ਐਸ਼ਵਰਿਆ ਰਾਏ ਦੀਆਂ ਧੀ ਦੇ ਨਾਲ ਖੂਬਸੂਰਤ ਤਸਵੀਰਾਂ ਵਾਇਰਲ
ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਪਤੀ ਅਭਿਸ਼ੇਕ ਬੱਚਨ ਦੇ ਨਾਲ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ‘ਚ ਹੈ। ਉਸ ਦੀਆਂ ਹੁਣ ਧੀ ਅਰਾਧਿਆ ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਮਾਂ ਧੀ ਦੀ ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਹੈ।
ਐਸ਼ਵਰਿਆ ਰਾਏ ਬੱਚਨ (Aishwarya Rai Bachchan) ਇਨ੍ਹੀਂ ਦਿਨੀਂ ਪਤੀ ਅਭਿਸ਼ੇਕ ਬੱਚਨ ਦੇ ਨਾਲ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ‘ਚ ਹੈ। ਉਸ ਦੀਆਂ ਹੁਣ ਧੀ ਅਰਾਧਿਆ ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਮਾਂ ਧੀ ਦੀ ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਪਤੀ ਤੋਂ ਬਗੈਰ ਧੀ ਦੇ ਨਾਲ ਨਿਊਯਾਰਕ ‘ਚ ਛੁੱਟੀਆਂ ਮਨਾਉਣ ਦੇ ਲਈ ਗਈ ਸੀ । ਤਸਵੀਰਾਂ ‘ਚ ਧੀ ਦੇ ਨਾਲ-ਨਾਲ ਅਦਾਕਾਰਾ ਏਅਰਪੋਰਟ ਸਟਾਫ ਦੇ ਨਾਲ ਵੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਅਦਾਕਾਰਾ ਕਾਜੋਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ
ਐਸ਼ਵਰਿਆ ਰਾਏ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਐਸ਼ਵਰਿਆ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਤਾਲ, ਦੇਵਦਾਸ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਸਾਊਥ ਦੀਆਂ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੀ ਹੈ। ਪਰ ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਕੰਮ ਨਾਲੋਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਉਸ ਦੀਆਂ ਪਤੀ ਅਭਿਸ਼ੇਕ ਦੇ ਨਾਲ ਤਲਾਕ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ।
ਅਨੰਤ ਤੇ ਰਾਧਿਕਾ ਦੇ ਵਿਆਹ ‘ਚ ਵੀ ਐਸ਼ਵਰਿਆ ਆਪਣੀ ਧੀ ਦੇ ਨਾਲ ਪੁੱਜੀ ਸੀ । ਜਦੋਂਕਿ ਅਭਿਸ਼ੇਕ ਆਪਣੇ ਮਾਪਿਆਂ ਦੇ ਨਾਲ ਨਜ਼ਰ ਆਇਆ ਸੀ । ਦੋਵਾਂ ਨੇ ਇੱਕਠੇ ਪੋਜ਼ ਵੀ ਨਹੀਂ ਸੀ ਦਿੱਤਾ ।ਜਿਸ ਤੋਂ ਬਾਅਦ ਹੀ ਸਭ ਨੂੰ ਇਹ ਲੱਗਣ ਲੱਗਿਆ ਸੀ ਕਿ ਦੋਵਾਂ ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ ।