ਅਰੁਣ ਗੋਵਿਲ ਮੁੜ ਤੋਂ ਧਾਰਮਿਕ ਕਿਰਦਾਰ ‘ਚ ਆਉਣਗੇ ਨਜ਼ਰ, ਰਾਮਾਇਣ ‘ਚ ਸ਼੍ਰੀ ਰਾਮ ਚੰਦਰ ਦੀ ਨਿਭਾਈ ਸੀ ਭੂਮਿਕਾ

ਅਰੁਣ ਗੋਵਿਲ ਮੁੜ ਤੋਂ ਦਰਸ਼ਕਾਂ ਨੂੰ ਧਾਰਮਿਕ ਰੰਗ ‘ਚ ਰੰਗਣ ਦੇ ਲਈ ਤਿਆਰ ਹਨ । ਹੁਣ ਉਹ ਮੁੜ ਤੋਂ ਭਗਵਾਨ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ । ਜੀ ਹਾਂ ਅਰੁਣ ਗੋਵਿਲ ਭਗਵਾਨ ਵਿੱਠਲ ਦੇ ਕਿਰਦਾਰ ‘ਚ ਦਿਖਾਈ ਦੇਣਗੇ ਅਤੇ ਇਹ ਫ਼ਿਲਮ ਮਹਾਨ ਸੰਤ ਤੁਕਾਰਾਮ ਜੀ ਦੇ ਜੀਵਨ ‘ਤੇ ਅਧਾਰਿਤ ਹੋਵੇਗੀ ।

By  Shaminder July 26th 2023 05:35 PM

ਅਰੁਣ ਗੋਵਿਲ (Arun Govil) ਮੁੜ ਤੋਂ ਦਰਸ਼ਕਾਂ ਨੂੰ ਧਾਰਮਿਕ ਰੰਗ ‘ਚ ਰੰਗਣ ਦੇ ਲਈ ਤਿਆਰ ਹਨ । ਹੁਣ ਉਹ ਮੁੜ ਤੋਂ ਭਗਵਾਨ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ । ਜੀ ਹਾਂ ਅਰੁਣ ਗੋਵਿਲ ਭਗਵਾਨ ਵਿੱਠਲ ਦੇ ਕਿਰਦਾਰ ‘ਚ ਦਿਖਾਈ ਦੇਣਗੇ ਅਤੇ ਇਹ ਫ਼ਿਲਮ ਮਹਾਨ ਸੰਤ ਤੁਕਾਰਾਮ ਜੀ ਦੇ ਜੀਵਨ ‘ਤੇ ਅਧਾਰਿਤ ਹੋਵੇਗੀ । ਖਬਰਾਂ ਮੁਤਾਬਕ ਅਰੁਣ ਗੋਵਿਲ ਨੇ ਇਸ ਦਾ ਖੁਲਾਸਾ ਇੱਕ ਇੰਟਰਵਿਊ ‘ਚ ਕੀਤਾ ਹੈ । 


ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਤੋਂ ਦੁਖਦ ਖਬਰ, ਨਹੀਂ ਰਹੇ ਗਾਇਕ ਸੁਰਿੰਦਰ ਛਿੰਦਾ

  ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਨਿਭਾਇਆ ਸੀ ਕਿਰਦਾਰ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਰੁਣ ਗੋਵਿਲ ਨੇ ਸ਼੍ਰੀ ਰਾਮ ਚੰਦਰ ਜੀ ਦਾ ਕਿਰਦਾਰ ਨਿਭਾਇਆ ਸੀ । ਇਸ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਸੀ ਅਤੇ ਜਦੋਂ ਰਮਾਇਣ ਸ਼ੁਰੂ ਹੁੰਦੀ ਸੀ ਤਾਂ ਲੋਕ ਸਤਿਕਾਰ ਵਜੋਂ ਹੱਥ ਜੋੜ ਕੇ ਬੈਠ ਜਾਂਦੇ ਸਨ ਅਤੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਾਉਂਦੇ ਦਿਖਾਈ ਦਿੰਦੇ ਸਨ । ਇਸ ਸੀਰੀਅਲ ਤੋਂ ਬਾਅਦ ਉਨ੍ਹਾਂ ਨੂੰ ਘਰ ਘਰ ਪੂਜਿਆ ਜਾਣ ਲੱਗ ਪਿਆ ਸੀ ।


ਸੰਤ ਤੁਕਾਰਾਮ ਮਹਾਰਾਸ਼ਟਰ ਦੇ ਮਸ਼ਹੂਰ ਸੰਤ ਹੋਏ ਹਨ ਅਤੇ ਉਹ ਇੱਕ ਸਮਾਜ ਸੁਧਾਰਕ ਹੋਣ ਦੇ ਨਾਲ-ਨਾਲ ਪ੍ਰਮਾਤਮਾ ਦੀ ਭਗਤੀ ‘ਚ ਲੀਨ ਰਹਿੰਦੇ ਸਨ । ਅਰੁਣ ਗੋਵਿਲ ਨੂੰ ਇਸ ਕਿਰਦਾਰ ‘ਚ ਵੇਖਣ ਦੇ ਲਈ ਫੈਨਸ ਵੀ ਬਹੁਤ ਉਤਸ਼ਾਹਿਤ ਹਨ ਅਤੇ ਬੇਸਬਰੀ ਦੇ ਨਾਲ ਉਨ੍ਹਾਂ ਦੇ ਇਸ ਪ੍ਰੋਜੈਕਟ ਦੀ ਉਡੀਕ ਕਰ ਰਹੇ ਹਨ । 

View this post on Instagram

A post shared by Arun Govil (@siyaramkijai)


Related Post