ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਨਵੀਂ ਤਸਵੀਰ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਉਣ ਵਾਲੀ ਸਪੋਰਟਸ ਡਰਾਮਾ ਫ਼ਿਲਮ 'ਚੱਕਦਾ ਐਕਸਪ੍ਰੈੱਸ' ਨੂੰ ਲੈ ਕੇ ਸੁਰਖ਼ੀਆਂ 'ਚ ਹੈ। ਕੰਮ ਤੋਂ ਇਲਾਵਾ ਅਨੁਸ਼ਕਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਪਲੇਟਫਾਰਮ 'ਤੇ ਉਹ ਆਪਣੇ ਪਤੀ ਵਿਰਾਟ ਤੇ ਧੀ ਨਾਲ ਖ਼ੂਬਸੂਰਤ ਪਲ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।ਹਾਲ ਹੀ 'ਚ ਅਨੁਸ਼ਕਾ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦਿਆਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
Anushka Sharma pregnancy: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma) ਆਉਣ ਵਾਲੀ ਸਪੋਰਟਸ ਡਰਾਮਾ ਫ਼ਿਲਮ 'ਚੱਕਦੇ ਐਕਸਪ੍ਰੈੱਸ' ਨੂੰ ਲੈ ਕੇ ਸੁਰਖ਼ੀਆਂ 'ਚ ਹੈ। ਕੰਮ ਤੋਂ ਇਲਾਵਾ ਅਨੁਸ਼ਕਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਪਲੇਟਫਾਰਮ 'ਤੇ ਉਹ ਆਪਣੇ ਪਤੀ ਵਿਰਾਟ ਤੇ ਧੀ ਨਾਲ ਖ਼ੂਬਸੂਰਤ ਪਲ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।
ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਅਨੁਸ਼ਕਾ ਸ਼ਰਮਾ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਆ ਰਹੀਆਂ ਹਨ। ਅੰਦਾਜ਼ੇ ਲਾਏ ਜਾ ਰਹੇ ਹਨ ਕਿ ਅਨੁਸ਼ਕਾ ਅਤੇ ਵਿਰਾਟ ਕੋਹਲੀ ਦੂਜੇ ਬੱਚੇ ਦੇ ਮਾਤਾ-ਪਿਤਾ ਬਨਣ ਵਾਲੇ ਹਨ। ਹਾਲਾਂਕਿ ਇਨ੍ਹਾਂ ਖ਼ਬਰਾਂ 'ਤੇ ਜੋੜੇ ਨੇ ਅਜੇ ਤੱਕ ਚੁੱਪੀ ਰੱਖੀ ਹੋਈ ਹੈ। ਹਾਲ ਹੀ 'ਚ ਅਨੁਸ਼ਕਾ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦਿਆਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਵੇਖ ਕੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।
ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਵਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਤਸਵੀਰ 'ਚ ਉਹ ਇਕ ਫੋਨ ਬ੍ਰਾਂਡ ਦਾ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਇਹ ਕਹਿਣਾ ਔਖਾ ਹੈ ਕਿ ਅਨੁਸ਼ਕਾ ਨੇ ਇਹ ਇਕ ਵਿਗਿਆਪਨ ਕੀਤਾ ਹੈ ਜਾਂ ਆਪਣੇ ਗਰਭਵਤੀ ਹੋਣ ਦਾ ਐਲਾਨ।
ਅਜਿਹੀਆਂ ਖਬਰਾਂ ਹਨ ਕਿ ਅਨੁਸ਼ਕਾ ਸ਼ਰਮਾ ਆਪਣੀ ਪ੍ਰੈਗਨੈਂਸੀ ਨੂੰ ਜਨਤਕ ਤੌਰ 'ਤੇ ਲਿਆਉਣ ਤੋਂ ਪਰਹੇਜ਼ ਕਰ ਰਹੀ ਹੈ। ਸੂਤਰਾਂ ਮੁਤਾਬਕ, "ਅਨੁਸ਼ਕਾ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਹਾਲਾਂਕਿ ਉਹ ਇਸ ਦਾ ਅਧਿਕਾਰਤ ਐਲਾਨ ਕੁਝ ਸਮਾਂ ਪਾ ਕੇ ਕਰਨਾ ਚਾਹੁੰਦੀ ਹੈ।" ਖ਼ਬਰਾਂ ਤਾਂ ਇਹ ਵੀ ਹਨ ਅਨੁਸ਼ਕਾ ਅਤੇ ਵਿਰਾਟ ਨੂੰ ਹਾਲ ਹੀ 'ਚ ਮੁੰਬਈ ਦੇ ਇੱਕ ਕਲੀਨਿਕ 'ਚ ਵੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਨੇ ਪੈਪਰਾਜ਼ੀ ਨੂੰ ਆਪਣੀਆਂ ਤਸਵੀਰਾਂ ਨਾ ਛਾਪਣ ਦੀ ਬੇਨਤੀ ਕੀਤੀ ਸੀ। ਨਾਲ ਹੀ ਵਾਅਦਾ ਕੀਤਾ ਕਿ ਉਹ ਜਲਦੀ ਹੀ ਇਸ ਖ਼ਬਰ ਦਾ ਅਧਿਕਾਰਤ ਐਲਾਨ ਕਰਨਗੇ।
ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਨੇ ਨਵੰਬਰ 2017 'ਚ ਵਿਰਾਟ ਕੋਹਲੀ ਨਾਲ ਵਿਆਹ ਕਰਵਾਇਆ ਸੀ। ਸਾਲ 2021 'ਚ ਦੋਵਾਂ ਦੇ ਘਰ ਇਕ ਧੀ ਨੇ ਜਨਮ ਲਿਆ। ਇਨ੍ਹਾਂ ਨੇ ਆਪਣੀ ਧੀ ਦਾ ਨਾਂ ਵਾਮਿਕਾ ਰੱਖਿਆ ਹੈ।