ਅਨੁਸ਼ਕਾ ਸ਼ਰਮਾ ਦੂਜੀ ਵਾਰ ਹੋਈ ਪ੍ਰੈਗਨੇਂਟ, ਬੇਬੀ ਬੰਪ ਦੇ ਨਾਲ ਵੀਡੀਓ ਹੋਇਆ ਵਾਇਰਲ
ਅਨੁਸ਼ਕਾ ਸ਼ਰਮਾ ਦੇ ਪ੍ਰੈਗਨੇਂਟ ਹੋਣ ਦੀਆਂ ਖਬਰਾਂ ਨੇ ਤੂਲ ਫੜਿਆ ਹੋਇਆ ਹੈ । ਪਹਿਲਾਂ ਇਨ੍ਹਾਂ ਖ਼ਬਰਾਂ ਨੂੰ ਮਹਿਜ਼ ਅਫਵਾਹ ਦੱਸਿਆ ਜਾ ਰਿਹਾ ਸੀ । ਪਰ ਹੁਣ ਇਨ੍ਹਾਂ ਅਫਵਾਹਾਂ ‘ਤੇ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ । ਕਿਉਂਕਿ ਅਨੁਸ਼ਕਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਦਾ ਬੇਬੀ ਬੰਪ ਨਜ਼ਰ ਆ ਰਿਹਾ ਹੈ ।
ਅਨੁਸ਼ਕਾ ਸ਼ਰਮਾ (Anushka Sharma )ਦੇ ਪ੍ਰੈਗਨੇਂਟ ਹੋਣ ਦੀਆਂ ਖਬਰਾਂ ਨੇ ਤੂਲ ਫੜਿਆ ਹੋਇਆ ਹੈ । ਪਹਿਲਾਂ ਇਨ੍ਹਾਂ ਖ਼ਬਰਾਂ ਨੂੰ ਮਹਿਜ਼ ਅਫਵਾਹ ਦੱਸਿਆ ਜਾ ਰਿਹਾ ਸੀ । ਪਰ ਹੁਣ ਇਨ੍ਹਾਂ ਅਫਵਾਹਾਂ ‘ਤੇ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ । ਕਿਉਂਕਿ ਅਨੁਸ਼ਕਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਦਾ ਬੇਬੀ ਬੰਪ ਨਜ਼ਰ ਆ ਰਿਹਾ ਹੈ । ਜਿਸ ਤੋਂ ਬਾਅਦ ਹੁਣ ਇਹ ਖਬਰ ਕਨਫਰਮ ਹੁੰਦੀ ਜਾਪਦੀ ਹੈ ।
ਹੋਰ ਪੜ੍ਹੋ : ਕੀ ਇਸ ਸਾਧੂ ਦੀ ਬਦ-ਦੁਆ ਕਰਕੇ ਇੰਦਰਾ ਗਾਂਧੀ ਦੀ ਹੋਈ ਸੀ ਮੌਤ !
ਹਾਲਾਂਕਿ ਜੋੜੀ ਦੇ ਵੱਲੋਂ ਇਸ ਦੀ ਅਧਿਕਾਰਕ ਪੁਸ਼ਟੀ ਹਾਲੇ ਹੋਣੀ ਹੈ । ਪਰ ਜੋੜੀ ਦੇ ਫੈਨਸ ਲਗਾਤਾਰ ਇਸ ਖਬਰ ਤੋਂ ਬਾਅਦ ਐਕਸਾਈਟਡ ਹਨ ਅਤੇ ਜੋੜੀ ਦੇ ਆਫੀਸ਼ੀਅਲ ਐਲਾਨ ਦੀ ਉਡੀਕ ਕਰ ਰਹੇ ਹਨ।ਇਸ ਤੋਂ ਪਹਿਲਾਂ ਜੋੜੀ ਦੀ ਇੱਕ ਬੇਟੀ ਹੈ ਜਿਸ ਦਾ ਜਨਮ ਕੁਝ ਸਮਾਂ ਪਹਿਲਾਂ ਹੋਇਆ ਸੀ ।
ਅਨੁਸ਼ਕਾ ਸ਼ਰਮਾ ਨੇ ਇਟਲੀ ‘ਚ ਕਰਵਾਇਆ ਸੀ ਵਿਆਹ
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਇਟਲੀ ‘ਚ ਵਿਆਹ ਕਰਵਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਅਨੁਸ਼ਕਾ ਸ਼ਰਮਾ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ ਅਤੇ ਵਿਰਾਟ ਕੋਹਲੀ ਕ੍ਰਿਕੇਟ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ।
ਦੋਵੇਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ । ਜਿਸ ਤੋਂ ਬਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ । ਅਨੁਸ਼ਕਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਣਗਿਣਤ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਬੈਂਡ ਬਾਜਾ ਬਰਾਤ, ਰੱਬ ਨੇ ਬਣਾ ਦੀ ਜੋੜੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।