ਬਿੱਗ ਬੌਸ ਓਟੀਟੀ : 3 ਅਰਮਾਨ ਮਲਿਕ ਦੇ ਦਾਅਵੇ ਦਾ ਪਰਦਾਰਫਾਸ਼, ਕ੍ਰਿਤਿਕਾ ਨਾਲ ਦੂਜੇ ਵਿਆਹ ‘ਤੇ ਫੁੱਟ ਫੁੱਟ ਰੋਈ ਸੀ ਪਾਇਲ

ਯੂਟਿਊਬਰ ਅਰਮਾਨ ਮਲਿਕ ਨੇ ਦੋ ਵਿਆਹ ਕਰਵਾਏ ਹਨ । ਦੋਵਾਂ ਪਤਨੀਆਂ ਦੇ ਨਾਲ ਉਹ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਇਸ ਦੇ ਨਾਲ ਹੀ ਅਰਮਾਨ ਮਲਿਕ ਦਾ ਦਾਅਵਾ ਹੈ ਕਿ ਦੋਵੇਂ ਪਤਨੀਆਂ ਬਹੁਤ ਖੁਸ਼ੀ-ਖੁਸ਼ੀ ਇੱਕਠੀਆਂ ਰਹਿੰਦੀਆਂ ਹਨ । ਪਰ ਹੁਣ ਪਾਇਲ ਮਲਿਕ ਦਾ ਦਰਦ ਬਿੱਗ ਬੌਸ ਓਟੀਟੀ ੩ ‘ਚ ਛਲਕਿਆ ਹੈ।

By  Shaminder June 28th 2024 03:09 PM

ਯੂਟਿਊਬਰ ਅਰਮਾਨ ਮਲਿਕ (Armaan Malik) ਨੇ ਦੋ ਵਿਆਹ ਕਰਵਾਏ ਹਨ । ਦੋਵਾਂ ਪਤਨੀਆਂ ਦੇ ਨਾਲ ਉਹ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਇਸ ਦੇ ਨਾਲ ਹੀ ਅਰਮਾਨ ਮਲਿਕ ਦਾ ਦਾਅਵਾ ਹੈ ਕਿ ਦੋਵੇਂ ਪਤਨੀਆਂ ਬਹੁਤ ਖੁਸ਼ੀ-ਖੁਸ਼ੀ ਇੱਕਠੀਆਂ ਰਹਿੰਦੀਆਂ ਹਨ । ਪਰ ਹੁਣ ਪਾਇਲ ਮਲਿਕ ਦਾ ਦਰਦ ਬਿੱਗ ਬੌਸ ਓਟੀਟੀ ੩ ‘ਚ ਛਲਕਿਆ ਹੈ। ਉਸ ਨੇ ਦੂਜੇ ਪ੍ਰਤੀਭਾਗੀਆਂ ਦੇ ਨਾਲ ਜਦੋਂ ਗੱਲ ਕਰ ਰਹੀ ਸੀ ਤਾਂ ਉਹ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੀ ਅਤੇ ਦੱਸਦੀ ਹੋਈ ਰੋ ਪਈ ।

ਹੋਰ ਪੜ੍ਹੋ  :  ਤੱਬੂ ਦੇ ਨਾਲ ਕਈ ਲੋਕ ਖਿਚਵਾਉਣ ਨੂੰ ਫਿਰਦੇ ਸੀ ਤਸਵੀਰਾਂ, ਤੱਬੂ ਨੇ ਇਸ ਸਰਦਾਰ ਨੇ ਕਲਿੱਕ ਕਰਵਾਏ ਕਈ ਪੋਜ਼

ਪਾਇਲ ਦੀਆਂ ਗੱਲਾਂ ਨੇ ਪਰਿਵਾਰ ਵਾਲਿਆਂ ਨੂੰ ਸ਼ਸ਼ੋਪੰਜ ‘ਚ ਪਾ ਦਿੱਤਾ ਹੈ । ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਪਾਇਲ ਦੇ ਹੌਸਲੇ ਤੇ ਮਜ਼ਬੂਤੀ ਦੀ ਵੀ ਤਾਰੀਫ ਕੀਤੀ ਹੈ। ਇਸ ਤੋਂ ਇਲਾਵਾ ਪਾਇਲ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ ।ਜਿਸ ‘ਚ ਉਹ ਰੋਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਹ ਦੋਵਾਂ ਦੇ ਵਿਆਹ ਵੇਲੇ ਦਾ ਵੀਡੀਓ ਹੈ।ਜਦੋਂ ਅਰਮਾਨ ਨੇ ਕ੍ਰਿਤਿਕਾ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । 

ਪਾਇਲ ਮਲਿਕ ਸਹੇਲੀ ਹੈ ਕ੍ਰਿਤਿਕਾ

ਪਾਇਲ ਮਲਿਕ ਦੀ ਕ੍ਰਿਤਿਕਾ ਸਹੇਲੀ ਹੈ ਅਤੇ ਕ੍ਰਿਤਿਕਾ ਅਕਸਰ ਪਾਇਲ ਦੇ ਘਰ ਆਉਂਦੀ ਰਹਿੰਦੀ ਸੀ । ਇਸੇ ਦੌਰਾਨ ਅਰਮਾਨ ਮਲਿਕ ਦੇ ਨਾਲ ਵੀ ਉਸ ਦੀ ਗੱਲਬਾਤ ਹੁੰਦੀ ਰਹਿੰਦੀ ਸੀ । ਅਰਮਾਨ ਮਲਿਕ ਦੇ ਨਾਲ ਉਸ ਨੂੰ ਪਿਆਰ ਹੋ ਗਿਆ।ਬਿੱਗ ਬੌਸ ਸ਼ੋਅ ਦੇ ਦੌਰਾਨ ਵੀ ਮਨੀਸ਼ਾ ਖਟਵਾਨੀ ਨੇ ਪਾਇਲ ਨੂੰ ਟੋਕਦੇ ਹੋਏ ਪੁੱਛਿਆ ਸੀ ਕਿ ‘ਤੈਨੂੰ ਨਹੀਂ ਲੱਗਦਾ ਕਿ ਕ੍ਰਿਤਿਕਾ ਨੇ ਤੇਰੇ ਨਾਲ ਧੋਖਾ ਕੀਤਾ ਹੈ ਤੇਰੀ ਵਧੀਆ ਦੋਸਤ ਹੋਣ ਦੇ ਬਾਵਜੂਦ।ਹਾਲਾਂਕਿ ਪਾਇਲ ਇਸ ਬਾਰੇ ਕੋਈ ਜਵਾਬ ਨਹੀਂ ਦੇ ਸਕੀ ਅਤੇ ਰੋਣ ਲੱਗ ਪਈ। 

View this post on Instagram

A post shared by payal_malik. (@payal_malik_bigg_boss_ott3)



Related Post