Ayesha Jhulka Birthday: ਸਲਮਾਨ ਖ਼ਾਨ ਤੋਂ ਲੈ ਕੇ ਮਿਥੁਨ ਚੱਕਰਵਰਤੀ ਤੱਕ ਕਈ ਦਿੱਗਜ਼ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ ਇਹ ਅਦਾਕਾਰਾ
0 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਆਇਸ਼ਾ ਜੁਲਕਾ ਦਾ ਅੱਜ ਜਨਮਦਿਨ ਹੈ। ਇਸ ਮੌਕੇ ਆਓ ਜਾਣਦੇ ਹਾਂ ਅਦਾਕਾਰਾ ਦੇ ਫ਼ਿਲਮੀ ਸਫਰ ਬਾਰੇ। 90 ਦੇ ਦਹਾਕੇ 'ਚ ਆਇਸ਼ਾ ਜੁਲਕਾ ਕਿਸੇ ਸਟਾਰ ਤੋਂ ਘੱਟ ਨਹੀਂ ਸੀ। ਉਸ ਨੂੰ ਉਸ ਸਮੇਂ ਦੇ ਵੱਡੇ ਸਿਤਾਰੇ ਆਮਿਰ ਖਾਨ, ਅਕਸ਼ੈ ਕੁਮਾਰ ਤੇ ਅਜੇ ਦੇਵਗਨ ਦੇ ਨਾਲ ਮੁੱਖ ਅਦਾਕਾਰਾ ਵਜੋਂ ਦੇਖਿਆ ਗਿਆ ਸੀ। 1972 'ਚ ਜਨਮੀ ਆਇਸ਼ਾ 28 ਜੁਲਾਈ ਨੂੰ 51 ਸਾਲ ਦੀ ਹੋ ਗਈ। ਆਓ ਜਾਣਦੇ ਹਾਂ ਉਨ੍ਹਾਂ ਦੀਆਂ ਅਜਿਹੀਆਂ ਫਿਲਮਾਂ ਬਾਰੇ।
Ayesha Jhulka Birthday: 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਆਇਸ਼ਾ ਜੁਲਕਾ ਦਾ ਅੱਜ ਜਨਮਦਿਨ ਹੈ। ਇਸ ਮੌਕੇ ਆਓ ਜਾਣਦੇ ਹਾਂ ਅਦਾਕਾਰਾ ਦੇ ਫ਼ਿਲਮੀ ਸਫਰ ਬਾਰੇ। 90 ਦੇ ਦਹਾਕੇ 'ਚ ਆਇਸ਼ਾ ਜੁਲਕਾ ਕਿਸੇ ਸਟਾਰ ਤੋਂ ਘੱਟ ਨਹੀਂ ਸੀ। ਉਸ ਨੂੰ ਉਸ ਸਮੇਂ ਦੇ ਵੱਡੇ ਸਿਤਾਰੇ ਆਮਿਰ ਖਾਨ, ਅਕਸ਼ੈ ਕੁਮਾਰ ਤੇ ਅਜੇ ਦੇਵਗਨ ਦੇ ਨਾਲ ਮੁੱਖ ਅਦਾਕਾਰਾ ਵਜੋਂ ਦੇਖਿਆ ਗਿਆ ਸੀ। 1972 'ਚ ਜਨਮੀ ਆਇਸ਼ਾ 28 ਜੁਲਾਈ ਨੂੰ 51 ਸਾਲ ਦੀ ਹੋ ਗਈ। ਆਓ ਜਾਣਦੇ ਹਾਂ ਉਨ੍ਹਾਂ ਦੀਆਂ ਅਜਿਹੀਆਂ ਫਿਲਮਾਂ ਬਾਰੇ।
1. ਕੁਰਬਾਨ (1991)
