ਏਜਾਜ਼ ਖ਼ਾਨ ਨੇ ਦੱਸਿਆ ਜੇਲ੍ਹ ਦਾ ਤਜ਼ਰਬਾ, ਕਿਹਾ-ਕੈਦੀਆਂ ਨਾਲ ਹੁੰਦਾ ਹੈ ਮਾੜਾ ਸਲੂਕ ਤੇ ਖਾਣੇ ਚੋਂ ਨਿਕਲਦੇ ਨੇ ਚੂਹੇ ਤੇ ਕੀੜੇ
ਬਿੱਗ ਬੌਸ 7 ਦੇ ਪ੍ਰਤੀਯੋਗੀ ਰਹਿ ਚੁੱਕੇ ਏਜਾਜ਼ ਖ਼ਾਨ ਬੀਤੇ ਦਿਨੀਂ 26 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਹੋਏ ਹਨ। ਏਜਾਜ਼ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ 26 ਮਹੀਨਿਆਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ ਸਜ਼ਾ ਹੋਈ ਸੀ। ਹਾਲ ਹੀ 'ਚ ਅਦਾਕਾਰ ਨੇ ਆਪਣੇ ਜੇਲ੍ਹ ਦਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਮੁੰਬਈ ਜੇਲ੍ਹ 'ਚ ਕੈਦੀਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ।
Ajaz Khan Jail Experience: ਬਿੱਗ ਬੌਸ 7 ਦੇ ਪ੍ਰਤੀਯੋਗੀ ਰਹਿ ਚੁੱਕੇ ਏਜਾਜ਼ ਖ਼ਾਨ (Ajaz Khan ) ਬੀਤੇ ਦਿਨੀਂ 26 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਹੋਏ ਹਨ। ਏਜਾਜ਼ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ 26 ਮਹੀਨਿਆਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ ਸਜ਼ਾ ਹੋਈ ਸੀ। ਹਾਲ ਹੀ 'ਚ ਅਦਾਕਾਰ ਨੇ ਆਪਣੇ ਜੇਲ੍ਹ ਦਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਮੁੰਬਈ ਜੇਲ੍ਹ 'ਚ ਕੈਦੀਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ।
ਹਾਲ ਹੀ 'ਚ ਏਜਾਜ਼ ਨੇ ਦੱਸਿਆ ਕਿ ਉਨ੍ਹਾਂ ਨੂੰ 26 ਮਹੀਨੇ ਦੀ ਸਜ਼ਾਂ ਹੋਈ ਸੀ। 19 ਜੂਨ ਨੂੰ ਜੇਲ੍ਹ ਤੋਂ ਰਿਹਾਅ ਹੋਏ ਇਹ ਅਦਾਕਾਰ ਹੁਣ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਆ ਰਿਹਾ ਹੈ। ਹਾਲ ਹੀ 'ਚ ਅਦਾਕਾਰ ਨੇ ਮੀਡੀਆ ਨਾਲ ਗੱਲਬਾਤ ਕੀਤੀ, ਜਿਸ 'ਚ ਉਨ੍ਹਾਂ ਨੇ ਜੇਲ੍ਹ ਦੇ ਅੰਦਰ ਦੇ ਹੈਰਾਨ ਕਰਨ ਵਾਲੇ ਹਾਲਾਤ ਦੱਸੇ।
