ਲਾਈਵ ਪਰਫਾਰਮੈਂਸ ਦੇ ਦੌਰਾਨ ਜ਼ਖਮੀ ਹੋਏ ਅਰਿਜੀਤ ਸਿੰਘ, ਮਹਿਲਾ ਪ੍ਰਸ਼ੰਸਕ ਵੱਲੋਂ ਸਟੇਜ ਤੋਂ ਖਿੱਚਣ ਕਾਰਨ ਵਾਪਰਿਆ ਹਾਦਸਾ

ਅਰਿਜੀਤ ਸਿੰਘ ਦੇ ਨਾਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਲਾਈਵ ਪਰਫਾਰਮੈਂਸ ਦੌਰਾਨ ਦੇ ਰਹੇ ਸਨ । ਇਸੇ ਦੌਰਾਨ ਉਨ੍ਹਾਂ ਦੀ ਇੱਕ ਮਹਿਲਾ ਪ੍ਰਸ਼ੰਸਕ ਏਨੀਂ ਕੁ ਐਕਸਾਈਟਿਡ ਹੋ ਗਈ ਕਿ ਉਸ ਨੇ ਸਟੇਜ ‘ਤੇ ਗਾਇਕ ਦਾ ਹੱਥ ਫੜ ਲਿਆ ਅਤੇ ਆਪਣੇ ਵੱਲ ਖਿੱਚ ਲਿਆ ।

By  Shaminder May 9th 2023 12:21 PM

ਅਰਿਜੀਤ ਸਿੰਘ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਹਨ । ਇਨ੍ਹੀਂ ਦਿਨੀਂ ਦੇਸ਼ ਭਰ ‘ਚ ਉਹ ਵੱਖ-ਵੱਖ ਥਾਵਾਂ ‘ਤੇ ਪਰਫਾਰਮ ਕਰ ਰਹੇ ਹਨ । ਇਸੇ ਦੌਰਾਨ ਇੱਕ ਲਾਈਵ ਪਰਫਾਰਮੈਂਸ ਦੇ ਦੌਰਾਨ ਉਹ ਜ਼ਖਮੀ ਹੋ ਗਏ । ਅਰਿਜੀਤ ਸਿੰਘ ਔਰੰਗਾਬਾਦ ‘ਚ ਪਰਫਾਰਮ ਕਰ ਰਹੇ ਸਨ । ਇਸੇ ਦੌਰਾਨ ਉਨ੍ਹਾਂ ਦੇ ਨਾਲ ਹਾਦਸਾ ਵਾਪਰਿਆ । 


ਹੋਰ ਪੜ੍ਹੋ : ਜੋਤੀ ਨੂਰਾਂ ਨੇ ਲਗਾਏ ਪਤੀ ‘ਤੇ ਇਲਜ਼ਾਮ, ਵੀਡੀਓ ਸਾਂਝਾ ਕਰ ਕਿਹਾ ‘ਕੁਨਾਲ ਪਾਸੀ ਤੋਂ ਹੈ ਜਾਨ ਦਾ ਖਤਰਾ’

ਮਹਿਲਾ ਪ੍ਰਸ਼ੰਸਕ ਨੇ ਕੀਤੀ ਬਦਸਲੂਕੀ 

ਅਰਿਜੀਤ ਸਿੰਘ ਦੇ ਨਾਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਲਾਈਵ ਪਰਫਾਰਮੈਂਸ ਦੌਰਾਨ ਦੇ ਰਹੇ ਸਨ । ਇਸੇ ਦੌਰਾਨ ਉਨ੍ਹਾਂ ਦੀ ਇੱਕ ਮਹਿਲਾ ਪ੍ਰਸ਼ੰਸਕ ਏਨੀਂ ਕੁ ਐਕਸਾਈਟਿਡ ਹੋ ਗਈ ਕਿ ਉਸ ਨੇ ਸਟੇਜ ‘ਤੇ ਗਾਇਕ ਦਾ ਹੱਥ ਫੜ ਲਿਆ ਅਤੇ ਆਪਣੇ ਵੱਲ ਖਿੱਚ ਲਿਆ ।ਜਿਸ ਤੋਂ ਬਾਅਦ ਅਰਿਜੀਤ ਸਿੰਘ ਜ਼ਖਮੀ ਹੋ ਗਏ । 


ਅਰਿਜੀਤ ਸਿੰਘ ਦਾ ਵੀਡੀਓ ਹੋਇਆ ਵਾਇਰਲ 

ਅਰਿਜੀਤ ਸਿੰਘ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਗਾਇਕ ਨੂੰ ਇਸ ਵੀਡੀਓ ‘ਚ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ਤੁਹਾਨੂੰ ਇਹ ਸਮਝਣਾ ਹੋਵੇਗਾ, ਮੇਰੀ ਗੱਲ ਸੁਣੋ, ਨਾ ਬੋਲੋ …ਤੁਸੀਂ ਮਸਤੀ ਕਰ ਰਹੇ ਹੋ, ਇਹ ਠੀਕ ਹੈ ਪਰ ਤੁਸੀਂ ਸਮਝਦਾਰ ਅਤੇ ਮੈਚਿਓਰ ਹੋ, ਤੁਸੀਂ ਮੇਰਾ ਹੱਥ ਕਿਉਂ ਖਿੱਚਿਆ’।

A female audience pulls Arijit's hand during a live concert in #Aurangabad.#ArijitSingh #music #Bollywood #ArijitSinghLive pic.twitter.com/NPSiwyPnbk

— Arijit Singh Fan (@SinghfanArijit) May 8, 2023

ਪਰ ਏਨਾਂ ਕੁਝ ਹੋਣ ਦੇ ਬਾਅਦ ਵੀ ਇੱਕ ਸੈਲੀਬ੍ਰੇਟੀ ਹੋਣ ਦੇ ਨਾਤੇ ਅਰਿਜੀਤ ਸਿੰਘ ਨੇ ਬੜੇ ਹੀ ਨਿਮਰ ਰਹੇ ਹਨ ।ਉਨ੍ਹਾਂ ਨੇ ਬੁਰੇ ਤਰੀਕੇ ਨਾਲ ਉਸ ਮਹਿਲਾ ਨੂੰ ਟਰੀਟ ਨਹੀਂ ਕੀਤਾ । 






Related Post