ਆਇਸ਼ਾ ਜੁਲਕਾ ਦੀ ਇਹ ਪਹਿਲੀ ਵੱਡੀ ਫਿਲਮ ਸੀ। ਇਸ ਵਿਚ ਸਲਮਾਨ ਨਾਲ ਉਨ੍ਹਾਂ ਦੀ ਆਨਸਕ੍ਰੀਨ ਜੋੜੀ ਸੀ। ਇਸ ਵਿਚ ਦੋ ਦੁਸ਼ਮਣ ਪਰਿਵਾਰਾਂ ਦੀ ਕਹਾਣੀ ਸੀ ਜਿਨ੍ਹਾਂ ਦੇ ਬੱਚੇ ਇਕ-ਦੂਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ। ਰਾਜਸ਼੍ਰੀ ਪ੍ਰੋਡਕਸ਼ਨ ਦੀ ਇਸ ਫਿਲਮ ਵਿਚ ਸੁਨੀਲ ਦੱਤ ਨੇ ਆਇਸ਼ਾ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ।
2. ਜੋ ਜੀਤਾ ਵਹੀ ਸਿਕੰਦਰ (1992)
ਇਸ ਫਿਲਮ 'ਚ ਆਮਿਰ ਖਾਨ ਦੇ ਨਾਲ ਆਇਸ਼ਾ ਨੂੰ ਕਾਸਟ ਕੀਤਾ ਗਿਆ ਸੀ। ਇਸ ਫਿਲਮ ਤੋਂ ਬਾਅਦ ਆਇਸ਼ਾ ਦੇ ਸਿਤਾਰੇ ਬੁਲੰਦੀਆਂ 'ਤੇ ਪਹੁੰਚ ਗਏ, ਉਹ ਕਾਫੀ ਮਸ਼ਹੂਰ ਹੋ ਗਈ। ਲੋਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਵੀ ਕੀਤਾ ਤੇ ਇਸ ਨੂੰ ਫਿਲਮਫੇਅਰ ਐਵਾਰਡ ਵੀ ਮਿਲਿਆ। ਇਸ ਵਿਚ ਦੀਪਕ ਤਿਜੋਰੀ ਤੇ ਪੂਜਾ ਬੇਦੀ ਵੀ ਸਨ।
3. ਖਿਲਾੜੀ (1992)
ਇਹ ਉਹੀ ਫਿਲਮ ਹੈ, ਜਿਸ ਤੋਂ ਬਾਅਦ ਅਕਸ਼ੈ ਕੁਮਾਰ ਨੂੰ 'ਖਿਲਾੜੀ ਕੁਮਾਰ' ਕਿਹਾ ਜਾਣ ਲੱਗਾ। ਫਿਲਮ 'ਚ ਅਕਸ਼ੈ ਦੇ ਨਾਲ ਆਇਸ਼ਾ ਜੁਲਕਾ ਨੂੰ ਕਾਸਟ ਕੀਤਾ ਗਿਆ ਸੀ। ਲੋਕਾਂ ਨੇ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ। ਫਿਰ ਦੋਹਾਂ ਨੇ 'ਜਯ ਕਿਸ਼ਨ' ਅਤੇ 'ਬਾਰੂਦ ' ਵਰਗੀਆਂ ਫਿਲਮਾਂ 'ਚ ਵੀ ਇਕੱਠੇ ਕੰਮ ਕੀਤਾ।
4. ਵਕਤ ਹਮਾਰਾ ਹੈ (1993)
ਨਾਡਿਆਡਵਾਲਾ ਦੇ ਬੈਨਰ ਹੇਠ ਬਣੀ ਇਸ ਫਿਲਮ 'ਚ ਅਕਸ਼ੈ ਦੇ ਨਾਲ ਆਇਸ਼ਾ ਨੂੰ ਵੀ ਕਾਸਟ ਕੀਤਾ ਗਿਆ ਸੀ। ਫਿਲਮ ਵਿਚ ਸੁਨੀਲ ਸ਼ੈੱਟੀ ਤੇ ਮਮਤਾ ਕੁਲਕਰਨੀ ਵੀ ਸਨ। ਇਹ ਇਕ ਮਰਡਰ ਮਿਸਟਰੀ ਫਿਲਮ ਸੀ ਅਤੇ ਕਾਲਜ ਦੇ ਦੋਸਤਾਂ ਦੀ ਕਹਾਣੀ ਹੈ ਜੋ ਕੇਸ ਵਿੱਚ ਫਸ ਜਾਂਦੇ ਹਨ।
