ਬਿਪਾਸ਼ਾ ਬਾਸੂ ਆਪਣੀ ਧੀ ਦੇ ਨਾਲ ਖੇਡਦੀ ਨਜ਼ਰ ਆਈ, ਅਦਾਕਾਰਾ ਦੀ ਧੀ ਦੇ ਦਿਲ ‘ਚ ਸੀ ਛੇਕ, 3 ਮਹੀਨੇ ਦੀ ਉਮਰ ‘ਚ ਹੋਈ ਸੀ ਸਰਜਰੀ

ਬਿਪਾਸ਼ਾ ਬਾਸੂ ਨੇ ਆਪਣੀ ਧੀ ਦੇ ਨਾਲ ਕੁਝ ਕਿਊਟ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਜਿਨ੍ਹਾਂ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਦਕਾਰਾ ਆਪਣੀ ਧੀ ਦੇ ਨਾਲ ਖੇਡ ਰਹੀ ਹੈ ਅਤੇ ਛੋਟੇ ਛੋਟੇ ਖਿਡੌਣਾ ਰੂਪੀ ਬਰਤਨਾਂ ‘ਚ ਚਾਹ ਬਣਾ ਕੇ ਧੀ ਦੇ ਨਾਲ ਇਨਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ।

By  Shaminder June 7th 2024 11:50 AM

ਬਿਪਾਸ਼ਾ ਬਾਸੂ (Bipasha Basu) ਨੇ ਆਪਣੀ ਧੀ ਦੇ ਨਾਲ ਕੁਝ ਕਿਊਟ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਜਿਨ੍ਹਾਂ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਦਕਾਰਾ ਆਪਣੀ ਧੀ ਦੇ ਨਾਲ ਖੇਡ ਰਹੀ ਹੈ ਅਤੇ ਛੋਟੇ ਛੋਟੇ ਖਿਡੌਣਾ ਰੂਪੀ ਬਰਤਨਾਂ ‘ਚ ਚਾਹ ਬਣਾ ਕੇ ਧੀ ਦੇ ਨਾਲ ਇਨਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : 29 ਸਾਲਾਂ ਬਾਅਦ ਜੁੜਵਾ ਬੱਚਿਆਂ ਦੀ ਮਾਂ ਬਣੀ ਸੀ ਅਨੀਤਾ ਮੀਤ, ਸੁਣਨੇ ਪਏ ਸਨ ਤਾਅਨੇ, ਜਾਣੋ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਅਦਾਕਾਰਾ ਅਨੀਤਾ ਮੀਤ ਦੀ ਪੂਰੀ ਕਹਾਣੀ

ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਵੀ ਅਦਾਕਾਰਾ ਨੇ ਆਪਣੀ ਧੀ ਦੇ ਨਾਲ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓ ਸਾਂਝੇ ਕੀਤੇ ਸਨ । ਜਿਨ੍ਹਾਂ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। 

ਕੁਝ ਸਮਾਂ ਪਹਿਲਾਂ ਹੋਇਆ ਧੀ ਦਾ ਜਨਮ 

ਦੱਸ ਦਈਏ ਕਿ ਅਦਾਕਾਰਾ ਬਿਪਾਸ਼ਾ ਬਾਸੂ ਤੇ ਕਰਣ ਸਿੰਘ ਗਰੋਵਰ ਦੇ ਘਰ ਕੁਝ ਦਿਨ ਪਹਿਲਾਂ ਹੀ ਧੀ ਨੇ ਜਨਮ ਲਿਆ ਸੀ । ਧੀ ਨੂੰ ਲੈ ਕੇ ਅਦਾਕਾਰਾ ਕਾਫੀ  ਪ੍ਰੇਸ਼ਾਨ ਸੀ । ਕਿਉਂਕਿ ਧੀ ਦੇ ਦਿਲ ‘ਚ ਛੇਕ ਸੀ ।ਜਿਸ ਤੋਂ ਬਾਅਦ ਅਦਾਕਾਰਾ ਨੇ ਕਈ ਮਹੀਨੇ ਧੀ ਦਾ ਇਲਾਜ ਵੀ ਕਰਵਾਇਆ ਸੀ । ਲੰਮੇ ਇਲਾਜ ਤੋਂ ਬਾਅਦ ਧੀ ਠੀਕ ਹੋ ਪਾਈ ਸੀ ।ਤਿੰਨ ਮਹੀਨੇ ਦੀ ਉਮਰ ‘ਚ ਹੀ ਧੀ ਦੀ ਸਰਜਰੀ ਕਰਵਾਉਣੀ ਪਈ ਸੀ।  

View this post on Instagram

A post shared by Bipasha Basu (@bipashabasu)




Related Post