ਸਰਦੂਲ ਸਿਕੰਦਰ ਨੂੰ ਯਾਦ ਕਰਕੇ ਅਮਰ ਨੂਰੀ ਹੋਈ ਭਾਵੁਕ, ਗੀਤ ਦੇ ਜ਼ਰੀਏ ਸਾਂਝੇ ਕੀਤੇ ਦਿਲ ਦੇ ਜਜ਼ਬਾਤ
ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦਾ ਪਿਆਰ ਵੀ ਅਮਰ ਹੈ । ਬੇਸ਼ੱਕ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ‘ਤੇ ਮੌਜੂਦ ਨਹੀਂ ਹਨ, ਪਰ ਅਮਰ ਨੂਰੀ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ ।

ਅਮਰ ਨੂਰੀ (Amar Noori) ਸਰਦੂਲ ਸਿਕੰਦਰ (Sardool Sikander)ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੀ ਹੈ । ਹੁਣ ਉਸ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਮਰ ਨੂਰੀ ਕਿਸੇ ਈਵੈਂਟ ‘ਚ ਨਜ਼ਰ ਆ ਰਹੀ ਹੈ ਅਤੇ ਬੈਕਗਰਾਊਂਡ ‘ਚ ਕਲੇਰ ਕੰਠ ਦਾ ਗੀਤ ਚੱਲ ਰਿਹਾ ਹੈ ।
ਹੋਰ ਪੜ੍ਹੋ : ਫ਼ਿਲਮ ‘ਜੋੜੀ’ ਦੇ ਸੈੱਟ ਤੋਂ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਦੀ ਪਹਿਲੀ ਝਲਕ ਹੋਈ ਵਾਇਰਲ
ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਮਿਸ ਯੂ ਮੇਰੇ ਦਿਲ ਦੇ ਮਹਿਰਮ, ਬਸ ਹੁਣ ਤੇ ਉਡੀਕਾਂ ਤੇਰੀਆਂ ਹਰ ਪਲ, ਕਦੇ ਤਾਂ ਕਿਸੇ ਜਨਮ ‘ਚ ਰੱਬ ਮਿਲਾਏਗਾ’। ਅਮਰ ਨੂਰੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਅਮਰ ਨੂਰੀ ਅਤੇ ਸਰਦੂਲ ਸਿਕੰਦਰ ਨੇ ਦਿੱਤੇ ਕਈ ਹਿੱਟ
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਜੋੜੀ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਦੋਵਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਇਸ ਜੋੜੀ ਨੂੰ ਆਖਰੀ ਵਾਰ ਇੱਕਠਿਆਂ ਹਰਭਜਨ ਮਾਨ ਦੀ ਫ਼ਿਲਮ ‘ਪੀਆਰ’ ‘ਚ ਵੇਖਿਆ ਗਿਆ ਸੀ ।
ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਅਮਰ ਨੂਰੀ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣਗੇ ।
ਅਮਰ ਨੂਰੀ ਨੇ ਬਚਾਈ ਸੀ ਸਰਦੂਲ ਸਿਕੰਦਰ ਦੀ ਜ਼ਿੰਦਗੀ
ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦਾ ਆਪਸ ‘ਚ ਬਹੁਤ ਪਿਆਰ ਹੈ। ਬੇਸ਼ੱਕ ਅੱਜ ਸਰਦੂਲ ਸਿਕੰਦਰ ਇਸ ਦੁਨੀਆ ‘ਤੇ ਨਹੀਂ ਹਨ, ਪਰ ਅਮਰ ਨੂਰੀ ਉਨ੍ਹਾਂ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੇ ਹਨ । ਸਰਦੂਲ ਸਿਕੰਦਰ ਜਦੋਂ ਕਿਡਨੀ ਦੀ ਬੀਮਾਰੀ ਦੇ ਨਾਲ ਪੀੜਤ ਸਨ ਤਾਂ ਗਾਇਕਾ ਨੇ ਪਤੀ ਨੂੰ ਆਪਣੀ ਕਿਡਨੀ ਦੇ ਕੇ ਉਨ੍ਹਾਂ ਦੀ ਜਾਨ ਬਚਾਈ ਸੀ ।