AP Dhillon: 'First Of a Kind' ਐਮਾਜਾਨ ਪ੍ਰਾਈਮ 'ਤੇ ਹੋਈ ਸਟ੍ਰੀਮ, ਜਾਣੋ ਗੁਰਦਾਸਪੁਰ ਦਾ ਹੈਰੀ ਕਿਵੇਂ ਬਣਿਆ ਦੁਨੀਆਂ ਦਾ ਮਸ਼ਹੂਰ ਪੌਪ ਗਾਇਕ ਏਪੀ ਢਿੱਲੋਂ
ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਦਰਅਸਲ, ਗਾਇਕ ਦੀ ਡਾਕਿਊਮੈਂਟਰੀ ਐਮਾਜ਼ੋਨ ਪ੍ਰਾਈਮ ਵੀਡੀਓ 'ਤੇਹਾਲ ਹੀ 'ਚ ਰਿਲੀਜ਼ ਹੋਈ ਡਾਕੂਮੈਂਟਰੀ ਸੀਰੀਜ਼ AP Dhillon: 'First Of a Kind' ਰਿਲੀਜ਼ ਹੋ ਗਈ ਹੈ। ਇਹ ਸੀਰੀਜ਼ ਗਾਇਕ ਦੀ ਜ਼ਿੰਦਗੀ ਤੇ ਸੰਗੀਤ ਲਈ ਕੀਤੇ ਗਏ ਉਸ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ਆਓ ਜਾਣਦੇ ਹਾਂ ਕਿ ਗੁਰਦਾਸਪੁਰ ਦਾ ਹੈਰੀ ਕਿਵੇਂ ਬਣਿਆ ਦੁਨੀਆਂ ਦਾ ਮਸ਼ਹੂਰ ਪੌਪ ਗਾਇਕ ਏਪੀ ਢਿੱਲੋਂ ।
AP Dhillon: ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਦਰਅਸਲ, ਗਾਇਕ ਦੀ ਡਾਕਿਊਮੈਂਟਰੀ ਐਮਾਜ਼ੋਨ ਪ੍ਰਾਈਮ ਵੀਡੀਓ 'ਤੇਹਾਲ ਹੀ 'ਚ ਰਿਲੀਜ਼ ਹੋਈ ਡਾਕੂਮੈਂਟਰੀ ਸੀਰੀਜ਼ AP Dhillon: 'First Of a Kind' ਰਿਲੀਜ਼ ਹੋ ਗਈ ਹੈ। ਇਹ ਸੀਰੀਜ਼ ਗਾਇਕ ਦੀ ਜ਼ਿੰਦਗੀ ਤੇ ਸੰਗੀਤ ਲਈ ਕੀਤੇ ਗਏ ਉਸ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ਆਓ ਜਾਣਦੇ ਹਾਂ ਕਿ ਗੁਰਦਾਸਪੁਰ ਦਾ ਹੈਰੀ ਕਿਵੇਂ ਬਣਿਆ ਦੁਨੀਆਂ ਦਾ ਮਸ਼ਹੂਰ ਪੌਪ ਗਾਇਕ ਏਪੀ ਢਿੱਲੋਂ ।
‘ਲੈਟਸ ਸ਼ੁਕ ਦਿ ਵਰਲਡ’... ਕਹਿ ਕੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਏਪੀ ਢਿੱਲੋਂ ਨੇ ਕੁਝ ਹੀ ਸਾਲਾਂ ਵਿੱਚ ਇਨ੍ਹਾਂ ਸ਼ਬਦਾਂ ਨੂੰ ਸੱਚ ਕਰ ਵਿਖਾਇਆ ਹੈ।ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੂਲਿਆਂਵਾਲ ਦੇ ਰਹਿਣ ਵਾਲੇ ਏਪੀ ਢਿੱਲੋਂ ਦਾ ਅਸਲ ਨਾਮ ਅੰਮ੍ਰਿਤਪਾਲ ਸਿੰਘ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਏਪੀ ਢਿੱਲੋਂ ਨੂੰ ਉਨ੍ਹਾਂ ਦਾ ਪਰਿਵਾਰ ਤੇ ਪਿੰਡ ਦੇ ਲੋਕ ਹੈਰੀ ਕਹਿ ਕੇ ਬੁਲਾਉਂਦੇ ਹਨ।
ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ਼ ਹੈਰੀ ਨੇ ਸਿਰਫ਼ ਚਾਰ ਸਾਲਾਂ ਵਿੱਚ ਹੀ ਅਜਿਹਾ ਮੁਕਾਮ ਹਾਸਲ ਕਰ ਲਿਆ ਕਿ ਅੱਜ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਚਰਚੇ ਹਨ। 10 ਜਨਵਰੀ 1993 ਨੂੰ ਜੰਮੇ ਏਪੀ ਢਿੱਲੋਂ ਨੂੰ ਦੁਨੀਆਂ ਅੱਜ ਇੱਕ ਮਸ਼ਹੂਰ ਪੌਪ ਗਾਇਕ, ਰੈਪਰ, ਸੰਗੀਤਕਾਰ, ਲੇਖਕ ਤੇ ਪ੍ਰੋਡਿਊਸਰ ਵਜੋਂ ਜਾਣਦੀ ਹੈ।
ਏਪੀ ਢਿੱਲੋਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਉਨ੍ਹਾਂ ਹਾਲ ਹੀ 'ਚ ਰਿਲੀਜ਼ ਹੋਈ ਡਾਕੂਮੈਂਟਰੀ ਸੀਰੀਜ਼ AP Dhillon: 'First Of a Kind' ਤੋਂ ਹੀ ਲਗਾਇਆ ਜਾ ਸਕਦਾ ਹੈ। ਓਟੀਟੀ ਪਲੇਟਫਾਰਮ ਐਮੇਜ਼ਨ ਪ੍ਰਾਈਮ ਏਪੀ ਢਿੱਲੋਂ ਦੀ ਜ਼ਿੰਦਗੀ ਉੱਤੇ ਇੱਕ ਵੈੱਬ ਸੀਰੀਜ਼ ਰਿਲੀਜ਼ ਕੀਤੀ ਹੈ।
ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਐਮਾਜ਼ੋਨ ਨੇ ਲਿਖਿਆ, "ਤੁਸੀਂ ਉਸ ਦਾ ਸੰਗੀਤ ਜਾਣਦੇ ਹੋ ਪਰ ਆਦਮੀ ਨੂੰ ਨਹੀਂ। ਕੈਨੇਡਾ ਜਾਣ ਤੋਂ ਪਹਿਲਾਂ ਇਹ ਏਪੀ ਢਿੱਲੋਂ ਦੀ ਭਾਰਤ ਵਿੱਚ ਆਖ਼ਰੀ ਰਾਤ ਸੀ। ਵੱਡੇ ਸੁਫਨਿਆਂ ਦੇ ਨਾਲ, ਉਹ ਸੱਭਿਆਚਾਰਕ ਅੰਤਰਾਂ ਤੋਂ ਲੈ ਕੇ ਭਾਸ਼ਾ ਦੀਆਂ ਰੁਕਾਵਟਾਂ ਤੱਕ, ਆਉਣ ਵਾਲੀਆਂ ਚੁਣੌਤੀਆਂ ਬਾਰੇ ਬਹੁਤ ਘੱਟ ਜਾਣਦਾ ਸੀ।" "ਪਰ ਉਹ ਹਰ ਰੁਕਾਵਟ ਨੂੰ ਪਾਰ ਕਰਕੇ ਅੱਜ ਸ਼ਾਨਦਾਰ ਕਾਮਯਾਬੀ ਹਾਸਿਲ ਕਰ ਗਏ ਹਨ। ਉਨ੍ਹਾਂ ਦਾ ਜੀਵਨ ਅਤੇ ਉਨ੍ਹਾਂ ਦਾ ਸੰਘਰਸ਼ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਹਮੇਸ਼ਾ ਇੱਕ ਰਹੱਸ ਰਿਹਾ ਹੈ। ਹੁਣ ਤੱਕ!"
you know the music, now get to know the man
#APDhillonOnPrime, watch nowhttps://t.co/7RTH9EXxJp pic.twitter.com/U0iGS2sEw6
ਹੋਰ ਪੜ੍ਹੋ: AP Dhillon: ਸਪੈਸ਼ਲ ਸਕ੍ਰੀਨਿੰਗ ਦੌਰਾਨ ਸਲਮਾਨ ਖਾਨ ਨਾਲ ਮੁਲਾਕਾਤ ਦੌਰਾਨ ਏਪੀ ਢਿੱਲੋਂ ਹੋਏ ਭਾਵੁਕ, ਦੇਖੋ ਵੀਡੀਓ
ਫਿਲਹਾਲ ਏਪੀ ਢਿੱਲੋਂ ਦੀ ਅਸਲ ਜ਼ਿੰਦਗੀ 'ਤੇ ਅਧਾਰਿਤ ਇਹ ਡਾਕੂਮੈਂਟਰੀ ਸੀਰੀਜ਼ ਸੀਰੀਜ਼ AP Dhillon: 'First Of a Kind' ਹੁਣ ਐਮਾਜ਼ਾਨ ਪ੍ਰਾਈਮ ਉੱਤੇ ਸਟ੍ਰੀਮ ਹੋ ਗਈ ਹੈ ਤੇ ਦਰਸ਼ਕਾਂ ਲਈ ਉਪਲਬਧ ਹੈ।