ਬਿੱਗ ਬੌਸ ਓਟੀਟੀ 3 : ਪਾਇਲ ਮਲਿਕ ਦੇ ਘਰੋਂ ਬਾਹਰ ਹੋਣ ‘ਤੇ ਪਤੀ ਅਰਮਾਨ ਮਲਿਕ ਦਾ ਰਿਐਕਸ਼ਨ ‘ਮੈਂ ਖੁਸ਼ ਹਾਂ…’

ਬਿੱਗ ਬਿੱਗ ਬੌਸ ਓਟੀਟੀ-੩ ਦੀ ਸ਼ੁਰੂਆਤ ਨੂੰ ਇੱਕ ਹਫਤਾ ਬੀਤ ਚੁੱਕਿਆ ਹੈ । ਇਸੇ ਦੌਰਾਨ ਬਿੱਗ ਬੌਸ ਦੇ ਘਰ ਚੋਂ ਪ੍ਰਤੀਭਾਗੀਆਂ ਦੇ ਨਿਕਲਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ।ਐਤਵਾਰ ਦੀ ਰਾਤ ਨੂੰ ਪਾਇਲ ਮਲਿਕ ਨੂੰ ਬਿੱਗ ਬੌਸ ਦੇ ਘਰੋਂ ਬਾਹਰ ਹੋਣਾ ਪਿਆ । ਪਰ ਪਹਿਲੀ ਪਤਨੀ ਦੇ ਘਰੋਂ ਬੇਘਰ ਹੋਣ ਤੋਂ ਬਾਅਦ ਅਰਮਾਨ ਮਲਿਕ ਦੇ ਰਿਐਕਸ਼ਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

By  Shaminder July 1st 2024 01:25 PM -- Updated: July 1st 2024 01:26 PM

ਬਿੱਗ ਬਿੱਗ ਬੌਸ ਓਟੀਟੀ-੩ (Bigg Boss OTT-3) ਦੀ ਸ਼ੁਰੂਆਤ ਨੂੰ ਇੱਕ ਹਫਤਾ ਬੀਤ ਚੁੱਕਿਆ ਹੈ । ਇਸੇ ਦੌਰਾਨ ਬਿੱਗ ਬੌਸ ਦੇ ਘਰ ਚੋਂ ਪ੍ਰਤੀਭਾਗੀਆਂ ਦੇ ਨਿਕਲਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ।ਐਤਵਾਰ ਦੀ ਰਾਤ ਨੂੰ ਪਾਇਲ ਮਲਿਕ (Payal Malik)  ਨੂੰ ਬਿੱਗ ਬੌਸ ਦੇ ਘਰੋਂ ਬਾਹਰ ਹੋਣਾ ਪਿਆ । ਪਰ ਪਹਿਲੀ ਪਤਨੀ ਦੇ ਘਰੋਂ ਬੇਘਰ ਹੋਣ ਤੋਂ ਬਾਅਦ ਅਰਮਾਨ ਮਲਿਕ ਦੇ ਰਿਐਕਸ਼ਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਰਮਾਨ ਮਲਿਕ ਜਿਸ ਨੇ ਆਪਣੀਆਂ ਦੋ ਪਤਨੀਆਂ ਕ੍ਰਿਤਿਕਾ ਅਤੇ ਪਾਇਲ ਮਲਿਕ ਦੇ ਨਾਲ ਇਸ ਸ਼ੋਅ ‘ਚ ਐਂਟਰੀ ਕੀਤੀ ਸੀ ।

ਹੋਰ ਪੜ੍ਹੋ :  ਅਰਸ਼ਦੀਪ ਸਿੰਘ ਅਤੇ ਵਿਰਾਟ ਕੋਹਲੀ ਨੇ ਜਿੱਤ ਤੋਂ ਬਾਅਦ ਦਲੇਰ ਮਹਿੰਦੀ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਪਰ ਹੁਣ ਉਨ੍ਹਾਂ ਵਿੱਚੋਂ ਇੱਕ ਪਤਨੀ ਪਾਇਲ ਮਲਿਕ ਦੀ ਸ਼ੋਅ ਵਿੱਚੋਂ ਘਰ ਵਾਪਸੀ ਹੋ ਚੁੱਕੀ ਹੈ। ਜਿਸ ਦਿਨ ਤੋਂ ਇਨ੍ਹਾਂ ਤਿੰਨਾਂ ਪਤੀ ਪਤਨੀ ਨੇ ਸ਼ੋਅ ‘ਚ ਐਂਟਰੀ ਕੀਤੀ ਸੀ । ਉਸੇ ਦਿਨ ਤੋਂ ਹੀ ਇਹ ਸਾਰੇ ਜਣੇ ਚਰਚਾ ‘ਚ ਸਨ । ਪਰ ਤਿੰਨਾਂ ਦਾ ਇੱਕੋ ਛੱਤ ਦੇ ਥੱਲੇ ਰਹਿਣਾ ਵੀ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ । 

View this post on Instagram

A post shared by Payal Malik (@payal_malik_53)


ਸ਼ੋਅ ਚੋਂ ਨਿਕਲਣ ਵਾਲੀ ਦੂਜੀ ਪ੍ਰਤੀਭਾਗੀ ਬਣੀ ਪਾਇਲ 

ਪਾਇਲ ਮਲਿਕ ਇਸ ਸ਼ੋਅ ‘ਚੋਂ ਬਾਹਰ ਹੋਣ ਵਾਲੀ ਦੂਜੀ ਪ੍ਰਤੀਭਾਗੀ ਬਣ ਚੁੱਕੀ ਹੈ। ਪਾਇਲ ਦਾ ਘਰੋਂ ਨਿਕਲਣਾ ਬਾਕੀ ਪ੍ਰਤੀਭਾਗੀਆਂ ਦੇ ਲਈ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਉੱਥੇ ਹੀ ਪਾਇਲ ਦੇ ਪਤੀ ਅਰਮਾਨ ਮਲਿਕ ਨੇ ਦੂਜੀ ਪਤਨੀ ਦੇ ਘਰੋਂ ਬਾਹਰ ਹੋਣ ਨੂੰ ਲੈ ਕੇ ਕੁਝ ਅਜਿਹਾ ਬਿਆਨ ਦਿੱਤਾ ਕਿ ਹਰ ਕੋਈ ਹੈਰਾਨ ਰਹਿ ਗਿਆ ।

View this post on Instagram

A post shared by Payal Malik (@payal_malik_53)


ਪਾਇਲ ਦੇ ਘਰੋਂ ਬਾਹਰ ਹੋਣ ‘ਤੇ ਕ੍ਰਿਤਿਕਾ ਪੂਰੀ ਤਰ੍ਹਾਂ ਟੁੱਟੀ ਹੋਈ ਨਜ਼ਰ ਆਈ ਅਤੇ ਰੋਂਦੀ ਹੋਈ ਦਿਖਾਈ ਦਿੱਤੀ ਪਰ ਅਰਮਾਨ ਮਲਿਕ ਇਸ ਗੱਲੋਂ ਬਹੁਤ ਖੁਸ਼ ਸਨ ਕਿ ਉਹ ਸ਼ੋਅ ਤੋਂ ਬਾਹਰ ਹੋ ਗਈ ।   

View this post on Instagram

A post shared by Payal Malik (@payal_malik_53)






Related Post