ਬਿੱਗ ਬੌਸ 17 : ਅੰਕਿਤਾ ਲੋਖੰਡੇ ਨੂੰ ਪਤੀ ਵਿੱਕੀ ਜੈਨ ਕੀਤਾ ਦੁਖੀ, ਫੁੱਟ ਫੁੱਟ ਕੇ ਰੋਈ ਅਦਾਕਾਰਾ

ਬਿੱਗ ਬੌਸ 17 ਸੀਜ਼ਨ ਸ਼ੁਰੂ ਹੋ ਚੁੱਕਿਆ ਹੈ । ਜਿਸ ‘ਚ ਇੰਡਸਟਰੀ ਦੇ ਕਈ ਸਿਤਾਰੇ ਨਜ਼ਰ ਆ ਰਹੇ ਹਨ ।ਉਨ੍ਹਾਂ ਵਿੱਚੋਂ ਹੀ ਇੱਕ ਜੋੜੀ ਹੈ ਟੀਵੀ ਇੰਡਸਟਰੀ ਦੀ ਅਦਾਕਾਰਾ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ । ਜੋ ਬਿੱਗ ਬੌਸ ‘ਚ ਵਿਆਹੇ ਜੋੜਿਆਂ ਚੋਂ ਇੱਕ ਹਨ ।ਸ਼ੋਅ ਦਾ ਇੱਕ ਪ੍ਰੋਮੋ ਕਾਫੀ ਵਾਇਰਲ ਹੋ ਰਿਹਾ ਹੈ ।

By  Shaminder October 18th 2023 01:47 PM

ਬਿੱਗ ਬੌਸ 17 (Bigg Boss -17)ਸੀਜ਼ਨ ਸ਼ੁਰੂ ਹੋ ਚੁੱਕਿਆ ਹੈ । ਜਿਸ ‘ਚ ਇੰਡਸਟਰੀ ਦੇ ਕਈ ਸਿਤਾਰੇ ਨਜ਼ਰ ਆ ਰਹੇ ਹਨ ।ਉਨ੍ਹਾਂ ਵਿੱਚੋਂ ਹੀ ਇੱਕ ਜੋੜੀ ਹੈ ਟੀਵੀ ਇੰਡਸਟਰੀ ਦੀ ਅਦਾਕਾਰਾ ਅੰਕਿਤਾ ਲੋਖੰਡੇ (Ankita Lokhande) ਅਤੇ ਵਿੱਕੀ ਜੈਨ । ਜੋ ਬਿੱਗ ਬੌਸ ‘ਚ ਵਿਆਹੇ ਜੋੜਿਆਂ ਚੋਂ ਇੱਕ ਹਨ ।ਸ਼ੋਅ ਦਾ ਇੱਕ ਪ੍ਰੋਮੋ ਕਾਫੀ  ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਅੰਕਿਤਾ ਲੋਖੰਡੇ ਆਪਣੇ ਪਤੀ ਤੋਂ ਨਰਾਜ਼ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਇਮੋਸ਼ਨਲ ਹੁੰਦੀ ਵਿਖਾਈ ਦੇ ਰਹੀ ਹੈ ।

ਹੋਰ ਪੜ੍ਹੋ :  ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਤਸਵੀਰ, ਲਿਖਿਆ ‘ਜਦੋਂ ਚੋਬਰ ਹੁੰਦੇ ਸਾਂ’

ਅਦਾਕਾਰਾ ਇਸ ਵੀਡੀਓ ‘ਚ ਕਹਿ ਰਹੀ ਹੈ ਕਿ ‘ਮੈਨੂੰ ਦੁਨੀਆ ਦੁਖੀ ਨਹੀਂ ਕਰ ਸਕਦੀ । ਮੈਨੂੰ ਸਿਰਫ਼ ਮੇਰਾ ਇਨਸਾਨ ਹੀ ਦੁਖੀ ਕਰ ਸਕਦਾ ਹੈ ਤੇ ਮੈਂ ਦੁਖੀ ਹਾਂ’। ਜਿਸ ਤੋਂ ਬਾਅਦ ਵਿੱਕੀ ਜੈਨ ਅਦਾਕਾਰਾ ਤੋਂ ਮੁਆਫੀ ਮੰਗਦਾ ਹੈ ।ਇਸ ਤੋਂ ਇਲਾਵਾ ਬਿੱਗ ਬੌਸ ਦੇ ਘਰ ‘ਚ ਐਸ਼ਵਰਿਆ ਸ਼ਰਮਾ ਵੀ ਘਰ ‘ਚ ਮੂਡ ਸਵਿੰਗ ਦਾ ਸਾਹਮਣਾ ਕਰ ਰਹੀ ਹੈ ।    


View this post on Instagram

A post shared by ColorsTV (@colorstv)


ਅੰਕਿਤਾ ਨੇ ਸ਼ੋਅ ‘ਚ ਵਿੱਕੀ ਨਾਲ ਆਉਣ ਬਾਰੇ ਕੀ ਕਿਹਾ ਸੀ 

ਬਿੱਗ ਬੌਸ ਸ਼ੋਅ ‘ਚ ਆਉਣ ਤੋਂ ਪਹਿਲਾਂ ਅਦਾਕਾਰਾ ਨੇ ਕਿਹਾ ਸੀ ਕਿ ‘ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਬਿੱਗ ਬੌਸ ਪ੍ਰਤੀਯੋਗੀ ਬਣ ਸਕਦੀ ਹਾਂ। ਕਿਉਂਕਿ ਮੈਂ ਵਿਵਾਦਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਮੈਨੂੰ ਕਿਸੇ ਦੇ ਨਾਲ ਵੀ ਲੜਨਾ ਪਸੰਦ ਨਹੀਂ ਹੈ । 

  View this post on Instagram

A post shared by Ankita Lokhande Jain (@lokhandeankita)

 





 



Related Post