5. ਸੰਗਰਾਮ (1993)
ਅਜੈ ਦੇਵਗਨ ਨਾਲ ਆਇਸ਼ਾ ਦੀ ਇਹ ਪਹਿਲੀ ਫਿਲਮ ਸੀ। ਅਜੈ ਤੇ ਆਇਸ਼ਾ ਦੀ ਜੋੜੀ ਦੇ ਨਾਲ ਕਰਿਸ਼ਮਾ ਕਪੂਰ ਵੀ ਫਿਲਮ ਵਿਚ ਲੀਡ ਸਟਾਰ ਕਾਸਟ ਦਾ ਹਿੱਸਾ ਸੀ। ਇਨ੍ਹਾਂ ਤੋਂ ਇਲਾਵਾ ਅਮਰੀਸ਼ ਪੁਰੀ, ਡੈਨੀ ਡੇਨਜੋਂਗਪਾ ਅਤੇ ਰੀਮਾ ਲਘੂ ਵਰਗੇ ਅਨੁਭਵੀ ਕਲਾਕਾਰ ਵੀ ਸਨ।
6. ਬ੍ਰਹਮਾ (1994)
ਇਸ ਫਿਲਮ 'ਚ ਗੋਵਿੰਦਾ ਤੇ ਆਇਸ਼ਾ ਦੀ ਜੋੜੀ ਨਜ਼ਰ ਆਈ। ਫਿਲਮ ਦਾ ਨਿਰਦੇਸ਼ਨ ਤਮਿਲ ਡਾਇਰੈਕਟਰ ਕੇ. ਸੁਭਾਸ਼ ਵੱਲੋਂ ਡਾਇਰੈਕਟ ਕੀਤੀ ਗਈ ਸੀ। ਗੋਵਿੰਦਾ ਤੇ ਆਇਸ਼ਾ ਦੋਵੇਂ ਹੀ ਡਾਂਸ ਦੇ ਮਾਹਿਰ ਹਨ। ਫਿਲਮ 'ਚ ਮਧੂ ਤੇ ਪ੍ਰੇਮ ਚੋਪੜਾ ਵੀ ਸਨ।
7. ਮੁਕੱਦਰ (1996)
ਆਇਸ਼ਾ ਜੁਲਕਾ ਤੇ ਮਿਥੁਨ ਚੱਕਰਵਰਤੀ ਦੀ ਜੋੜੀ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਫਿਲਮ ਵਿਚ ਦੋ ਗੈਂਗਸਟਰ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਦੂਜੇ ਦੀ ਧੀ ਨਾਲ ਪਿਆਰ ਹੋ ਜਾਂਦਾ ਹੈ। ਉਨ੍ਹਾਂ ਦੇ ਵਿਆਹ ਤੋਂ ਬਾਅਦ ਸ਼ਹਿਰ 'ਚ ਹੰਗਾਮਾ ਹੋਰ ਵਧ ਜਾਂਦਾ ਹੈ। ਮਿਥੁਨ ਅਤੇ ਆਇਸ਼ਾ ਨੇ ਇਕੱਠੇ ਲਗਪਗ 7 ਫਿਲਮਾਂ ਕੀਤੀਆਂ।
8. ਚਾਚੀ 420 (1997)
ਕਮਲ ਹਾਸਨ ਦੀ ਇਹ ਫਿਲਮ ਅੱਜ ਵੀ ਮਸ਼ਹੂਰ ਹੈ। ਇਸ ਵਿਚ ਆਇਸ਼ਾ ਨੇ ਰਤਨਾ ਦੀ ਭੂਮਿਕਾ ਨਿਭਾਈ ਹੈ, ਜੋ ਇਕ ਡਾਂਸਰ ਹੈ। ਫਿਲਮ 'ਚ ਆਇਸ਼ਾ ਤੇ ਪਰੇਸ਼ ਰਾਵਲ ਦੇ ਕਾਮੇਡੀ ਸੀਨਜ਼ ਦੀ ਕਾਫੀ ਚਰਚਾ ਹੋਈ ਸੀ। ਇਸ ਵਿਚ ਅਮਰੀਸ਼ ਪੁਰੀ ਤੇ ਤੱਬੂ ਵੀ ਸਨ।
