ਬਾਲੀਵੁੱਡ ਅਦਾਕਾਰ ਸੰਜੇ ਦੱਤ ਸ਼ੂਟਿੰਗ ਦੌਰਾਨ ਹੋਏ ਜ਼ਖਮੀ

ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ‘ਚ ਇੱਕ ਬੰਬ ਵਿਸਫੋਟ ਦੇ ਸੀਕਵੇਂਸ ਦੀ ਸ਼ੂਟਿੰਗ ਚੱਲ ਰਹੀ ਸੀ । ਇਸੇ ਬੰਬ ਬਲਾਸਟ ਨੂੰ ਸ਼ੂਟ ਕਰਨ ਦੇ ਦੌਰਾਨ ਇਹ ਹਾਦਸਾ ਹੋਇਆ ਅਤੇ ਸੰਜੇ ਦੱਤ ਜ਼ਖਮੀ ਹੋ ਗਏ ।

By  Shaminder April 13th 2023 10:29 AM

ਬਾਲੀਵੁੱਡ ਅਦਾਕਾਰ ਸੰਜੇ ਦੱਤ(Sanjay Dutt) ਦੀ ਸ਼ੂਟਿੰਗ ਦੇ ਦੌਰਾਨ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀ ਕੰਨੜ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਇਸੇ ਦੌਰਾਨ ਖਬਰ ਸਾਹਮਣੇ ਆਈ ਹੈ ਕਿ ਉਹ ਫ਼ਿਲਮ ਦੀ ਸ਼ੂਟਿੰਗ ਦੌਰਾਨ ਕੋਈ ਹਾਦਸਾ ਹੋਇਆ ਹੈ ।


ਹੋਰ ਪੜ੍ਹੋ  : ਬਾਲੀਵੁੱਡ ਤੋਂ ਆਈ ਦੁੱਖਦਾਇਕ ਖ਼ਬਰ, ਅਦਾਕਾਰਾ ਅਤੇ ਰੰਗਮੰਚ ਕਲਾਕਾਰ ਉੱਤਰਾ ਬਾਵਕਰ ਦਾ ਦਿਹਾਂਤ

ਬੰਬ ਵਿਸਫੋਟ ਸੀਕਵੇਂਸ ਦੀ ਚੱਲ ਰਹੀ ਸੀ ਸ਼ੂਟਿੰਗ 

ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ‘ਚ ਇੱਕ ਬੰਬ ਵਿਸਫੋਟ ਦੇ ਸੀਕਵੇਂਸ ਦੀ ਸ਼ੂਟਿੰਗ ਚੱਲ ਰਹੀ ਸੀ । ਇਸੇ ਬੰਬ ਬਲਾਸਟ ਨੂੰ ਸ਼ੂਟ ਕਰਨ ਦੇ ਦੌਰਾਨ ਇਹ ਹਾਦਸਾ ਹੋਇਆ ਅਤੇ ਸੰਜੇ ਦੱਤ ਜ਼ਖਮੀ ਹੋ ਗਏ । 


ਸੰਜੇ ਦੱਤ ਦੇ ਹੱਥਾਂ ਅਤੇ ਚਿਹਰੇ ‘ਤੇ ਵੱਜੀ ਸੱਟ

ਸੂਤਰਾਂ ਮੁਤਾਬਕ ਸ਼ੂਟਿੰਗ ਦੇ ਦੌਰਾਨ ਹੋਏ ਇਸ ਹਾਦਸੇ ‘ਚ ਸੰਜੇ ਦੱਤ ਦੀ ਕੂਹਣੀ, ਚਿਹਰੇ ਅਤੇ ਹੱਥਾਂ ‘ਤੇ ਸੱਟ ਵੱਜੀ ਹੈ।ਇਸ ਹਾਦਸੇ ਤੋਂ ਬਾਅਦ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਹੈ ।ਦੱਸ ਦਈਏ ਕਿ ਸੰਜੇ ਫਾਈਟ ਮਾਸਟਰ ਰਵੀ ਵਰਮਾ ਦੀ ਫ਼ਿਲਮ ‘ਕੇਡੀ : ਦ ਡੇਵਿਲ’ ਦੇ ਲਈ ਫਾਈਟ ਕੰਪੋਜ਼ ਦੇ ਰਹੇ ਸਨ । ਇਸੇ ਦੌਰਾਨ ਹੀ ਇਹ ਹਾਦਸਾ ਹੋਇਆ ਹੈ । ਸੰਜੇ ਦੇ ਜ਼ਖਮੀ ਹੋਣ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਫੈਨਸ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ ।

 

‘ਕੇਡੀ :ਦ ਡੇਵਿਲ ‘ਚ ਖਲਨਾਇਕ ਦੀ ਭੂਮਿਕਾ ‘ਚ ਹੋਣਗੇ ਸੰਜੇ 

 ਸੰਜੇ ਦੱਤ ਇਸ ਫ਼ਿਲਮ ‘ਚ ਮੁੜ ਤੋਂ ਖਲਨਾਇਕ ਦੀ ਭੂਮਿਕਾ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ ਅਤੇ ਬੇਸਬਰੀ ਦੇ ਨਾਲ ਉਨ੍ਹਾਂ ਦੀ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਪਹਿਲਾਂ ਸੰਜੇ ਕੇਜੀਐੱਫ ਚੈਪਟਰ-੨ ‘ਚ ਖਲਨਾਇਕ ਦੀ ਭੂਮਿਕਾ ‘ਚ ਦਿਖਾਈ ਦਿੱਤੇ ਸਨ । ਦੱਸ ਦਈਏ ਕਿ ਹਾਲ ਹੀ ‘ਚ ਧਰੂਵ ਸਰਜਾ ਦੀ ਫ਼ਿਲਮ ‘ਚ ਉਹ ਇੱਕ ਖਲਨਾਇਕ ਦੀ ਭੂਮਿਕਾ ‘ਚ ਨਜ਼ਰ ਆਏ ਸਨ । 

 






Related Post