। ਪਰ ਦੋਵਾਂ ਦਾ ਸਾਲ 2015 ਵਿੱਚ ਤਲਾਕ ਹੋ ਗਿਆ। ਉਸ ਦੌਰਾਨ ਦਲਜੀਤ ਨੇ ਸ਼ਾਲੀਨ 'ਤੇ ਕਈ ਗੰਭੀਰ ਦੋਸ਼ ਵੀ ਲਗਾਏ ਸਨ।

View this post on Instagram

A post shared by Sunayana Fozdar (@sunayanaf)


ਹੋਰ ਪੜ੍ਹੋ: Viral Video: ਪੰਜਾਬੀ ਗਾਇਕ ਕਾਕਾ ਦੀ ਅਜੀਬੋ ਗਰੀਬ ਹਰਕਤ ਵੇਖ ਹੈਰਾਨ ਹੋਏ ਫੈਨਜ਼, ਬੀਅਰ 'ਚ ਬਿਸਕੁਟ ਡੁਬੋ ਕੇ ਖਾਂਦੇ ਹੋਏ ਆਏ ਨਜ਼ਰ

ਵਰਕ ਫਰੰਟ ਦੀ ਗੱਲ ਕਰੀਏ ਤਾਂ ਦਲਜੀਤ ਕੌਰ ਸ਼ੋਬਿਜ਼ ਦੀ ਦੁਨੀਆ ਦਾ ਜਾਣਿਆ-ਪਛਾਣਿਆ ਨਾਂ ਹੈ। ਦਲਜੀਤ 'ਬਿੱਗ ਬੌਸ 13', 'ਇਸ ਪਿਆਰ ਕੋ ਕਿਆ ਨਾਮ ਦੂਨ' ਅਤੇ 'ਕਾਲਾ ਟੀਕਾ' ਵਰਗੇ ਕਈ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ। ਦਲਜੀਤ ਨੂੰ ਆਖਰੀ ਵਾਰ 'ਸਸੁਰਾਲ ਗੇਂਦਾ ਫੂਲ 2' 'ਚ ਦੇਖਿਆ ਗਿਆ ਸੀ।


Related Post