ਏਜਾਜ਼ ਨੇ ਆਪਣੇ ਜੇਲ੍ਹ ਦੇ ਅੰਦਰ ਹੋਏ ਤਜ਼ਰਬੇ ਨੂੰ ਬੇਹੱਦ ਖਰਾਬ ਦੱਸਿਆ ਹੈ। ਅਦਾਕਾਰ ਨੇ ਕਿਹਾ ਕਿ ਉਸ ਲਈ ਇਹ ਸਜ਼ਾ ਕੱਟਣਾ ਬੇਹੱਦ ਔਖਾ ਸੀ। ਏਜਾਜ਼ ਖ਼ਾਨ ਨੇ ਦੱਸਿਆ ਕਿ ਉਹ ਉੱਥੇ ਦੇ ਹਾਲਾਤ ਦੇਖ ਕੇ ਡਿਪ੍ਰੈਸ਼ਨ 'ਚ ਚਲੇ ਗਏ ਸੀ। ਅਦਾਕਾਰ ਨੇ ਦੱਸਿਆ ਕਿ ਕਿਸ ਤਰ੍ਹਾਂ 400 ਲੋਕ ਇੱਕੋ ਟਾਇਲਟ ਦੀ ਵਰਤੋਂ ਕਰਦੇ ਸਨ, ਅਜਿਹੀਆਂ ਕਈ ਚੀਜ਼ਾਂ ਦੇਖ ਕੇ ਏਜਾਜ਼ ਦੀ ਰੂਹ ਕੰਬ ਗਈ ਸੀ।
ਅਦਾਕਾਰ ਨੇ ਇਹ ਵੀ ਦੱਸਿਆ ਕਿ ਉੱਥੇ ਉਹ ਰਾਜ ਕੁੰਦਰਾ, ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਤੇ ਅਭਿਨੇਤਾ ਅਰਮਾਨ ਕੋਹਲੀ ਨੂੰ ਮਿਲੇ ਸਨ। ਅਦਾਕਾਰ ਨੇ ਦੱਸਿਆ ਕਿ ਉਥੇ ਖਾਣਾ ਇੰਨਾ ਖ਼ਰਾਬ ਸੀ ਕਿ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਦਾਲਾਂ 'ਚ ਚੂਹੇ ਨਿਕਲਦੇ ਸਨ, ਹੋਰ ਤਾਂ ਹੋਰ ਰੋਟੀਆਂ ਨੂੰ ਕੀੜੇ ਲੱਗੇ ਹੁੰਦੇ ਸੀ, ਦਾਲ 'ਚ ਕੀੜੇ ਹੁੰਦੇ ਸੀ। ਚੌਲਾਂ 'ਚ ਪੱਥਰ ਮਿਲਦੇ ਸਨ ਤੇ ਪਖਾਨੇ ਵੀ ਬੇਹੱਦ ਗੰਦੇ ਸਨ। ਇਸ ਤੋਂ ਕੈਦੀ ਰਾਤ ਨੂੰ ਭੇਡ ਬੱਕਰੀਆਂ ਵਾਂਗ ਸੌਂਦੇ ਸੀ। 800 ਕੈਦੀਆਂ ਦੀ ਸਮਰੱਥਾ ਵਾਲੀ ਜੇਲ੍ਹ 'ਚ 3000 ਕੈਦੀ ਹਨ, ਤਾਂ ਤੁਸੀਂ ਖ਼ੁਦ ਸੋਚ ਸਕਦੇ ਹੋ ਕਿ ਕੀ ਹਾਲਾਤ ਹੋ ਸਕਦੇ ਹਨ।
ਹੋਰ ਪੜ੍ਹੋ: Bollywood Celebs: ਵੇਖੋ ਬਚਪਨ 'ਚ ਕਿੰਝ ਨਜ਼ਰ ਆਉਂਦੇ ਸੀ ਇਹ ਬਾਲੀਵੁੱਡ ਸਿਤਾਰੇ, ਕਿਊਟਨੈਸ ਵੇਖ ਕੇ ਹੋ ਜਾਓਗੇ ਹੈਰਾਨ
ਇਸ ਲਈ ਜਦੋਂ ਏਜਾਜ਼ ਜੇਲ੍ਹ 'ਚ ਆਰੀਅਨ ਖ਼ਾਨ, ਰਾਜ ਕੁੰਦਰਾ ਤੇ ਅਰਮਾਨ ਕੋਹਲੀ ਨੂੰ ਮਿਲੇ ਤਾਂ ਉਸ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਵਧੀਆ ਖਾਣਾ ਦਿੱਤਾ ਗਿਆ। ਇਜਾਜ਼ ਨੇ ਕਿਹਾ, 'ਜਦੋਂ ਉਹ ਲੋਕ ਅੰਦਰ ਆਏ ਤਾਂ ਮੈਂ ਉਨ੍ਹਾਂ ਲਈ ਜੋ ਵੀ ਹੋ ਸਕਿਆ, ਕੀਤਾ । ਮੈਂ ਉਨ੍ਹਾਂ ਨੂੰ ਪਾਣੀ ਬਿਸਕੁਟ ਦਿੱਤੇ। ਤੁਸੀਂ ਇਸ ਤੋਂ ਵੱਧ ਅੰਦਰ ਕੁਝ ਨਹੀਂ ਦੇ ਸਕਦੇ ਕਿਉਂਕਿ ਉਹ ਬਾਅਦ ਵਿੱਚ ਆਏ ਸਨ, ਮੈਂ ਪਹਿਲਾਂ ਹੀ ਉੱਥੇ ਸੀ, ਇਸ ਲਈ ਮੇਰੇ ਕੋਲ ਇਹ ਚੀਜ਼ਾਂ ਸਨ ।'