9. ਦੰਡ ਨਾਇਕ (1998)
ਫਿਲਮ 'ਚ ਇੰਦਰ ਕੁਮਾਰ ਤੇ ਆਇਸ਼ਾ ਦੀ ਜੋੜੀ ਸੀ। ਇਸ ਦੇ ਨਾਲ ਹੀ ਨਸੀਰੂਦੀਨ ਸ਼ਾਹ ਦਾ ਵੀ ਮੁੱਖ ਕਿਰਦਾਰ ਸੀ। ਆਇਸ਼ਾ ਨੇ ਪਹਿਲੀ ਵਾਰ ਨਸੀਰ ਸਾਹਬ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਇੰਦਰ ਕੁਮਾਰ ਤੇ ਆਇਸ਼ਾ ਨੇ ਪਹਿਲਾਂ ਵੀ ਕੁਝ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਸੀ।
10. ਕੋਹਰਾਮ (1999)
ਅਮਿਤਾਭ ਬੱਚਨ ਤੇ ਨਾਨਾ ਪਾਟੇਕਰ ਨਾਲ ਆਇਸ਼ਾ ਦੀ ਇਹ ਪਹਿਲੀ ਫਿਲਮ ਸੀ। ਆਇਸ਼ਾ ਨੂੰ ਭਾਵੇਂ ਫਿਲਮ 'ਚ ਸੀਮਤ ਥਾਂ ਮਿਲੀ ਹੋਵੇ, ਪਰ ਉਸ ਨੇ ਆਪਣੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ। ਇਸ ਵਿਚ ਜੈਕੀ ਸ਼ਰਾਫ, ਤੱਬੂ ਅਤੇ ਮੁਕੇਸ਼ ਰਿਸ਼ੀ ਨੇ ਵੀ ਕੰਮ ਕੀਤਾ ਸੀ। ਫਿਲਮ ਦਾ ਨਿਰਦੇਸ਼ਨ ਮੇਹੁਲ ਕੁਮਾਰ ਨੇ ਕੀਤਾ ਸੀ।
ਹੋਰ ਪੜ੍ਹੋ: ਸੁਸ਼ਮਿਤਾ ਸੇਨ ਨੇ ਫੈਨਜ਼ ਨਾਲ ਸਾਂਝਾ ਕੀਤਾ ਆਪਣਾ ਹੈਲਥ ਅਪਡੇਟ, ਕਿਹਾ 'ਮੈਂ ਠੀਕ ਹਾਂ'
ਫਿਲਮਾਂ 'ਚ ਲੰਬੇ ਬ੍ਰੇਕ ਤੋਂ ਬਾਅਦ ਆਇਸ਼ਾ ਇਕ ਵਾਰ ਫਿਰ ਐਕਟਿੰਗ ਦੀ ਦੁਨੀਆ 'ਚ ਸਰਗਰਮ ਹੈ ਤੇ ਲਗਾਤਾਰ ਓਟੀਟੀ ਸਪੇਸ 'ਚ ਕੰਮ ਕਰ ਰਹੀ ਹੈ। ਉਹ ਹਸ਼ ਹਸ਼ ਤੇ ਹੈਪੀ ਫੈਮਿਲੀ ਕੰਡੀਸ਼ਨਜ਼ ਅਪਲਾਈ 'ਚ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਈ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 2018 ਦੀ ਫਿਲਮ ਜੀਨੀਅਸ 'ਚ ਦਿਖਾਈ ਦਿੱਤੀ ਸੀ।